ਬਾਬਾ ਬੰਤਾ ਰਾਮ ਘੇੜਾ ਦੇ ਜਨਮ ਦਿਨ ਸਮਾਗਮ ਸਬੰਧੀ ਤਿਆਰੀਆਂ ਮੁਕੰਮਲ - ਪ੍ਰਬੰਧਕ
ਬੀਣੇਵਾਲ, 27 ਅਗਸਤ (ਬੈਜ ਚੌਧਰੀ)- ਗੁਰੂ ਰਵਿਦਾਸ ਜੀ ਦੇ ਜਨਮ ਅਸਥਾਨ ਕਾਂਸ਼ੀ (ਬਨਾਰਸ) ਅਤੇ ਸ੍ਰੀ ਖੁਰਾਲਗੜ੍ਹ ਸਾਹਿਬ ਦੇ ਖੋਜ-ਕਰਤਾ ਬਾਬਾ ਬੰਤਾ ਰਾਮ ਘੇੜਾ ਦਾ ਜਨਮ ਦਿਨ ਮਨਾਉਣ ਸਬੰਧੀ ਸਾਲਾਨਾ ਸਮਾਗਮ ਸ਼੍ਰੀ ਗੁਰੂ ਰਵਿਦਾਸ ਇਤਿਹਾਸਕ ਧਰਮ ਅਸਥਾਨ ਸ਼੍ਰੀ ਚਰਨਚੋਹ ਗੰਗਾ ਖੁਰਾਲਗੜ੍ਹ ਸਾਹਿਬ ਵਿਖੇ 28 ਅਗਸਤ ਨੂੰ ਵੱਡੇ ਪੱਧਰ ‘ਤੇ ਕਰਵਾਏ ਜਾ ਰਹੇ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਗੁਰੂ ਘਰ ਦੀ ਪ੍ਰਬੰਧਕ ਕਮੇਟੀ ਦੇ ਚੇਅਰਮੈਨ ਤੇ ਸਾਬਕਾ ਜ਼ਿਲ੍ਹਾ ਸਿੱਖਿਆ ਅਫ਼ਸਰ ਨਾਜਰ ਰਾਮ ਮਾਨ, ਪ੍ਰਧਾਨ ਸੰਤ ਸੁਰਿੰਦਰ ਦਾਸ, ਹੈੱਡ ਕੈਸ਼ੀਅਰ ਸੰਤ ਕਰਮ ਚੰਦ, ਸਹਾਇਕ ਕੈਸ਼ੀਅਰ ਤੇ ਬਾਬੂ ਮੰਗੂ ਰਾਮ ਮੁੱਗੋਵਾਲੀਆ ਦੇ ਪੋਤਰੇ ਮਨਜੀਤ ਮੁੱਗੋਵਾਲ, ਗੁਰੂ ਘਰ ‘ਚ ਸਵਾਗਤੀ ਕਮੇਟੀ ਦੇ ਮੁਖੀ ਜਗਦੀਸ਼ ਕੁਮਾਰ ਅਤੇ ਦਿਆਲ ਚੰਦ ਬੰਗਾ ਨੇ ਦੱਸਿਆ ਕਿ ਆਲ ਇੰਡੀਆ ਆਦਿ ਧਰਮ ਮਿਸ਼ਨ ਦੇ ਕੇਂਦਰੀ ਚੇਅਰਮੈਨ ਤੇ ਬਾਬਾ ਬੰਤਾ ਰਾਮ ਘੇੜਾ ਦੀ ਪੁੱਤਰੀ ਬੀਬੀ ਕਮਲੇਸ਼ ਕੌਰ ਘੇੜਾ ਅਤੇ ਰਾਸ਼ਟਰੀ ਪ੍ਰਧਾਨ ਐਲ.
ਬੀਣੇਵਾਲ, 27 ਅਗਸਤ (ਬੈਜ ਚੌਧਰੀ)- ਗੁਰੂ ਰਵਿਦਾਸ ਜੀ ਦੇ ਜਨਮ ਅਸਥਾਨ ਕਾਂਸ਼ੀ (ਬਨਾਰਸ) ਅਤੇ ਸ੍ਰੀ ਖੁਰਾਲਗੜ੍ਹ ਸਾਹਿਬ ਦੇ ਖੋਜ-ਕਰਤਾ ਬਾਬਾ ਬੰਤਾ ਰਾਮ ਘੇੜਾ ਦਾ ਜਨਮ ਦਿਨ ਮਨਾਉਣ ਸਬੰਧੀ ਸਾਲਾਨਾ ਸਮਾਗਮ ਸ਼੍ਰੀ ਗੁਰੂ ਰਵਿਦਾਸ ਇਤਿਹਾਸਕ ਧਰਮ ਅਸਥਾਨ ਸ਼੍ਰੀ ਚਰਨਚੋਹ ਗੰਗਾ ਖੁਰਾਲਗੜ੍ਹ ਸਾਹਿਬ ਵਿਖੇ 28 ਅਗਸਤ ਨੂੰ ਵੱਡੇ ਪੱਧਰ ‘ਤੇ ਕਰਵਾਏ ਜਾ ਰਹੇ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਗੁਰੂ ਘਰ ਦੀ ਪ੍ਰਬੰਧਕ ਕਮੇਟੀ ਦੇ ਚੇਅਰਮੈਨ ਤੇ ਸਾਬਕਾ ਜ਼ਿਲ੍ਹਾ ਸਿੱਖਿਆ ਅਫ਼ਸਰ ਨਾਜਰ ਰਾਮ ਮਾਨ, ਪ੍ਰਧਾਨ ਸੰਤ ਸੁਰਿੰਦਰ ਦਾਸ, ਹੈੱਡ ਕੈਸ਼ੀਅਰ ਸੰਤ ਕਰਮ ਚੰਦ, ਸਹਾਇਕ ਕੈਸ਼ੀਅਰ ਤੇ ਬਾਬੂ ਮੰਗੂ ਰਾਮ ਮੁੱਗੋਵਾਲੀਆ ਦੇ ਪੋਤਰੇ ਮਨਜੀਤ ਮੁੱਗੋਵਾਲ, ਗੁਰੂ ਘਰ ‘ਚ ਸਵਾਗਤੀ ਕਮੇਟੀ ਦੇ ਮੁਖੀ ਜਗਦੀਸ਼ ਕੁਮਾਰ ਅਤੇ ਦਿਆਲ ਚੰਦ ਬੰਗਾ ਨੇ ਦੱਸਿਆ ਕਿ ਆਲ ਇੰਡੀਆ ਆਦਿ ਧਰਮ ਮਿਸ਼ਨ ਦੇ ਕੇਂਦਰੀ ਚੇਅਰਮੈਨ ਤੇ ਬਾਬਾ ਬੰਤਾ ਰਾਮ ਘੇੜਾ ਦੀ ਪੁੱਤਰੀ ਬੀਬੀ ਕਮਲੇਸ਼ ਕੌਰ ਘੇੜਾ ਅਤੇ ਰਾਸ਼ਟਰੀ ਪ੍ਰਧਾਨ ਐਲ.ਆਰ.ਵਿਰਦੀ ਦੀ ਅਗਵਾਈ ‘ਚ ਕਰਵਾਏ ਜਾ ਰਹੇ ਸਮਾਗਮ ਸਬੰਧੀ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ। ਚਰਨਛੋਹ ਗੰਗਾ ਅੰਮ੍ਰਿਤ ਕੁੰਡ ਸੱਚਖੰਡ ਸ੍ਰੀ ਖੁਰਾਲਗੜ੍ਹ ਸਾਹਿਬ ਦੀ ਪ੍ਰਬੰਧਕ ਕਮੇਟੀ ਦੇ ਚੇਅਰਮੈਨ ਨਾਜਰ ਰਾਮ ਮਾਨ ਅਤੇ ਪ੍ਰਧਾਨ ਸੰਤ ਸੁਰਿੰਦਰ ਦਾਸ ਦੀ ਅਗਵਾਈ ‘ਚ ਗੁਰੂ ਘਰ ਵਿਖੇ ਦੇਸ਼-ਵਿਦੇਸ਼ ਤੋਂ ਪਹੁੰਚ ਰਹੀਆਂ ਸੰਗਤਾਂ ਲਈ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ। ਉਨ੍ਹਾਂ ਦੱਸਿਆ ਕਿ ਸ਼ਾਮ ਨੂੰ ਗਾਇਕ ਨਿਰਮਲ ਨਿੰਮਾ, ਬੂਟਾ ਕੋਹਿਨੂਰ, ਦਵਿੰਦਰ ਦੁੱਗਲ, ਕੁਮਾਰੀ ਰਾਜੂ ਖੰਨਾ, ਅਮਰੀਕ ਜੱਸਲ, ਗੁਰੂ ਦੇ ਕੀਰਤਨੀਏ ਭਾਈ ਕਮਲ ਰਾਜ, ਬਲਵਿੰਦਰ ਕੁਮਾਰ, ਬਾਬਾ ਬੰਤਾ ਰਾਮ ਘੇੜਾ ਅਕੈਡਮੀ ਦਾ ਜਥਾ ਤੇ ਗਿਆਨ ਗੰਗੜ ਆਪਣਾ ਮਿਸ਼ਨਰੀ ਪ੍ਰੋਗਰਾਮ ਪੇਸ਼ ਕਰਨਗੇ। ਆਲ ਇੰਡੀਆ ਆਦਿ ਧਰਮ ਮਿਸ਼ਨ ਦੇ ਰਾਸ਼ਟਰੀ ਪ੍ਰਧਾਨ ਐਲ.ਆਰ.ਵਿਰਦੀ, ਸਵਾਗਤੀ ਕਮੇਟੀ ਦੇ ਮੁਖੀ ਜਗਦੀਸ਼ ਕੁਮਾਰ, ਸੰਤ ਗਿਰਧਾਰੀ ਲਾਲ, ਦਿਆਲ ਚੰਦ ਬੰਗਾ, ਕਾਨੂੰਗੋ ਰਮੇਸ਼ ਕੁਮਾਰ ਬਿਲਾਸਪੁਰ, ਪੀ.ਐਲ. ਸੂਦ, ਲਾਡੀ ਗੰਗੜ ਆਦਿ ਹਾਜ਼ਰ ਸਨ।