ਕੌਮੀ ਇਨਸਾਫ਼ ਮੋਰਚੇ ਦੇ ਸੱਦੇ ’ਤੇ ਬੰਦੀ ਸਿੰਘਾਂ ਦੀ ਰਿਹਾਈ...
ਗੁਰਮਿੰਦਰ ਸਿੰਘ ਭਾਰਟਾ, ਜਸਵੀਰ ਸਿੰਘ ਭੱਟੀ, ਡਾ. ਕੁਲਵੰਤ ਸਿੰਘ ਚੱਬੇਵਾਲ, ਗੁਰਿੰਦਰ ਸਿੰਘ ਬੈਂਸ, ਕੁਲਦੀਪ ਸਿੰਘ, ਇੰਦਰਪਾਲ ਸਿੰਘ ਮਹਿਗਰੋਵਾਲ, ਜੁਗਿੰਦਰ ਸਿੰਘ ਕਹਾਰਪੁਰ, ਮੱਖਣ ਸਿੰਘ ਟੂਟੋਮਜਾਰਾ, ਖੁਸ਼ਵੰਤ ਸਿੰਘ ਬੈਂਸ, ਮੱਖਣ ਸਿੰੱਘ ਟੂਟੋਮਜਾਰਾ, ਗਿਨੀ ਭਾਰਟਾ, ਮਨੀ ਬਿਹਾਲਾ, ਨਿਰਮਲ ਸਿੰਘ ਸਾਰੰਗਵਾਲ, ਜਸਵਿੰਦਰ ਸਿੰਘ ਹਵੇਲੀ, ਸੁਖਵਿੰਦਰ ਸਿੰਘ ਸੁੱਖਾ, ਗੁਰਮੁੱਖ ਸਿੰਘ ਸੋਢੀ, ਤਰਸੇਮ ਸਿੰਘ ਜੱਸੋਵੈਲ, ਹਰਜੀਤ ਸਿੰਘ, ਪਰਮਜੀਤ ਸਿੰਘ ਪੱਦੀ ਸੂਰਾ ਸਿੰਘ, ਦਿਲਬਾਗ ਸਿੰਘ, ਹਰਜਿੰਦਰ ਇਸੰਘ ਫਤਿਹਪੁਰ, ਗੁਰਦੇਵ ਸਿੰਘ ਮਨੋਲੀਆ, ਜਸਵੀਰ ਸਿੰਘ, ਜਰਨੈਲ ਸਿੰਘ, ਸੁਖਜੀਤ ਸਿੰਘ, ਗਗਨਦੀਪ ਸਿੰਘ, ਨਿਰਮਲ ਸਿੰਘ ਹਕੂਮਤਪੁਰ ਆਦਿ ਹਾਜ਼ਰ ਸਨ।
ਗ
ਗੜ੍ਹਸ਼ੰਕਰ ਦੇ ਬੰਦ ਦੌਰਾਨ ਬੰਗਾ ਚੌਂਕ ’ਚ ਦਿੱਤੇ ਧਰਨੇ ਦੌਰਾਨ ਬੰਦੀ ਸਿੰਘਾਂ ਦੀ ਰਿਹਾਈ ਲਈ ਨਾਅਰੇਬਾਜ਼ੀ ਕਰਦੇ ਵੱਖ-ਵੱਖ ਜਥੇਬੰਦੀਆਂ ਦੇ ਮੈਂਬਰ। ਤਸਵੀਰ : ਧਾਲੀਵਾਲ
22-08-2026
ਗੁਰਮਿੰਦਰ ਸਿੰਘ ਭਾਰਟਾ, ਜਸਵੀਰ ਸਿੰਘ ਭੱਟੀ, ਡਾ.ਕੁਲਵੰਤ ਸਿੰਘ ਚੱਬੇਵਾਲ, ਗੁਰਿੰਦਰ ਸਿੰਘ ਬੈਂਸ, ਕੁਲਦੀਪ ਸਿੰਘ, ਇੰਦਰਪਾਲ ਸਿੰਘ ਮਹਿਗਰੋਵਾਲ, ਜੁਗਿੰਦਰ ਸਿੰਘ ਕਹਾਰਪੁਰ, ਮੱਖਣ ਸਿੰਘ ਟੂਟੋਮਜਾਰਾ, ਖੁਸ਼ਵੰਤ ਸਿੰਘ ਬੈਂਸ, ਮੱਖਣ ਸਿੰੱਘ ਟੂਟੋਮਜਾਰਾ, ਗਿਨੀ ਭਾਰਟਾ, ਮਨੀ ਬਿਹਾਲਾ, ਨਿਰਮਲ ਸਿੰਘ ਸਾਰੰਗਵਾਲ, ਜਸਵਿੰਦਰ ਸਿੰਘ ਹਵੇਲੀ, ਸੁਖਵਿੰਦਰ ਸਿੰਘ ਸੁੱਖਾ, ਗੁਰਮੁੱਖ ਸਿੰਘ ਸੋਢੀ, ਤਰਸੇਮ ਸਿੰਘ ਜੱਸੋਵੈਲ, ਹਰਜੀਤ ਸਿੰਘ, ਪਰਮਜੀਤ ਸਿੰਘ ਪੱਦੀ ਸੂਰਾ ਸਿੰਘ, ਦਿਲਬਾਗ ਸਿੰਘ, ਹਰਜਿੰਦਰ ਇਸੰਘ ਫਤਿਹਪੁਰ, ਗੁਰਦੇਵ ਸਿੰਘ ਮਨੋਲੀਆ, ਜਸਵੀਰ ਸਿੰਘ, ਜਰਨੈਲ ਸਿੰਘ, ਸੁਖਜੀਤ ਸਿੰਘ, ਗਗਨਦੀਪ ਸਿੰਘ, ਨਿਰਮਲ ਸਿੰਘ ਹਕੂਮਤਪੁਰ ਆਦਿ ਹਾਜ਼ਰ ਸਨ। ਅੱਡਾ ਨਸਰਾਲਾ ਰਿਹਾ ਮੁਕੰਮਲ ਬੰਦ ਨਸਰਾਲਾ, (ਸਤਵੰਤ ਸਿੰਘ ਥਿਆੜਾ)- ਕੌਮੀ ਇਨਸਾਫ਼ ਮੋਰਚੇ ਵਲੋਂ ਬੰਦੀ ਸਿੰਘਾਂ ਦੀ ਰਿਹਾਈ ਲਈ ਅੱਜ ਪੰਜਾਬ ਬੰਦ ਦੇ ਸੱਦੇ ‘ਤੇ ਵੱਖ ਵੱਖ ਜਥੇਬੰਦੀਆਂ ਵਲੋਂ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ ਅੱਡਾ ਨਸਰਾਲਾ ਵਿਖੇ ਧਰਨਾ ਲਾ ਕੇ ਹੁਸ਼ਿਆਰਪੁਰ-ਜਲੰਧਰ ਰੋਡ ਜਾਮ ਕੀਤਾ ਤੇ ਪੰਥ ਦੀ ਚੜ੍ਹਦੀਕਲਾ ਦੇ ਨਾਅਰੇ ਲਾ ਕੇ ਇਨਸਾਫ਼ ਦੀ ਮੰਗ ਕੀਤੀ। ਇਸ ਸਮੇਂ ਸਾਂਝੇ ਤੌਰ ਤੇ ਆਪੋ ਆਪਣੇ ਵਿਚਾਰਾਂ ਵਿਚ ਇਨ੍ਹਾਂ ਆਗੂਆਂ ਨੇ ਕਿਹਾ ਕਿ ਬੰਦੀ ਸਿੰਘਾਂ ਦੀ ਰਿਹਾਈ ਦਾ ਸਿਲਸਿਲਾ ਕਿਸੇ ਇੱਕ ਪਰਿਵਾਰ ਜਾਂ ਵਰਗ ਤੱਕ ਸੀਮਿਤ ਨਹੀਂ ਸਗੋਂ ਇਹ ਮਨੁੱਖੀ ਅਧਿਕਾਰਾਂ, ਇਨਸਾਫ਼ ਤੇ ਸੰਵਿਧਾਨਕ ਨਿਆਂ ਨਾਲ ਜੁੜਿਆ ਗੰਭੀਰ ਮਸਲਾ ਹੈ। ਇਸ ਮੌਕੇ ਭਾਈ ਮਲਕੀਤ ਸਿੰਘ ਖ਼ਾਨਪੁਰ ਥਿਆੜਾ, ਭਾਈ ਸਤਵੰਤ ਸਿੰਘ ਰੰਧਾਵਾ ਬਰੋਟਾ, ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੇ ਜ਼ਿਲ੍ਹਾ ਜਨਰਲ ਸਕੱਤਰ ਸਰਬਜੀਤ ਸਿੰਘ ਰੰਧਾਵਾ, ਸੁਖਵਿੰਦਰ ਸਿੰਘ ਨੂਰਾ ਪਿਆਲਾਂ ਜ਼ਿਲ੍ਹਾ ਯੂਥ ਪ੍ਰਧਾਨ ਅਕਾਲੀ ਦਲ ਵਾਰਿਸ ਪੰਜਾਬ, ਪ੍ਰਦੀਪ ਸਿੰਘ ਖਲਵਾਣਾਂ, ਆਪ ਆਗੂ ਮਨਜੀਤ ਸਿੰਘ ਨਸਰਾਲਾ, ਗੁਰਬਖਸ਼ ਸਿੰਘ ਸਰਕਲ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਬਾਦਲ, ਲਾਭ ਸਿੰਘ ਨਸਰਾਲਾ, ਸੁਖਵਿੰਦਰ ਸਿੰਘ ਸੁੱਖਾ, ਧਰਮਿੰਦਰ ਸਿੰਘ ਰਾਜਾ ਬਲਾਕ ਪ੍ਰਧਾਨ ਅਕਾਲੀ ਦਲ ਵਾਰਿਸ ਪੰਜਾਬ, ਸੇਵਾ ਸਿੰਘ ਬਲਾਕ ਪ੍ਰਧਾਨ ਬੀ.ਕੇ.