24-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-08-2026

ਜਥੇ. ਅਮਰਜੀਤ ਸਿੰਘ ਚੌਹਾਨ ਨੂੰ ਵੱਖ-ਵੱਖ ਸ਼ਖ਼ਸੀਅਤਾਂ ਵਲੋਂ ਸ਼ਰਧਾਂਜਲੀਆਂ ਭੇਟ

ਹੁਸ਼ਿਆਰਪੁਰ, 23 ਅਗਸਤ (ਨਰਿੰਦਰ ਸਿੰਘ ਬੱਡਲਾ)- ਸਟੇਟ ਐਵਾਰਡੀ ਤੇ ਸਾਈਕਲਿਸਟ ਬਲਰਾਜ ਸਿੰਘ ਚੌਹਾਨ ਦੇ ਪਿਤਾ ਸਾਬਕਾ ਜ਼ਿਲ੍ਹਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਬ) ਤੇ ਸਾਬਕਾ ਚੇਅਰਮੈਨ ਮਾਰਕੀਟ ਕਮੇਟੀ ਹੁਸ਼ਿਆਰਪੁਰ ਅਮਰਜੀਤ ਸਿੰਘ ਚੌਹਾਨ (90) ਜਿਨ੍ਹਾਂ ਦਾ ਬੀਤੇ ਦਿਨੀਂ ਦਿਹਾਂਤ ਹੋ ਗਿਆ ਸੀ, ਦੀ ਆਤਮਿਕ ਸ਼ਾਂਤੀ ਨਮਿੱਤ ਰੱਖੇ ਪਾਠ ਦੇ ਭੋਗ ਉਨ੍ਹਾਂ ਦੇ ਗ੍ਰਹਿ ਸੁਤੈਹਰੀ ਰੋਡ ਹੁਸ਼ਿਆਰਪੁਰ ਵਿਖੇ ਪਾਏ ਗਏ। ਉਪਰੰਤ ਕੀਰਤਨ ਤੇ ਸ਼ਰਧਾਂਜਲੀ ਸਮਾਗਮ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਰੇਲਵੇ ਰੋਡ ਹੁਸ਼ਿਆਰਪੁਰ ਵਿਖੇ ਹੋਇਆ।

Ad Position 21
No active advertisement
ਸ਼ਰਧਾਂਜਲੀ ਸਮਾਗਮ ਦੌਰਾਨ ਭਾਈ ਦਵਿੰਦਰ ਸਿੰਘ ਸੋਢੀ ਦਾ ਜਥਾ ਕੀਰਤਨ ਕਰਦਾ ਹੋਇਆ। ਤਸਵੀਰ: ਚੱਗਰ 24-08-2026
ਹੁਸ਼ਿਆਰਪੁਰ, 23 ਅਗਸਤ (ਨਰਿੰਦਰ ਸਿੰਘ ਬੱਡਲਾ)- ਸਟੇਟ ਐਵਾਰਡੀ ਤੇ ਸਾਈਕਲਿਸਟ ਬਲਰਾਜ ਸਿੰਘ ਚੌਹਾਨ ਦੇ ਪਿਤਾ ਸਾਬਕਾ ਜ਼ਿਲ੍ਹਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਬ) ਤੇ ਸਾਬਕਾ ਚੇਅਰਮੈਨ ਮਾਰਕੀਟ ਕਮੇਟੀ ਹੁਸ਼ਿਆਰਪੁਰ ਅਮਰਜੀਤ ਸਿੰਘ ਚੌਹਾਨ (90) ਜਿਨ੍ਹਾਂ ਦਾ ਬੀਤੇ ਦਿਨੀਂ ਦਿਹਾਂਤ ਹੋ ਗਿਆ ਸੀ, ਦੀ ਆਤਮਿਕ ਸ਼ਾਂਤੀ ਨਮਿੱਤ ਰੱਖੇ ਪਾਠ ਦੇ ਭੋਗ ਉਨ੍ਹਾਂ ਦੇ ਗ੍ਰਹਿ ਸੁਤੈਹਰੀ ਰੋਡ ਹੁਸ਼ਿਆਰਪੁਰ ਵਿਖੇ ਪਾਏ ਗਏ। ਉਪਰੰਤ ਕੀਰਤਨ ਤੇ ਸ਼ਰਧਾਂਜਲੀ ਸਮਾਗਮ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਰੇਲਵੇ ਰੋਡ ਹੁਸ਼ਿਆਰਪੁਰ ਵਿਖੇ ਹੋਇਆ। ਇਸ ਮੌਕੇ ਭਾਈ ਅਵਨੀਤ ਸਿੰਘ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਵਲੋਂ ਵੈਰਾਗਮਈ ਕੀਰਤਨ ਸਰਵਣ ਕਰਵਾਇਆ ਗਿਆ। ਜਥੇ. ਚੌਹਾਨ ਨੂੰ ਸ਼ਰਧਾ ਦੇ ਫ਼ੁਲ ਭੇਟ ਕਰਦਿਆਂ ਜਥੇਦਾਰ ਬਾਬਾ ਨਿਹਾਲ ਸਿੰਘ ਤਰਨਾ ਦਲ ਹਰੀਆਂ ਵੇਲਾਂ, ਜਥੇਦਾਰ ਬਾਬਾ ਗੁਰਦੇਵ ਸਿੰਘ ਬਜਵਾੜਾ, ਸੰਤ ਤਰਲੋਚਨ ਸਿੰਘ ਵਿਰੱਕਤਾਂ, ਵਿਧਾਇਕ ਬ੍ਰਹਮ ਸ਼ੰਕਰ ਜਿੰਪਾ, ਜਤਿੰਦਰ ਸਿੰਘ ਲਾਲੀ ਬਾਜਵਾ ਜ਼ਿਲ੍ਹਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਸ਼ਹਿਰੀ), ਐਡ. ਇੰਦਰਪਾਲ ਸਿੰਘ ਧੰਨਾ ਮੁੱਖ ਸੂਚਨਾ ਕਮਿਸ਼ਨਰ ਪੰਜਾਬ, ਮਾ. ਕੁਲਵਿੰਦਰ ਸਿੰਘ ਜੰਡਾ, ਹਰਬੰਸ ਸਿੰਘ ਮੰਝਪੁਰ ਆਦਿ ਨੇ ਸ਼ਰਧਾ ਦੇ ਫ਼ੁਲ ਭੇਟ ਕਰਦਿਆਂ ਕਿਹਾ ਕਿ ਜਥੇ. ਚੌਹਾਨ ਨੇ ਔਖੇ ਸਮੇਂ ਸ਼੍ਰੋਮਣੀ ਅਕਾਲੀ ਦਲ ਦੀ ਸੇਵਾ ਕੀਤੀ ਅਤੇ ਸਿੱਖ ਕੌਮ ਲਈ ਵਿੱਢੇ ਸੰਘਰਸ਼ ’ਚ ਵੱਧ ਚੜ੍ਹ ਕੇ ਪਰਿਵਾਰ ਸਮੇਤ ਯੋਗਦਾਨ ਦਿੱਤਾ। ਇਸ ਮੌਕੇ ਸ਼੍ਰੋਮਣੀ ਅਕਾਲੀ ਦਲ (ਬ) ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ, ਐਡ. ਹਰਜਿੰਦਰ ਸਿੰਘ ਧਾਮੀ ਅਤੇ ਹੋਰਨਾਂ ਸ਼ਖ਼ਸੀਅਤਾਂ ਵਲੋਂ ਭੇਜੇ ਸ਼ੋਕ ਸੰਦੇਸ਼ ਪੜ੍ਹੇ ਗਏ। ਇਸ ਮੌਕੇ ਬਾਬਾ ਬਲਵੀਰ ਸਿੰਘ ਬਿਰਧ ਆਸ਼ਰਮ ਹਰਿਆਣਾ, ਸਾਬਕਾ ਵਿਧਾਇਕ ਸੁਰਿੰਦਰ ਸਿੰਘ ਭੁੱਲੇਵਾਲ ਰਾਠਾਂ, ਚੇਅਰਮੈਨ ਸੰਦੀਪ ਸੈਣੀ, ਚੇਅਰਮੈਨ ਜਸਪਾਲ ਸਿੰਘ ਚੇਚੀ , ਸੰਜੀਵ ਤਲਵਾੜ, ਸਾਬਕਾ ਚੇਅਰਮੈਨ ਅਵਤਾਰ ਸਿੰਘ ਜੌਹਲ, ਸੀਨੀਅਰ ਡਿਪਟੀ ਮੇਅਰ ਸੁਰਿੰਦਰ ਸਿੰਘ ਛਿੰਦਾ, ਪ੍ਰੇਮ ਸਿੰਘ ਪਿਪਲਾਵਾਲਾਂ, ਗੁਰਪ੍ਰੀਤ ਸਿੰਘ ਸੀ.ਈ.ਓ. ਹੁਸ਼ਿਆਰਪੁਰ ਆਟੋ ਮੋਬਾਈਲ, ਸਤਨਾਮ ਸਿੰਘ ਬੰਟੀ ਚੱਗਰਾਂ, ਨਰਿੰਦਰ ਸਿੰਘ, ਅਮਰਪਾਲ ਸਿੰਘ ਕਾਕਾ, ਕੁਲਦੀਪ ਸਿੰਘ ਢਾਡੇ, ਗੁਰਨਾਮ ਸਿੰਘ ਸਿੰਗੜੀਵਾਲ ਜ਼ਿਲ੍ਹਾ ਸ਼੍ਰੋਮਣੀ ਅਕਾਲੀ ਦਲ (ਅ), ਸੰਦੀਪ ਸਿੰਘ ਸੀਕਰੀ ਹਲਕਾ ਇੰਚਾਰਜ ਸ਼ਾਮਚੁਰਾਸੀ, ਹਰਮਿੰਦਰ ਸਿੰਘ ਲਾਲੀ ਹਾਰਟਾ, ਸਰਬਜੀਤ ਸਿੰਘ ਮੋਮੀ, ਬਹਾਦਰ ਸਿੰਘ ਸੁਨੇਤ, ਅਵਤਾਰ ਸਿੰਘ ਕਪੂਰ, ਜਰਨੈਲ ਸਿੰਘ ਧੀਰ, ਸਤਨਾਮ ਸਿੰਘ ਢਿੱਲੋਂ, ਡਾ. ਸੁਰਿੰਦਰ ਸਿੰਘ ਦਰਦੀ, ਤਜਿੰਦਰ ਸਿੰਘ ਬਡਲਾ, ਸਾਬਕਾ ਕੋਚ ਪ੍ਰੇਮ ਸਿੰਘ, ਨਛੱਤਰ ਸਿੰਘ, ਗੁਰਿੰਦਰ ਸਿੰਘ ਗੋਲਡੀ, ਦਵਿੰਦਰ ਸਿੰਘ ਬਾਹੋਵਾਲ, ਹਰਸਿਮਰਨ ਸਿੰਘ ਹਰਜੀ ਬਾਜਵਾ, ਐਡ. ਬਲਵੀਰ ਸਿੰਘ ਚੌਟਾਲਾ, ਲਖਵਿੰਦਰ ਸਿੰਘ ਠੱਕਰ, ਮਨਪ੍ਰੀਤ ਸਿੰਘ ਰੰਧਾਵਾ, ਸੰਤ ਸਿੰਘ ਜੰਡੋਰ, ਭੁਪਿੰਦਰ ਸਿੰਘ ਮਹਿੰਦੀਪੁਰ, ਐਡ: ਸ਼ਮਸ਼ੇਰ ਸਿੰਘ ਭਾਰਦਵਾਜ, ਜਗਦੀਪ ਸਿੰਘ ਖੇੜਾ, ਬੈਂਕ ਮੈਨੇਜਰ ਕੁਲਦੀਪ ਸਿੰਘ ਸੈਣੀ, ਸੁਖਦੇਵ ਸਿੰਘ ਕਪੂਰਥਲਾ, ਰਣਜੀਤ ਸਿੰਘ ਖੋਜੇਵਾਲ, ਇੰਦਰਪਾਲ ਸਿੰਘ ਸੰਧੂ, ਕਿਸਾਨ ਆਗੂ ਇਕਬਾਲ ਸਿੰਘ ਜੌਹਲ, ਦਲਜਿੰਦਰ ਸਿੰਘ ਧਾਮੀ, ਕੁਲਦੀਪ ਸਿੰਘ ਬੱਬੂ ਬਜਵਾੜਾ, ਬਲਵੀਰ ਸਿੰਘ ਫੁੱਗਲਾਣਾ, ਪ੍ਰਚਾਰਕ ਸ਼੍ਰੋਮਣੀ ਕਮੇਟੀ ਜਸਵਿੰਦਰ ਸਿੰਘ ਛਾਪਾ, ਮੋਹਨ ਲਾਲ ਪਹਿਲਵਾਨ, ਅਵਤਾਰ ਸਿੰਘ ਲਾਇਲ, ਜਸਵੰਤ ਸਿੰਘ ਚੌਟਾਲਾ ਸਮੇਤ ਵੱਡੀ ਗਿਣਤੀ ਸੰਗਤਾਂ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਮਨਪ੍ਰੀਤ ਸਿੰਘ ਬਾਦਲ ਨੂੰ ਭਾਰਤੀ ਜਨਤਾ ਪਾਰਟੀ ਦਾ ਕੌਮੀ ਉਪ ਪ੍ਰਧਾਨ ਨਿਯੁਕਤ ਹੋਣ ’ਤੇ ਖ਼ੁਸ਼ੀ ਕੀਤੀ ਜ਼ਾਹਿਰ - ਸੁਸ਼ੀਲ ਪਿੰਕ... ਅਗਲੀ ਖ਼ਬਰ ਸੱਜਣ ਕੁਮਾਰ ਨੂੰ ‘ਰੋਲ ਮਾਡਲ’ ਦੱਸਣਾ, ’84 ਦੇ ਪੀੜਤਾਂ ਲਈ ਦੁੱਖਦਾਈ-ਡਾ. ਕੁਲਵੰਤ ਸਿੰਘ
Ad Position 24