26-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-08-2026

ਅੱਸੂ ਦੇ ਗੰਨੇ ਦੀ ਬਜਾਈ ਪਿੰਡ ਮਹਿਤਾਬਪਰ ਵਿਖੇ ਕਰਵਾਈ

ਭੰਗਾਲਾ, 25 ਅਗਸਤ (ਬਲਵਿੰਦਰਜੀਤ ਸਿੰਘ ਸੈਣੀ)- ਗੰਨਾ ਮਿੱਲ ਮੁਕੇਰੀਆਂ ਵੀ. ਪੀ.

Ad Position 21
No active advertisement
ਅਜੀਤ ਡੈਸਕ 26-08-2026
ਭੰਗਾਲਾ, 25 ਅਗਸਤ (ਬਲਵਿੰਦਰਜੀਤ ਸਿੰਘ ਸੈਣੀ)- ਗੰਨਾ ਮਿੱਲ ਮੁਕੇਰੀਆਂ ਵੀ. ਪੀ. ਕੇਨ ਸੰਜੇ ਸਿੰਘ ਦੇ ਦਿਸ਼ਾ ਨਿਰਦੇਸ਼ ਹੇਠ ਗੰਨਾ ਮਿੱਲ ਮੈਨੇਜਰ ਇਨਕਲਾਬ ਸਿੰਘ ਦੀ ਰਹਿਨਮਾਈ ਹੇਠ ਡਿਵੀਜ਼ਨ ਇੰਚਾਰਜ ਵਿਕਾਸ ਡਡਵਾਲ ਦੀ ਅਗਵਾਈ ਹੇਠ ਪਿੰਡ ਮਹਿਤਾਬਪੁਰ ਵਿਖੇ ਅੱਸੂ ਦੇ ਗੰਨੇ ਦੀ ਬਿਜਾਈ ਦੀ ਸ਼ੁਰੂਆਤ ਕਰਵਾਈ ਗਈ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਡਿਵੀਜ਼ਨ ਇੰਚਾਰਜ ਵਿਕਾਸ ਡਡਵਾਲ ਨੇ ਦੱਸਿਆ ਕਿ ਪਿੰਡ ਮਹਿਤਾਬਪੁਰ ਵਿਖੇ ਸੁਖਪਾਲ ਸਿੰਘ ਪੁੱਤਰ ਮਹਿੰਦਰ ਸਿੰਘ ਦੇ ਖੇਤਾਂ ਵਿਚ ਸਾਢੇ ਚਾਰ ਫੁੱਟ ਵਿਧੀ ਰਾਹੀਂ ਇੱਕ ਏਕੜ ਅੱਸੂ ਦੇ ਗੰਨੇ ਦੀ ਬਿਜਾਈ ਕਰਵਾਈ ਗਈ ਹੈ। ਇਸ ਮੌਕੇ ਉਨ੍ਹਾਂ ਦੱਸਿਆ ਕਿ ਅੱਸੂ (ਸਤੰਬਰ-ਅਕਤੂਬਰ ) ਵਿਚ ਗੰਨੇ ਦੀ ਬਿਜਾਈ ਨਾਲ ਝਾੜ ਬਹੁਤ ਵਧੀਆ ਨਿਕਲਦਾ ਹੈ ਕਿਉਂਕਿ ਇਸ ਨਾਲ ਪੌਦਿਆਂ ਨੂੰ ਪੂਰੀ ਧੁੱਪ ਅਤੇ ਹਵਾ ਮਿਲਦੀ ਹੈ। ਉਨ੍ਹਾਂ ਦੱਸਿਆ ਕਿ ਬਿਜਾਈ ਤੋਂ ਤੁਰੰਤ ਬਾਅਦ ਹਲਕਾ ਪਾਣੀ ਲਗਾਓ। ਉਨ੍ਹਾਂ ਦੱਸਿਆ ਕਿ ਸਰਦੀਆਂ ਦੇ ਮੌਸਮ ਵਿੱਚ 3 ਤੋਂ 4 ਹਫ਼ਤਿਆਂ ਦੇ ਵਫ਼ਕੇ ’ਤੇ ਲੋੜ ਅਨੁਸਾਰ ਪਾਣੀ ਦਿੰਦੇ ਰਹੋ। ਉਨ੍ਹਾਂ ਦੱਸਿਆ ਕਿ ਕਿਸਾਨ ਧਿਆਨ ਰੱਖਣ ਕਿ ਖੇਤ ਵਿਚ ਪਾਣੀ ਜਿਆਦਾ ਪੱਧਰ ਵਿੱਚ ਖੜ੍ਹਾ ਨਾ ਹੋਵੇ। ਉਨ੍ਹਾਂ ਦੱਸਿਆ ਕਿ ਗੰਨੇ ਦੇ ਸ਼ੁਰੂਆਤੀ ਵਾਧੇ ਵਿਚ ਘਾਹ-ਫੂਸ ਨੂੰ ਰੋਕਣ ਲਈ ਸਮੇਂ ਸਿਰ ਗੋਡੀ ਕਰਵਾਉਣੀ ਚਾਹੀਦੀ ਹੈ। ਉਨ੍ਹਾਂ ਦੱਸਿਆ ਕਿ ਸਾਢੇ ਚਾਰ ਫੁੱਟ ਦਾ ਖੁੱਲ੍ਹਾ ਫ਼ਾਸਲਾ ਹੋਣ ਕਾਰਨ ਖੇਤ ਵਿੱਚ ਕੰਮ ਕਰਨਾ ਅਤੇ ਟਰੈਕਟਰ ਚਲਾਉਣਾ ਆਸਾਨ ਹੁੰਦਾ ਹੈ। ਉਨ੍ਹਾਂ ਦੱਸਿਆ ਕਿ ਅੱਸੂ ਦੇ ਮਹੀਨੇ ਦੇ ਗੰਨਾ ਕਿਸਾਨਾਂ ਲਈ ਭਰੀ ਲਾਹੇਬੰਦ ਸਾਬਤ ਹੁੰਦਾ ਹੈ। ਉਨ੍ਹਾਂ ਦੱਸਿਆ ਕਿ ਕਿਸਾਨਾਂ ਨੂੰ ਗੰਨਾ ਮਿੱਲ ਮੁਕੇਰੀਆਂ ਵਲੋਂ ਵਧੀਆ ਦਵਾਈਆਂ ਅਤੇ ਹੋਰ ਜਰੂਰੀ ਚੀਜ਼ਾਂ ਮੁਹਾਈਆਂ ਕਰਵਾਈਆਂ ਜਾ ਰਹੀਆਂ ਹਨ। ਇਸ ਮੌਕੇ ਜਤਿੰਦਰ ਕੁਮਾਰ, ਲਖਵਿੰਦਰ ਸਿੰਘ, ਸੇਵਾ ਸਿੰਘ, ਗਗਨ ਸਿੰਘ, ਰਜਿੰਦਰ ਸਿੰਘ, ਬਲਵਿੰਦਰ ਸਿੰਘ, ਜਸਵਿੰਦਰ ਸਿੰਘ, ਕੁਲਦੀਪ ਸਿੰਘ, ਬਲਵਿੰਦਰ ਸਿੰਘ ਪੱਪੂ ਅਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਅਵਾਰਾ ਪਸ਼ੂ ਨਾਲ ਟਕਰਾਉਣ ’ਤੇ ਸਕਾਰਪੀਓ ਡਰਾਈਵਰ ਦੀ ਮੌਤ ਅਗਲੀ ਖ਼ਬਰ ਮਾਡਰਨ ਗਰੁੱਪ ਆਫ਼ ਕਾਲਜਿਜ਼ ਵਿਖੇ ਤੀਆਂ ਦਾ ਤਿਉਹਾਰ ਉਤਸ਼ਾਹ ਨਾਲ ਮਨਾਇਆ
Ad Position 24