ਯੂ. ਰਾਜੇਵਾਲ, ਕੁਲਵਿੰਦਰ ਸਿੰਘ ਕਿੰਦਾ ਪਿਆਲਾਂ ਸਰਕਲ ਪ੍ਰਧਾਨ ਨੌਜਵਾਨ ਕਿਸਾਨ ਮਜ਼ਦੂਰ ਏਕਤਾ ਕਮੇਟੀ ਸ਼ਹੀਦਾਂ, ਪਰਮਿੰਦਰ ਸਿੰਘ ਕਾਲਕੱਟ, ਦਲਵੀਰ ਸਿੰਘ ਨਸਰਾਲਾ, ਬਲਜੀਤ ਸਿੰਘ ਨਸਰਾਲਾ, ਜਸਵਿੰਦਰ ਸਿੰਘ ਤਾਰਾਗੜ੍ਹ, ਜਸਵੀਰ ਸਿੰਘ ਤਾਰਾਗੜ੍ਹ, ਸਿਮਰਨਜੀਤ ਸਿੰਘ ਖ਼ਾਨਪੁਰ ਥਿਆੜਾ, ਲਵਦੀਪ ਸਿੰਘ ਪਿਆਲਾਂ, ਮਨਪ੍ਰੀਤ ਸਿੰਘ ਮੰਡਿਆਲਾਂ, ਲਖਵੀਰ ਸਿੰਘ ਭਾਟੀਆ, ਗੁਰਮੇਲ ਸਿੰਘ, ਬਲਕਾਰ ਸਿੰਘ ਨਸਰਾਲਾ, ਬਲਵੀਰ ਸਿੰਘ ਪੰਡੋਰੀ ਰੁਕਮਾਣ, ਮਨਵੀਰ ਸਿੰਘ ਮੰਨਾ, ਪਰਮਜੀਤ ਸਿੰਘ ਚੱਕਰਾਜੂ, ਕੁਲਵੰਤ ਸਿੰਘ ਨਸਰਾਲਾ, ਤਰਸੇਮ ਸਿੰਘ ਰੰਧਾਵਾ, ਦਲਜੀਤ ਸਿੰਘ, ਅਮਰੀਕ ਸਿੰਘ ਖੁੰਡਾ ਆਦਿ ਤੋਂ ਇਲਾਵਾ ਪ੍ਰਸਾਸ਼ਨਿਕ ਅਧਿਕਾਰੀ ਡੀ. ਐਸ. ਪੀ. ਦਿਹਾਤੀ ਨਰਿੰਦਰ ਸਿੰਘ, ਇੰਸਪੈਕਟਰ ਜਸਵੀਰ ਸਿੰਘ, ਪੁਲਿਸ ਚੌਂਕੀ ਨਸਰਾਲਾ ਦੇ ਇੰਚਾਰਜ ਸਰਬਜੀਤ ਸਿੰਘ ਆਦਿ ਹਾਜ਼ਰ ਸਨ। ਟਾਂਡਾ ਵਿਖੇ ਜਥੇਬੰਦੀਆਂ ਵਲੋਂ ਨੈਸ਼ਨਲ ਹਾਈਵੇ ’ਤੇ ਚੱਕਾ ਜਾਮ ਟਾਂਡਾ ਉੜਮੁੜ, (ਕੁਲਬੀਰ ਸਿੰਘ ਗੁਰਾਇਆ, ਭਗਵਾਨ ਸਿੰਘ ਸੈਣੀ)- ਕੌਮੀ ਇਨਸਾਫ਼ ਮੋਰਚੇ ਵੱਲੋਂ ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ ਨੂੰ ਲੈ ਕੇ ਦਿੱਤੀ ਗਈ ਪੰਜਾਬ ਬੰਦ ਦੀ ਕਾਲ ਦੇ ਦੌਰਾਨ ਟਾਂਡਾ ਉੜਮੁੜ ਮੁਕੰਮਲ ਤੌਰ ਤੇ ਬੰਦ ਰਿਹਾ। ਬੰਦ ਦੇ ਦੌਰਾਨ ਜਿੱਥੇ ਬਾਜ਼ਾਰ, ਸਕੂਲ, ਕਾਲਜ ਹੋਰ ਵਿੱਦਿਅਕ ਸੰਸਥਾਵਾਂ ਅਤੇ ਬੈਂਕਾਂ ਮੁਕੰਮਲ ਤੌਰ ’ਤੇ ਬੰਦ ਰਹੀਆਂ ਉੱਥੇ ਹੀ ਵੱਖ-ਵੱਖ ਜਥੇਬੰਦੀਆਂ ਵੱਲੋਂ ਰਾਸ਼ਟਰੀ ਮਾਰਗ ’ਤੇ ਬਿਜਲੀ ਘਰ ਚੌਂਕ ਨਜ਼ਦੀਕ ਚੱਕਾ ਜਾਮ ਕਰਕੇ ਧਰਨਾ ਦਿੱਤਾ ਗਿਆ। ਬੰਦ ਦੇ ਦੌਰਾਨ ਦਲ ਖ਼ਾਲਸਾ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ, ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ, ਦੋਆਬਾ ਕਿਸਾਨ ਕਮੇਟੀ ਪੰਜਾਬ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ, ਭਾਰਤੀ ਕਿਸਾਨ ਯੂਨੀਅਨ (ਬੀ.