28-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-08-2026

ਸੋਨਾਲੀਕਾ ਗਰੁੱਪ ਨੇ ਨਵੀਂ ਆਬਾਦੀ ਸਕੂਲ ’ਚ ਵਿਦਿਆਰਥੀਆਂ ਨੂੰ ਬੈਗ ਵੰਡੇ

ਹੁਸ਼ਿਆਰਪੁਰ , 28 ਅਗਸਤ ( ਬਲਜਿੰਦਰਪਾਲ ਸਿੰਘ )- ਸੋਨਾਲੀਕਾ ਗਰੁੱਪ ਵਲੋਂ ਸੰਚਾਲਿਤ ਸੀ . ਐੱਸ .

Ad Position 21
No active advertisement
ਅਜੀਤ ਡੈਸਕ 29-08-2026
ਹੁਸ਼ਿਆਰਪੁਰ , 28 ਅਗਸਤ ( ਬਲਜਿੰਦਰਪਾਲ ਸਿੰਘ )- ਸੋਨਾਲੀਕਾ ਗਰੁੱਪ ਵਲੋਂ ਸੰਚਾਲਿਤ ਸੀ . ਐੱਸ . ਆਰ . ਪ੍ਰੋਜੈਕਟ ਦੀ ਲੜੀ ’ ਚ ਸ਼ਹਿਰ ਦੇ ਵੱਖ - ਵੱਖ ਸਕੂਲਾਂ ’ ਚ ਜ਼ਰੂਰਤਮੰਦ ਬੱਚਿਆਂ ਲਈ ਸਮੇਂ - ਸਮੇਂ ’ ਤੇ ਜ਼ਰੂਰੀ ਸਹਾਇਤਾ ਸਮਗਰੀ ਦਿੱਤੀ ਜਾ ਰਹੀ ਹੈ । ਇਸੇ ਮੁਹਿੰਮ ਤਹਿਤ ਸਰਕਾਰੀ ਐਲੀਮੈਂਟਰੀ ਸਕੂਲ ਨਵੀਂ ਆਬਾਦੀ -1 ਬਲਾਕ ਹੁਸ਼ਿਆਰਪੁਰ -1 ’ ਚ ਬੈਗ ਡਰਾਈਵ ਦੇ ਤਹਿਤ ਸਕੂਲੀ ਬੱਚਿਆਂ ਨੂੰ ਬੈਗ ਵੰਡੇ ਗਏ । ਇਸ ਪਹਿਲ ਦਾ ਉਦੇਸ਼ ਜ਼ਰੂਰਤਮੰਦ ਵਿਦਿਆਰਥੀਆਂ ਨੂੰ ਸਿੱਖਿਆ ਖੇਤਰ ’ ਚ ਅੱਗੇ ਵਧਣ ਲਈ ਉਤਸ਼ਾਹਿਤ ਕਰਨਾ ਅਤੇ ਉਨ੍ਹਾਂ ਨੂੰ ਜ਼ਰੂਰੀ ਸਮਾਨ ਮੁਹੱਈਆ ਕਰਵਾਉਣਾ ਹੈ । ਪ੍ਰਮੁੱਖ ਸਮਾਜਿਕ ਤੇ ਅਧਿਆਤਮਿਕ ਮਾਰਗ ਦਰਸ਼ਕ ਸੰਗੀਤਾ ਮਿੱਤਲ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸ਼ੁਰੂ ਕੀਤੀ ਗਈ ਇਸ ਮੁਹਿੰਮ ਤਹਿਤ ਜ਼ਰੂਰਤ ਅਨੁਸਾਰ ਸਹਾਇਤਾ ਪ੍ਰਦਾਨ ਕੀਤੀ ਜਾਂਦੀ ਹੈ । ਇਸ ਤੋਂ ਗਰਮੀਆਂ ’ ਚ ਵਾਟਰ ਬੋਤਲ ਡਰਾਈਵ ਤੇ ਪਿਛਲੇ ਸਾਲ ਵਿੰਟਰ ਕੇਅਰ ਡਰਾਈਵ ’ ਚ ਇਨਰ ਵਿਅਰ ਤੇ ਬੂਟ ਵੀ ਵੰਡੇ ਗਏ । ਸੰਗੀਤਾ ਮਿੱਤਲ ਨੇ ਦੱਸਿਆ ਕਿ ਹਰੇਕ ਮੌਸਮ ਦੀ ਜ਼ਰੂਰਤ ਅਨੁਸਾਰ ਬੱਚਿਆਂ ਨੂੰ ਅਜਿਹੀ ਸਮਗਰੀ ਵੰਡਣ ਲਈ ਚਲਾਈ ਗਈ ਮੁਹਿੰਮ ਉਨ੍ਹਾਂ ਦੀ ਟੀਮ ਬਣਾਈ ਗਈ ਹੈ ਤਾਂ ਜੋ ਸਕੂਲਾਂ ਦੇ ਬੱਚਿਆਂ ਨੂੰ ਸਵੱਛ ਅਤੇ ਸੁਰੱਖਿਅਤ ਰਹਿਣ ’ ਚ ਸਹਾਇਤਾ ਮਿਲ ਸਕੇ । ਉਨ੍ਹਾਂ ਕਿਹਾ ਕਿ ਸਮੇਂ ’ ਤੇ ਕੀਤੀ ਗਈ ਸਹਾਇਤਾ ਹੀ ਅਸਲੀ ਮਦਦ ਹੈ ਜਿਸਦੇ ਲਈ ਸਾਰੇ ਲੋਕਾਂ ਨੂੰ ਆਪਣੀ ਸਹੂਲਤ ਅਨੁਸਾਰ ਅੱਗੇ ਆਉਣਾ ਚਾਹੀਦਾ ਹੈ । ਇਸ ਮੌਕੇ ਸੋਨਾਲੀਕਾ ਦੀ ਸੀ . ਐੱਸ . ਆਰ . ਟੀਮ ਦੀ ਸੀਨੀਅਰ ਮੈਨੇਜਰ ਸੰਗੀਤਾ ਹਾਂਡਾ , ਰੇਖਾ ਸ਼ਰਮਾ , ਯਾਦਵਿੰਦਰ ਸਿੰਘ , ਅਮਿੱਤ ਗਿੱਲ ਤੇ ਕੁਲਵਿੰਦਰ ਨੇ ਸਕੂਲ ਦੇ ਬੱਚਿਆਂ ਨੂੰ ਰੋਜ਼ਾਨਾ ਦੀ ਜ਼ਿੰਦਗੀ ਸਿੱਖਿਆ ਦਾ ਮਹੱਤਵ ਦੱਸਿਆ ਤੇ ਕਿਹਾ ਕਿ ਹਰ ਸਥਿਤੀ ’ ਚ ਸਿੱਖਿਆ ਦੇ ਲਈ ਹਮੇਸ਼ਾ ਤਿਆਰ ਰਹਿਣਾ ਚਾਹੀਦਾ ਹੈ । ਇਸ ਮੌਕੇ ਸਕੂਲ ਪ੍ਰਿੰ . ਨੇ ਸੋਨਾਲੀਕਾ ਵਲੋਂ ਚਲਾਈ ਗਈ ਮੁਹਿੰਮ ਲਈ ਸੰਗੀਤਾ ਮਿੱਤਲ ਦੀ ਸ਼ਲਾਘਾ ਕੀਤੀ ।
Ad Position 22
No active advertisement
ਪਿਛਲੀ ਖ਼ਬਰ ਸਰਕਾਰ ਦਾ ਫੈਸਲਾ ਹੋਣਹਾਰ ਵਿਦਿਆਰਥੀਆਂ ਨੂੰ ਮੈਡੀਕਲ ਸਿੱਖਿਆ ਤੋਂ ਵਾਂਝਾ ਕਰੇਗਾ - ਸੇਖੋਂ ਅਗਲੀ ਖ਼ਬਰ ਕੇਂਦਰੀ ਜੇਲ੍ਹ ਹੁਸ਼ਿਆਰਪੁਰ ’ਚ ਬੰਦ ਭਰਾਵਾਂ ਦੇ ਗੁੱਟਾਂ ’ਤੇ ਭੈਣਾਂ ਨੇ ਬੰਨ੍ਹੀਆਂ ਰੱਖੜੀਆਂ
Ad Position 24