31-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-08-2026

ਸੁਸ਼ੀਲ ਕੁਮਾਰ ਪਿੰਕੀ ਦੀ ਅਗਵਾਈ ਹੇਠ ਕੰਡੀ ਇਲਾਕੇ ਨੂੰ ਬਚਾਉਣ ਲਈ ਅਣਮਿਥੇ ਸਮੇਂ ਲਈ ਧਰਨਾ ਸ਼ੁਰੂ

ਤਲਵਾੜਾ, 30 ਅਗਸਤ (ਐਚ. ਐਸ.

Ad Position 21
No active advertisement
ਅਜੀਤ ਡੈਸਕ 31-08-2026
ਤਲਵਾੜਾ, 30 ਅਗਸਤ (ਐਚ.ਐਸ. ਮਿੱਠੂ, ਮੀਨਸ਼ਾ ਮਹਿਤਾ)- ਕੰਡੀ ਖੇਤਰ ਨੂੰ ਗੈਰ-ਕਾਨੂੰਨੀ ਮਾਈਨਿੰਗ ਤੋਂ ਬਚਾਉਣ ਅਤੇ ਇਲਾਕੇ ਵਿਚ ਲਗਾਤਾਰ ਹੋ ਰਹੀ ਮਾਈਨਿੰਗ ਨੂੰ ਪੂਰੀ ਤਰ੍ਹਾਂ ਬੰਦ ਕਰਵਾਉਣ ਦੀ ਮੰਗ ਨੂੰ ਲੈ ਕੇ ਸਥਾਨਕ ਲੋਕਾਂ ਅਤੇ ਸੰਘਰਸ਼ ਕਮੇਟੀ ਵੱਲੋਂ ਸੁਸ਼ੀਲ ਕੁਮਾਰ ਪਿੰਕੀ ਦੀ ਅਗਵਾਈ ਹੇਠ ਅਣਮਿਥੇ ਸਮੇਂ ਲਈ ਧਰਨਾ ਸ਼ੁਰੂ ਕੀਤਾ ਗਿਆ। ਧਰਨਾਕਾਰਾਂ ਨੇ ਸਰਕਾਰ ਤੋਂ ਇਲਾਕੇ ਵਿਚ ਹੋ ਰਹੀ ਗੈਰ-ਕਾਨੂੰਨੀ ਮਾਈਨਿੰਗ ’ਤੇ ਤੁਰੰਤ ਰੋਕ ਲਗਾਉਣ ਦੀ ਮੰਗ ਕੀਤੀ। ਪ੍ਰੈੱਸ ਨਾਲ ਗੱਲਬਾਤ ਕਰਦਿਆਂ ਸੁਸ਼ੀਲ ਕੁਮਾਰ ਪਿੰਕੀ ਨੇ ਕਿਹਾ ਕਿ ਕੰਡੀ ਖੇਤਰ ਪਹਿਲਾਂ ਆਪਣੀ ਕੁਦਰਤੀ ਸੁੰਦਰਤਾ, ਪਹਾੜਾਂ ਅਤੇ ਪ੍ਰਦੂਸ਼ਣ ਰਹਿਤ ਵਾਤਾਵਰਨ ਲਈ ਜਾਣਿਆ ਜਾਂਦਾ ਸੀ ਪਰ ਪਿਛਲੇ 5-7 ਸਾਲਾਂ ਤੋਂ ਹੋ ਰਹੀ ਗੈਰ-ਕਾਨੂੰਨੀ ਮਾਈਨਿੰਗ ਕਾਰਨ ਪਹਾੜਾਂ ਨੂੰ 100 ਤੋਂ 150 ਫੁੱਟ ਤੱਕ ਕੱਟ ਦਿੱਤਾ ਗਿਆ ਹੈ ਜਿਸ ਨਾਲ ਕੁਦਰਤੀ ਵਾਤਾਵਰਨ ਨੂੰ ਭਾਰੀ ਨੁਕਸਾਨ ਪਹੁੰਚਿਆ ਹੈ। ਉਨ੍ਹਾਂ ਕਿਹਾ ਕਿ ਜੇ ਸਰਕਾਰ ਮਾਈਨਿੰਗ ਨੂੰ ਪੂਰੀ ਤਰ੍ਹਾਂ ਬੰਦ ਰੱਖਦੀ ਹੈ ਤਾਂ ਇਲਾਕਾ ਵਾਸੀ ਸਰਕਾਰ ਦਾ ਧੰਨਵਾਦ ਕਰਨਗੇ ਪਰ ਜੇ ਮਾਈਨਿੰਗ ਮੁੜ ਸ਼ੁਰੂ ਹੋਈ ਤਾਂ ਸਮੂਹ ਪਿੰਡਾਂ ਦੇ ਲੋਕ ਇੱਕਜੁੱਟ ਹੋ ਕੇ ਵੱਡਾ ਅੰਦੋਲਨ ਕਰਨਗੇ। ਉਨ੍ਹਾਂ ਸਪਸ਼ਟ ਕੀਤਾ ਕਿ ਧਰਨਾ ਸ਼ਾਂਤਮਈ ਢੰਗ ਨਾਲ ਦਿੱਤਾ ਜਾ ਰਿਹਾ ਹੈ ਅਤੇ ਆਵਾਜਾਈ ਜਾਂ ਆਮ ਜਨਜੀਵਨ ਵਿਚ ਕੋਈ ਰੁਕਾਵਟ ਨਹੀਂ ਪਾਈ ਜਾਵੇਗੀ।
Ad Position 22
No active advertisement
ਪਿਛਲੀ ਖ਼ਬਰ ਕਿਸਾਨ ਮਜ਼ਦੂਰ ਹਿਤਕਾਰੀ ਸਭਾ ਦੇ ਮੈਂਬਰਾਂ ਨੇ ਆਮ ਆਦਮੀ ਪਾਰਟੀ ਮੁਕੇਰੀਆਂ ਦੇ ਹਲਕਾ ਇੰਚਾਰਜ ਨੂੰ ਕਾਲੀਆ ਝੰਡੀਆਂ ਦਿਖਾਈਆ... ਅਗਲੀ ਖ਼ਬਰ ਪਤਨੀ ਤੋਂ ਪ੍ਰੇਸ਼ਾਨ ਪਤੀ ਵਲੋਂ ਜ਼ਹਿਰੀਲੀ ਵਸਤੂ ਨਿਗਲ ਕੇ ਖ਼ੁਦਕੁਸ਼ੀ
Ad Position 24