ਕੇ.ਯੂ) ਆਜ਼ਾਦ, ਲੋਕ ਇਨਕਲਾਬ ਮੰਚ ਟਾਂਡਾ ਤੋਂ ਇਲਾਵਾ ਵੱਖ-ਵੱਖ ਸਿੱਖ ਸਮਾਜਿਕ ਤੇ ਹੋਰ ਖੇਤਰ ਦੀਆਂ ਜਥੇਬੰਦੀਆਂ ਨੇ ਕੇਂਦਰ ਸਰਕਾਰ ਤੋਂ ਸਜ਼ਾ ਭੁਗਤ ਚੁੱਕੇ ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ ਕੀਤੀ। ਇਸ ਮੌਕੇ ਮਨਜੀਤ ਸਿੰਘ ਦਸੂਹਾ ਜ਼ਿਲ੍ਹਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ, ਮਾਸਟਰ ਕੁਲਦੀਪ ਸਿੰਘ ਮਸੀਤੀ, ਕਿਸਾਨ ਆਗੂ ਪਰਮਜੀਤ ਸਿੰਘ ਭੁੱਲਾ, ਕਿਸਾਨ ਆਗੂ ਅਮਰਜੀਤ ਸਿੰਘ ਰੜਾ, ਕਿਸਾਨ ਆਗੂ ਸਤਪਾਲ ਸਿੰਘ ਮਿਰਜ਼ਾਪੁਰ, ਜਥੇਦਾਰ ਸੰਦੀਪ ਸਿੰਘ, ਹਰਦੀਪ ਖੁੱਡਾ, ਸੁਖਵਿੰਦਰ ਸਿੰਘ ਅਰੋੜਾ, ਜਥੇਦਾਰ ਗੁਰਨਾਮ ਸਿੰਘ ਮੂਨਕਾਂ, ਪਰਮਜੀਤ ਸਿੰਘ ਮੂਨਕਾਂ, ਜਸਵੰਤ ਸਿੰਘ ਫ਼ੌਜੀ, ਜਥੇਦਾਰ ਦਵਿੰਦਰ ਸਿੰਘ ਮੂਨਕਾਂ, ਗੁਰਪ੍ਰੀਤ ਸਿੰਘ ਸੰਧੂ, ਬਲਵਿੰਦਰ ਸਿੰਘ ਕੋਟਲੀ ਤੇ ਹੋਰਨਾਂ ਬੁਲਾਰਿਆਂ ਨੇ ਰੋਸ ਪ੍ਰਗਟ ਕੀਤਾ ਤੇ ਕਿਹਾ ਕਿ ਸਜ਼ਾ ਭੁਗਤ ਚੁੱਕੇ ਬੰਦੀ ਸਿੰਘਾਂ ਨੂੰ ਤੁਰੰਤ ਸਰਕਾਰ ਵਲੋਂ ਰਿਹਾਅ ਕੀਤਾ ਜਾਵੇ ਨਹੀਂ ਤਾਂ ਚੱਲ ਰਿਹਾ ਇਹ ਸੰਘਰਸ਼ ਹੋਰ ਤੇਜ਼ ਕੀਤਾ ਜਾਵੇਗਾ। ਬੰਦ ਦੇ ਦੌਰਾਨ ਜਲੰਧਰ-ਪਠਾਨਕੋਟ ਨੈਸ਼ਨਲ ਹਾਈਵੇ ਪੂਰੀ ਤਰ੍ਹਾਂ ਬੰਦ ਰਿਹਾ ਹੈ। ਇਹ ਰੋਸ ਧਰਨਾ ਸਵੇਰੇ 7 ਵਜੇ ਆਰੰਭ ਹੋਇਆ ਰੋਸ ਧਰਨਾ ਦੁਪਹਿਰ 2 ਵਜੇ ਸਮਾਪਤ ਹੋਇਆ। ਅੱਡਾ ਕੋਟਫ਼ਤੂਹੀ ਬਾਜ਼ਾਰ ਪੂਰਨ ਤੌਰ ‘ਤੇ ਰਿਹਾ ਬੰਦ ਕੋਟਫ਼ਤਹੀ, (ਅਵਤਾਰ ਸਿੰਘ ਅਟਵਾਲ)- ਪੰਜਾਬ ਬੰਦ ਦੇ ਸੱਦੇ ਦਾ ਅਸਰ ਅੱਡਾ ਕੋਟਫ਼ਤੂਹੀ, ਠੁਆਣਾ, ਪਾਲਦੀ, ਕਟਾਰੀਆ, ਅੱਡਾ ਈਸਪੁਰ ਦੇ ਮੁੱਖ ਬਾਜ਼ਾਰ ਅਤੇ ਵਪਾਰਕ ਅਦਾਰੇ ਪ੍ਰਭਾਵਿਤ ਰਹੇ ਤੇ ਮੈਡੀਕਲ ਸਟੋਰਾਂ ਨੂੰ ਛੱਡ ਕੇ ਸਾਰੀਆਂ ਦੁਕਾਨਾਂ ਪੂਰਨ ਤੌਰ ’ਤੇ ਬੰਦ ਰਹੀਆ। ਇਸ ਦੌਰਾਨ ਬਿਸਤ ਦੁਆਬ ਨਹਿਰ ਵਾਲੇ ਚੁਰਸਤੇ ਦੇ ਪੁਲ ‘ਤੇ ਲਗਾਏ ਜਾਮ ਕਾਰਨ ਆਉਣ ਜਾਣ ਵਾਲਿਆ ਨੂੰ ਆਵਾਜਾਈ ਵੀ ਬੰਦ ਹੋਣ ਕਰ ਕੇ ਬਹੁਤ ਮੁਸ਼ਕਿਲ ਆਈ। ਧਰਨਾ ਇਕਬਾਲ ਸਿੰਘ ਖੇੜਾ, ਜਸਵੀਰ ਸਿੰਘ ਨਡਾਲੋਂ, ਜਥੇ. ਨਰਿੰਦਰ ਸਿੰਘ, ਲਖਵੀਰ ਸਿੰਘ ਨਡਾਲੋਂ ਦੀ ਸਰਪ੍ਰਸਤੀ ਹੇਠ ਲਗਾਇਆ ਗਿਆ। ਇਸ ਮੌਕੇ ਉਨ੍ਹਾਂ ਆਪਣੇ ਵਿਚਾਰ ਸਾਂਝੇ ਕਰਦਿਆ ਪੰਜਾਬ ਸਰਕਾਰ ਦੀਆਂ ਮਾਰੂ ਨੀਤੀਆਂ ‘ਤੇ ਚਾਨਣਾ ਪਾਉਂਦਿਆਂ ਬੰਦੀ ਸਿੰਘਾਂ ਦੀ ਜਲਦੀ ਰਿਹਾਅ ਕਰਨ ਦੀ ਮੰਗ ਕੀਤੀ ਜਿਸ ਵਿਚ ਜਸਕਰਨ ਸਿੰਘ ਲੇਹਲ ਮੰਨਣਹਾਨਾ, ਪਰਮਜੀਤ ਸਿੰਘ ਰੱਕੜ, ਕਿਸਾਨ ਆਗੂ ਕਰਮਜੀਤ ਸਿੰਘ ਦਾਤਾ, ਪ੍ਰਦੀਪ ਸਿੰਘ ਦਾਤਾ, ਕਾਮਰੇਡ ਮਹਿੰਦਰ ਸਿੰਘ ਖੈਰੜ, ਜੈ ਗੋਪਾਲ ਧੀਮਾਨ, ਅਮਰਜੀਤ ਸਿੰਘ ਰਾਜਾ ਜਾਗਣੀਵਾਲ, ਗੋਲਡੀ ਰਾਣਾ, ਹਰਪ੍ਰੀਤ ਸਿੰਘ ਮਰਵਾਹਾ, ਗੋਗਾ ਸਿੰਘ ਸਰਹਾਲਾ, ਕਰਨਵੀਰ ਸਿੰਘ ਗਿੱਲ, ਤਰਨਵੀਰ ਸਿੰਘ ਠੀਡਾ, ਰਣਜੋਧ ਸਿੰਘ ਨਡਾਲੋਂ, ਅੰਮ੍ਰਿਤ ਸਿੰਘ ਪੰਡੋਰੀ ਲੱਧਾ ਸਿੰਘ, ਸੋਨੀ ਠੀਡਾਂ, ਓ. ਪੀ. ਸਿੰਘ ਕੋਟਫ਼ਤੂਹੀ, ਲਾਲੀ ਮੰਨਣਹਾਨਾ, ਤਰਸੇਮ ਸਿੰਘ ਲੇਹਲ, ਸ਼ਿਵ ਦੱਤ, ਰੇਸ਼ਮ ਥਿੰਦ, ਮਹਿੰਗਾ ਰਾਮ, ਜਗਤਾਰ ਸਿੰਘ ਮੰਨਣਹਾਨਾ ਆਦਿ ਹਾਜ਼ਰ ਸਨ। ਅੱਡਾ ਮੰਡਿਆਲਾਂ ਵਾਸੀਆਂ ਨੇ ਜਲੰਧਰ ਰੋਡ ਕੀਤਾ ਜਾਮ ਨਸਰਾਲਾ, (ਸਤਵੰਤ ਸਿੰਘ ਥਿਆੜਾ)- ਅੱਡਾ ਵਾਸੀ ਤੇ ਇਲਾਕਾ ਨਿਵਾਸੀਆਂ ਵਲੋਂ ਧਰਨਾ ਲਗਾ ਕੇ ਹੁਸ਼ਿਆਰਪੁਰ-ਜਲੰਧਰ ਰੋਡ ਜਾਮ ਕੀਤਾ ਤੇ ਬੰਦ ਦੌਰਾਨ ਸਮੂਹ ਦੁਕਾਨਦਾਰਾਂ, ਵਪਾਰੀਆਂ, ਸਕੂਲਾਂ ਵਾਲਿਆਂ ਨੇ ਵੀ ਇਸ ਬੰਦ ਦਾ ਸੰਪੂਰਨ ਸਹਿਯੋਗ ਕੀਤਾ। ਇਸ ਮੌਕੇ ਗੁਰਮੀਤ ਸਿੰਘ ਜਰਨਲ ਸਕੱਤਰ ਅਕਾਲੀ ਦਲ (ਵਾਰਿਸ ਪੰਜਾਬ ਦੇ), ਸਾਬਕਾ ਸਰਪੰਚ ਰੇਸ਼ਮ ਸਿੰਘ ਮਡਿਆਲਾਂ, ਆੜ੍ਹਤੀ ਜਗਰੂਪ ਸਿੰਘ ਢੈਹਾ, ਰੇਸ਼ਮ ਸਿੰਘ ਬਾਦੋਵਾਲ, ਇੰਦਰਜੀਤ ਸਿੰਘ ਖ਼ਾਲਸਾ, ਗੁਰਜਪਾਲ ਸਿੰਘ ਤਲਵੰਡੀ ਅਰਾਈਆਂ ਜ਼ਿਲ੍ਹਾ ਪ੍ਰਧਾਨ ਬੀ.