21-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-08-2026

ਵਿਧਾਇਕ ਰਾਜਾ ਗਿੱਲ ਨੇ ਪਿੰਡ ਦਾਤਾ ਤੇ ਨੰਗਲ ਨੂੰ ਦਿੱਤੇ 6-6 ਲੱਖ ਦੇ ਚੈੱਕ

ਗੜ੍ਹਦੀਵਾਲਾ, 21 ਅਗਸਤ (ਚੱਗਰ)- ਹਲਕਾ ਵਿਧਾਇਕ ਜਸਵੀਰ ਸਿੰਘ ਰਾਜਾ ਗਿੱਲ ਨੇ ਪਿੰਡ ਨੰਗਲ ਦਾਤਾ ਦੇ ਜੰਝ ਘਰ ਵਿਖੇ ਕਰਵਾਏ ਸਾਂਝੇ ਸਮਾਗਮ ਦੌਰਾਨ ਦੋਵਾਂ ਪਿੰਡਾਂ ਦੇ ਵਿਕਾਸ ਲਈ ਪੰਚਾਇਤਾਂ ਨੂੰ 6-6 ਲੱਖ ਦੇ ਚੈੱਕ ਭੇਟ ਕੀਤੇ। ਇਸ ਮੌਕੇ ਸੰਬੋਧਨ ਕਰਦਿਆਂ ਉਨ੍ਹਾਂ ਦੱਸਿਆ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਬਿਨਾਂ ਕਿਸੇ ਭੇਦ-ਭਾਵ ਅਤੇ ਰਾਜਨੀਤਕ ਪੱਧਰ ਤੋਂ ਉੱਪਰ ਉੱਠ ਕੇ ਪਿੰਡਾਂ ਵਿਚ ਵਿਕਾਸ ਕਾਰਜ ਕਰਵਾਏ ਹਨ।

Ad Position 21
No active advertisement
ਅਜੀਤ ਡੈਸਕ 22-08-2026
ਗੜ੍ਹਦੀਵਾਲਾ, 21 ਅਗਸਤ (ਚੱਗਰ)- ਹਲਕਾ ਵਿਧਾਇਕ ਜਸਵੀਰ ਸਿੰਘ ਰਾਜਾ ਗਿੱਲ ਨੇ ਪਿੰਡ ਨੰਗਲ ਦਾਤਾ ਦੇ ਜੰਝ ਘਰ ਵਿਖੇ ਕਰਵਾਏ ਸਾਂਝੇ ਸਮਾਗਮ ਦੌਰਾਨ ਦੋਵਾਂ ਪਿੰਡਾਂ ਦੇ ਵਿਕਾਸ ਲਈ ਪੰਚਾਇਤਾਂ ਨੂੰ 6-6 ਲੱਖ ਦੇ ਚੈੱਕ ਭੇਟ ਕੀਤੇ। ਇਸ ਮੌਕੇ ਸੰਬੋਧਨ ਕਰਦਿਆਂ ਉਨ੍ਹਾਂ ਦੱਸਿਆ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਬਿਨਾਂ ਕਿਸੇ ਭੇਦ-ਭਾਵ ਅਤੇ ਰਾਜਨੀਤਕ ਪੱਧਰ ਤੋਂ ਉੱਪਰ ਉੱਠ ਕੇ ਪਿੰਡਾਂ ਵਿਚ ਵਿਕਾਸ ਕਾਰਜ ਕਰਵਾਏ ਹਨ। ਉਨ੍ਹਾਂ ਹਲਕੇ ਦੇ ਲੋਕਾਂ ਦੀ ਸੇਵਾ ਪ੍ਰਤੀ ਆਪਣੀ ਵਚਨਬੱਧਤਾ ਪ੍ਰਗਟਾਈ। ਇਸ ਮੌਕੇ ‘ਆਪ’ ਦੇ ਬਲਾਕ ਪ੍ਰਧਾਨ ਸੁਰਿੰਦਰਪਾਲ ਦਾਤਾ, ਸਰਪੰਚ ਧਰਮਪਾਲ ਸਿੰਘ ਦਾਤਾ, ਪੰਚ ਸੁਖਵਿੰਦਰ ਸਿੰਘ, ਪੰਚ ਰਾਜਕੁਮਾਰੀ, ਪੰਚ ਹਰਮੇਸ਼ ਲਾਲ, ਪੰਚ ਪਰਮਵੀਰ ਸਿੰਘ, ਲੰਬੜਦਾਰ ਬਲਦੇਵ ਸਿੰਘ, ਸਰਪੰਚ ਪ੍ਰਵੀਨ ਕੁਮਾਰ ਨੰਗਲ, ਪੰਚ ਬਲਵੀਰ ਸਿੰਘ, ਪੰਚ ਸ਼ਾਂਤੀ ਦੇਵੀ, ਬੂਟਾ ਸਿੰਘ ਬਲਾਕ ਪ੍ਰਧਾਨ, ਤੀਰਥ ਸਿੰਘ ਬੀ.ਸੀ. ਪ੍ਰਧਾਨ, ਦੇਵਰਾਜ ਸੋਢੀ, ਪਰਮਜੀਤ ਕੌਰ, ਬਲਦੇਵ ਕੌਰ ਲੇਡੀ ਵਿੰਗ ਪ੍ਰਧਾਨ, ਪੰਚ ਸੁਨੈਨਾ ਦੇਵੀ ਆਦਿ ਸਮੇਤ ਦੋਵਾਂ ਪਿੰਡਾਂ ਦੇ ਦੀਆਂ ਨਾਮਵਰ ਸ਼ਖ਼ਸੀਅਤਾਂ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਕੌਮੀ ਇਨਸਾਫ਼ ਮੋਰਚੇ ਦੇ ਸੱਦੇ ’ਤੇ ਬੰਦੀ ਸਿੰਘਾਂ ਦੀ ਰਿਹਾਈ... ਅਗਲੀ ਖ਼ਬਰ ਤਲਵਾੜ ਦੀ ਅਗਵਾਈ ’ਚ ਬੀ.ਸੀ. ਵਿੰਗ ਦੇ ਨਵ-ਨਿਯੁਕਤ ਜ਼ਿਲ੍ਹਾ ਪ੍ਰਧਾਨ ਮਹਿੰਦੀਪੁਰ ਦਾ ਸਨਮਾਨ
Ad Position 24