ਕੇ.ਯੂ. ਰਾਜੇਵਾਲ, ਮਨਜਿੰਦਰ ਸਿੰਘ ਮੰਨੂੰ, ਸਤਨਾਮ ਸਿੰਘ ਰਾਜੋਵਾਲ, ਮਨਦੀਪ ਸਿੰਘ ਮੰਡਿਆਲਾਂ, ਗੁਰਜਾਪ ਸਿੰਘ ਰਾਜੋਵਾਲ, ਨਵਪ੍ਰੀਤ ਸਿੰਘ ਦਾਦੂਪੁਰ ਗਰੋਆ, ਚਰਨਜੀਤ ਸਿੰਘ ਨਿੱਕੂ, ਜਸਵਿੰਦਰ ਸਿੰਘ ਗਰੋਆ, ਪਰਮਿੰਦਰ ਸਿੰਘ ਕਾਲਕੱਟ, ਮਨਜੀਤ ਵਰਮਾ, ਜਗਜੀਤ ਸਿੰਘ, ਨਰਿੰਦਰ ਸਿੰਘ ਮੰਡਿਆਲਾਂ, ਭਾਈ ਰਣਧੀਰ ਸਿੰਘ ਢੈਹਾ, ਰਵਿੰਦਰ ਸਿੰਘ ਰਿੰਕੂ ਢੈਹਾ, ਜੱਗੀ ਰਾਜੋਵਾਲ, ਹਰਿੰਦਰ ਸਿੰਘ ਰਾਜੋਵਾਲ, ਸਰਬਜੀਤ ਸਿੰਘ ਬਾਦੋਵਾਲ ਆਦਿ ਹਾਜ਼ਰ ਸਨ। ਗੜ੍ਹਸ਼ੰਕਰ ਮੁਕੰਮਲ ਬੰਦ ਰਿਹਾ, ਜਥੇਬੰਦੀਆਂ ਨੇ ਲਗਾਇਆ ਬੰਗਾ ਚੌਂਕ ’ਚ ਧਰਨਾ ਗੜ੍ਹਸ਼ੰਕਰ, (ਧਾਲੀਵਾਲ)- ਪੰਜਾਬ ਬੰਦ ਦੇ ਸੱਦੇ ਨੂੰ ਗੜ੍ਹਸ਼ੰਕਰ ’ਚ ਭਰਵਾਂ ਹੁੰਗਾਰਾ ਮਿਲਿਆ। ਸਵੇਰ ਤੋਂ ਲੈ ਕੇ ਬਾਅਦ ਦੁਪਹਿਰ ਤੱਕ ਗੜ੍ਹਸ਼ੰਕਰ ਮੁਕੰਮਲ ਬੰਦ ਰਿਹਾ। ਇੱਥੇ ਹੁਸ਼ਿਆਰਪੁਰ ਰੋਡ ਸਮੇਤ ਵੱਖ-ਵੱਖ ਸੜਕਾਂ ’ਤੇ ਸਥਿਤ ਦੁਕਾਨਾਂ ਅਤੇ ਬਾਜ਼ਾਰ ਬੰਦ ਰਹੇ। ਸਵੇਰ ਸਮੇਂ ਵੱਖ-ਵੱਖ ਜਥੇਬੰਦੀਆਂ ਦੇ ਕਾਰਕੁੰਨਾਂ ਵਲੋਂ ਬਾਜ਼ਾਰ ਵਿਚ ਘੁੰਮ ਕੇ ਦੁਕਾਨਦਾਰਾਂ ਨੂੰ ਦੁਕਾਨਾਂ ਬੰਦ ਰੱਖਣ ਦੀ ਅਪੀਲ ਵੀ ਕੀਤੀ ਗਈ। ਇਸ ਦੌਰਾਨ ਗੜ੍ਹਸ਼ੰਕਰ ਦੇ ਬੰਗਾ ਚੌਂਕ ’ਚ ਸ਼ੇਰੇ ਪੰਜਾਬ ਕਿਸਾਨ ਯੂਨੀਅਨ, ਕਿਰਤੀ ਕਿਸਾਨ ਯੂਨੀਅਨ, ਸ਼੍ਰੋਮਣੀ ਅਕਾਲੀ ਦਲ (ਅ), ਅਕਾਲੀ ਦਲ ਵਾਰਿਸ ਪੰਜਾਬ ਦੇ ਤੇ ਹੋਰ ਵੱਖ-ਵੱਖ ਜਥੇਬੰਦੀਆਂ ਵਲੋਂ ਧਰਨਾ ਦੇ ਕੇ ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ ਕੀਤੀ ਗਈ। ਇਸ ਦੌਰਾਨ ਸ਼ੇਰੇ ਪੰਜਾਬ ਕਿਸਾਨ ਯੂਨੀਅਨ ਵਲੋਂ ਪ੍ਰਧਾਨ ਜਸਵੰਤ ਸਿੰਘ ਭੱਠਲ, ਜਨਰਲ ਸਕੱਤਰ ਪਰਮਜੀਤ ਸਿੰਘ ਬੱਬਰ, ਬਘੇਲ ਸਿੰਘ ਲੱਲੀਆਂ, ਸੁੱਚਾ ਸਿੰਘ ਕੁੱਕੜ ਮਜਾਰਾ, ਕਿਰਤੀ ਕਿਸਾਨ ਯੂਨੀਅਨ ਵਲੋਂ ਹਰਮੇਸ਼ ਸਿੰਘ ਢੇਸੀ, ਕੁਲਵਿੰਦਰ ਸਿੰਘ ਚਾਹਲ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਜ਼ਿਲ੍ਹਾ ਯੂਥ ਪ੍ਰਧਾਨ ਕੁਲਵੀਰ ਸਿੰਘ ਮੌਜੀਪੁਰ, ਡੀ.ਟੀ.ਐੱਫ. ਦੇ ਸੂਬਾਈ ਆਗੂ ਮੁਕੇਸ਼ ਕੁਮਾਰ, ਸਾਬਕਾ ਵਿਧਾਇਕ ਸ਼ਿੰਗਾਰਾ ਰਾਮ ਸਹੂੰਗੜਾ ਦੇ ਪੁੱਤਰ ਕੁਵੰਰ ਜੰਗਵੀਰ ਸਿੰਘ ਸਹੂੰਗੜਾ, ਸਾਬਕਾ ਫ਼ੌਜੀ ਸੂਬੇਦਾਰ ਕੇਵਲ ਸਿੰਘ ਭੱਜਲ, ਬਲਵੀਰ ਸਿੰਘ ਖ਼ਾਨਪੁਰ, ਤਰਸੇਮ ਸਿੰਘ ਜੱਸੋਵਾਲ, ਹਰਜਿੰਦਰ ਸਿੰਘ ਮੰਡੇਰ, ਦਿਲਜੀਤ ਸਿੰਘ ਬੈਂਸ ਖੁਰਦਾ, ਬਾਬਾ ਮਲਕੀਤ ਸਿੰਘ, ਤੀਰਥ ਸਿੰਘ ਰੱਕੜ, ਕੁਲਵਿੰਦਰ ਸਿੰਘ ਸਮੁੰਦੜਾ ਨੇ ਸੰਬੋਧਨ ਕਰਦਿਆਂ ਲੰਮੇ ਅਰਸੇ ਤੋਂ ਆਪਣੀਆਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਬੰਦੀ ਸਿੰਘਾਂ ਨੂੰ ਰਿਹਾਅ ਨਾ ਕਰਨ ਨੂੰ ਲੈ ਕੇ ਕੇਂਦਰ ਸਰਕਾਰ ਖਿਲਾਫ ਰੋਸ ਜ਼ਾਹਿਰ ਕੀਤਾ ਤੇ ਬਿਨਾਂ ਸ਼ਰਤ ਬੰਦੀ ਸਿੰਘਾਂ ਨੂੰ ਰਿਹਾਅ ਕਰਨ ਦੀ ਮੰਗ ਕੀਤੀ। ਇਸ ਦੌਰਾਨ ਕੇਂਦਰ ਤੇ ਪੰਜਾਬ ਸਰਕਾਰ ਦੀਆਂ ਲੋਕ ਤੇ ਕਿਸਾਨ ਵਿਰੋਧੀ ਨੀਤੀਆਂ ਦੀ ਤਿੱਖੀ ਆਲੋਚਨਾ ਕੀਤੀ ਗਈ। ਢਾਡੀ ਤੀਰਥ ਸਿੰਘ ਰੱਕੜ ਨੇ ਸਟੇਜ ਦੀ ਕਾਰਵਾਈ ਚਲਾਈ। ਇਸ ਦੌਰਾਨ ਸਤਵਿੰਦਰ ਸਿੰਘ, ਜੇ.ਪੀ. ਸਿੰਘ, ਸੱਜਣ ਸਿੰਘ ਧਮਾਈ, ਜੁਝਾਰ ਸਿੰਘ ਗੋਗੋਂ, ਰਸ਼ਵਿੰਦਰ ਸਿੰਘ ਗੋਗੋਂ, ਮੋਹਣ ਸਿੰਘ ਰੋੜ ਮਜਾਰਾ, ਸੁਰਿੰਦਰ ਸਿੰਘ ਰੋੜ ਮਜਾਰਾ, ਡਾ. ਆਤਮਜੀਤ ਸਿੰਘ ਨਾਗਪਾਲ, ਕੁਲਵਿੰਦਰ ਸਿੰਘ ਫਤਹਿਪੁਰ ਕਲਾਂ, ਜਸਵਿੰਦਰ ਸਿੰਘ ਲੱਲੀਆਂ, ਰਾਮਜੀਤ ਸਿੰਘ ਦੇਨੋਵਾਲ ਕਲਾਂ, ਸੰਦੀਪ ਸਿੰਘ ਮਿੰਟੂ, ਗੁਰਮੁਖ ਸਿੰਘ ਨਾਗਪਾਲ, ਹਰਬੰਸ ਸਿੰਘ ਰਸੂਲਪੁਰ, ਪ੍ਰੋ. ਕੁਲਵੰਤ ਸਿੰਘ ਗੋਲੇਵਾਲ, ਸੁਖਵਿੰਦਰ ਸਿੰਘ ਮੋਇਲਾ, ਸ਼ਮਸ਼ੇਰ ਸਿੰਘ ਚੱਕ ਸਿੰਘਾ, ਸਤਨਾਮ ਸਿੰਘ ਚੱਕ ਗੁਰੂ, ਗੁਰਨੇਕ ਸਿੰਘ ਵਾਹਿਦਪੁਰ, ਤੇ ਹੋਰ ਹਾਜ਼ਰ ਹੋਏ। ਭੰਗਾਲਾ ਵਿਖੇ ਬੰਦ ਦੀ ਕਾਲ ਨੂੰ ਮਿਲਿਆ ਪੂਰਾ ਸਮਰਥਨ ਭੰਗਾਲਾ, (ਬਲਵਿੰਦਰਜੀਤ ਸਿੰਘ ਸੈਣੀ)- ਸਮੁੱਚੀਆਂ ਜਥੇਬੰਦੀਆਂ ਵਲੋਂ ਸਾਂਝਾ ਮੋਰਚਾ ਬਣਾ ਕੇ ਜਲੰਧਰ- ਜੰਮੂ ਨੈਸ਼ਨਲ ਹਾਈਵੇ ’ਤੇ ਕਸਾਬਾ ਭੰਗਾਲਾ ਵਿਖੇ ਪੂਰਨ ਤੌਰ ’ਤੇ ਚੱਕਾ ਜਾਮ ਕਰਕੇ ਆਵਾਜਾਈ ਠੱਪ ਕੀਤੀ ਗਈ। ਧਰਨੇ ’ਤੇ ਬੈਠੇ ਸਮੂਹ ਲੋਕਾਂ ਵਲੋਂ ਸਤਿਨਾਮ ਵਾਹਿਗੁਰੂ ਦਾ ਜਾਪ ਵੀ ਕੀਤਾ ਗਿਆ। ਇਸ ਮੌਕੇ ਓਂਕਾਰ ਸਿੰਘ ਪੁਰਾਣਾ ਭੰਗਾਲਾ, ਸੁਰਜੀਤ ਸਿੰਘ ਬਿੱਲਾ ਭੰਗਾਲਾ, ਪ੍ਰਧਾਨ ਵਿਜੇ ਬਹਿਬਲ ਮੰਜ, ਗੁਰਨਾਮ ਸਿੰਘ ਜਾਨਪੁਰ, ਬਲਦੇਵ ਸਿੰਘ ਸੇਖਮਾ, ਸਤਨਾਮ ਸਿੰਘ ਬਾਗੜੀਆਂ, ਬਲਜੀਤ ਸਿੰਘ ਲਾਡੂ, ਸਰਪੰਚ ਮਨਜਿੰਦਰ ਸਿੰਘ ਮਹਿਤਾਬਪੁਰ, ਪਰਮਿੰਦਰ ਸਿੰਘ ਖ਼ਾਲਸਾ, ਅਵਤਾਰ ਸਿੰਘ ਬੌਬੀ, ਬਲਜਿੰਦਰ ਸਿੰਘ ਚੀਮਾ, ਜਗਜੀਤ ਸਿੰਘ ਭੈਣੀ ਪਸਵਾਲ, ਨਿਸ਼ਾਨ ਸਿੰਘ ਪਾੜਾ, ਨਾਨਕ ਸਿੰਘ ਪੁਰਾਣਾ ਭੰਗਾਲਾ, ਸੂਰਤੀ, ਰਾਮ ਹਰਚੰਦ, ਲਾਡੀ ਨਿਜਰ ਜ਼ਿਲ੍ਹਾ ਪ੍ਰਧਾਨ, ਸਮਿੰਦਰ ਸਿੰਘ ਮੰਜਪੁਰ, ਨਿਰਮਲ ਸਿੰਘ ਚੀਫ਼, ਭਾਈ ਮੋਹਨ ਸਿੰਘ ਟਾਂਡਾ ਰਾਮ ਸਹਾਇ, ਜਸਪ੍ਰੀਤ ਚਨੌਰ, ਕਿਸਾਨ ਆਗੂ ਦਲਜੀਤ ਸਿੰਘ ਮੰਜਪੁਰ, ਬਾਬਾ ਗੁਰਦੇਵ ਸਿੰਘ ਦਸੂਹਾ, ਬਾਬਾ ਰਣਦੀਪ ਸਿੰਘ ਧਨੋਆ, ਸਰਬਜੀਤ ਸਿੰਘ ਰੰਗਾ ਸੋਢੀ, ਬਲਵਿੰਦਰ ਸਿੰਘ ਮਹਿਤਾਬਪੁਰ, ਜਗਜੀਤ ਸਿੰਘ ਪੁਰੇਵਾਲ ਨਾਹਰਪੁਰ, ਦਿਲਬਾਗ ਸਿੰਘ ਪੁਰਾਣਾ ਭੰਗਾਲਾ, ਆਸ਼ਾ ਸਿੰਘ ਭੰਗਾਲਾ, ਜਸਵਿੰਦਰ ਸਿੰਘ ਗੁਰਦਾਸਪੁਰ, ਬਾਬਾ ਰੌਸ਼ਨ ਖ਼ਾਨ, ਕੁਲਵਿੰਦਰ ਸਿੰਘ ਮੰਜਪੁਰ, ਉਂਕਾਰ ਸਿੰਘ ਦੇਵੀਦਾਸ, ਬਲਕਾਰ ਸਿੰਘ ਪੁਰਾਣਾ ਭੰਗਾਲਾ, ਹਰਬੰਤ ਸਿੰਘ ਸੋਨੂੰ ਆਦਿ ਵੱਖ-ਵੱਖ ਪਿੰਡਾਂ ਦੇ ਲੋਕ ਹਾਜ਼ਰ ਸਨ।