ਭੋਗ ’ਤੇ ਵਿਸ਼ੇਸ਼ : ਬਾਪੂ ਬਲਕਾਰ ਸਿੰਘ ਸਿੱਧੂ
ਟਾਂਡਾ ਉੜਮੁੜ :- ਉੱਘੇ ਖੇਡ ਪ੍ਰਮੋਟਰ ਤੇ ਸਮਾਜ ਸੇਵੀ ਬਲਕਾਰ ਸਿੰਘ ਸਿੱਧੂ ਭਾਵੇਂ ਅੱਜ ਸਾਡੇ ਵਿਚ ਨਹੀਂ ਰਹੇ ਪਰੰਤੂ ਉਨ੍ਹਾਂ ਵੱਲੋਂ ਖੇਡਾਂ ਅਤੇ ਸਮਾਜਿਕ ਖੇਤਰ ਵਿਚ ਕੀਤੇ ਗਏ ਕਾਰਜਾਂ ਨੂੰ ਲੰਬੇ ਸਮੇਂ ਤੱਕ ਯਾਦ ਰੱਖਿਆ ਜਾਵੇਗਾ। ਉਨ੍ਹਾਂ ਦਾ ਜਨਮ ਪਾਕਿਸਤਾਨ ਦੇ ਲਾਹੌਰ ਸਥਿਤ ਪਿੰਡ ਅਮਰ ਸਿੱਧੂ ਵਿਚ ਸੰਨ 1930 ਨੂੰ ਪਿਤਾ ਸਰਦਾਰ ਬਹਾਲ ਸਿੰਘ ਮਾਤਾ ਸਰਦਾਰਨੀ ਹਰਨਾਮ ਕੌਰ ਦੇ ਗ੍ਰਹਿ ਵਿਖੇ ਹੋਇਆ ਤੇ 1947 ਵਿਚ ਹੋਈ ਦੇਸ਼ ਦੀ ਵੰਡ ਸਮੇਂ ਉਹ ਭਾਰਤ ਆ ਗਏ ਅਤੇ ਟਾਂਡਾ ਵਿਚ ਰਹਿਣ ਲੱਗੇ।
ਟਾਂਡਾ ਉੜਮੁੜ :- ਉੱਘੇ ਖੇਡ ਪ੍ਰਮੋਟਰ ਤੇ ਸਮਾਜ ਸੇਵੀ ਬਲਕਾਰ ਸਿੰਘ ਸਿੱਧੂ ਭਾਵੇਂ ਅੱਜ ਸਾਡੇ ਵਿਚ ਨਹੀਂ ਰਹੇ ਪਰੰਤੂ ਉਨ੍ਹਾਂ ਵੱਲੋਂ ਖੇਡਾਂ ਅਤੇ ਸਮਾਜਿਕ ਖੇਤਰ ਵਿਚ ਕੀਤੇ ਗਏ ਕਾਰਜਾਂ ਨੂੰ ਲੰਬੇ ਸਮੇਂ ਤੱਕ ਯਾਦ ਰੱਖਿਆ ਜਾਵੇਗਾ। ਉਨ੍ਹਾਂ ਦਾ ਜਨਮ ਪਾਕਿਸਤਾਨ ਦੇ ਲਾਹੌਰ ਸਥਿਤ ਪਿੰਡ ਅਮਰ ਸਿੱਧੂ ਵਿਚ ਸੰਨ 1930 ਨੂੰ ਪਿਤਾ ਸਰਦਾਰ ਬਹਾਲ ਸਿੰਘ ਮਾਤਾ ਸਰਦਾਰਨੀ ਹਰਨਾਮ ਕੌਰ ਦੇ ਗ੍ਰਹਿ ਵਿਖੇ ਹੋਇਆ ਤੇ 1947 ਵਿਚ ਹੋਈ ਦੇਸ਼ ਦੀ ਵੰਡ ਸਮੇਂ ਉਹ ਭਾਰਤ ਆ ਗਏ ਅਤੇ ਟਾਂਡਾ ਵਿਚ ਰਹਿਣ ਲੱਗੇ। ਉਨ੍ਹਾਂ ਆਪਣੇ ਸੰਘਰਸ਼ਮਈ ਜੀਵਨ ਦੌਰਾਨ ਬੇਪਰਵਾਹ, ਜਿੰਦਾ ਦਿਲ ਅਤੇ ਚੜ੍ਹਦੀ ਕਲਾ ਦੀ ਜੁਗਤ ਆਪਣਾ ਕੇ ਸੰਘਰਸ਼ ਅਤੇ ਮਿਹਨਤ ਨਾਲ ਇਲਾਕੇ ਵਿਚ ਆਪਣਾ ਵੱਡਾ ਨਾਮ ਬਣਾਇਆ। ਉਨ੍ਹਾਂ ਦੇ ਗ੍ਰਹਿਸਤ ਜੀਵਨ ਵਿਚ ਚਾਰ ਬੇਟੇ ਅਤੇ ਚਾਰ ਬੇਟੀਆਂ ਹੋਈਆਂ ਤੇ ਉਨ੍ਹਾਂ ਵਲੋਂ ਦਿੱਤੇ ਗਏ ਚੰਗੇ ਸੰਸਕਾਰ ਅਤੇ ਅਸ਼ੀਰਵਾਦ ਦੇ ਨਾਲ ਜਿੱਥੇ ਉਨ੍ਹਾਂ ਦਾ ਇੱਕ ਬੇਟਾ ਡਾ. ਚਾਨਣ ਸਿੰਘ ਸਿੱਧੂ ਪਰਿਵਾਰ ਸਮੇਤ ਵਿਦੇਸ਼ ਯੂ.ਕੇ ਵਿਚ ਜੋ ਕਿ ਵਿਚ ਰਹਿ ਰਹੇ ਹਨ ਉੱਥੇ ਹੀ ਉਨ੍ਹਾਂ ਦੇ 2 ਸਪੁੱਤਰ ਅਮਰਜੀਤ ਸਿੰਘ ਸਿੱਧੂ ਤੇ ਮਨਜੀਤ ਸਿੰਘ ਸਿੱਧੂ ਟਾਂਡਾ ਵਿਚ ਰਹਿ ਰਹੇ ਹਨ। ਉਨ੍ਹਾਂ ਆਪਣੇ ਜੀਵਨ ਕਾਲ ਦੇ ਦੌਰਾਨ ਜਿੱਥੇ ਖੇਡਾਂ ਦੇ ਖੇਤਰ ਵਿਚ ਵੱਡਾ ਯੋਗਦਾਨ ਪਾਇਆ ਉੱਥੇ ਹੀ ਸਮਾਜ ਨੂੰ ਵੀ ਚੰਗੀ ਸੇਧ ਅਤੇ ਦੇਣ ਦਿੱਤੀ। ਰਾਜਨੀਤੀ ਦੇ ਖੇਤਰ ਵਿਚ ਕਾਂਗਰਸ ਪਾਰਟੀ ਦਾ ਸਾਥ ਦਿੰਦੇ ਹੋਏ ਬਲਕਾਰ ਸਿੰਘ ਸਿੱਧੂ ਭਾਵੇਂ ਪੰਡਿਤ ਜਵਾਹਰ ਲਾਲ ਨਹਿਰੂ, ਗਿਆਨੀ ਜੈਲ ਸਿੰਘ, ਇੰਦਰਾ ਗਾਂਧੀ, ਪ੍ਰਤਾਪ ਸਿੰਘ ਕੈਰੋ, ਪ੍ਰਤਾਪ ਸਿੰਘ ਬਾਜਵਾ, ਸੰਜੇ ਗਾਂਧੀ ਅਤੇ ਬੀਬੀ ਸੁਰਜੀਤ ਕੌਰ ਕਾਲਕਟ ਦੇ ਨਜ਼ਦੀਕੀ ਰਹੇ ਪ੍ਰੰਤੂ ਉਨ੍ਹਾਂ ਨੇ ਕਦੇ ਵੀ ਕਿਸੇ ਅਹੁਦੇ ਦੀ ਮੰਗ ਨਹੀਂ ਕੀਤੀ। ਟਾਂਡਾ ਇਲਾਕੇ ਵਿਚ ਹਰਮਨ ਪਿਆਰੀ ਸ਼ਖ਼ਸੀਅਤ ਵਜੋਂ ਜਾਣੇ ਜਾਂਦੇ ਬਲਕਾਰ ਸਿੰਘ ਸਿੱਧੂ ਬੀਤੀ 26 ਅਗਸਤ ਇਸ ਸੰਸਾਰ ਨੂੰ ਅਲਵਿਦਾ ਕਹਿੰਦੇ ਹੋਏ ਗੁਰੂ ਚਰਨਾਂ ਵਿਚ ਜਾ ਬਿਰਾਜੇ ਉਨ੍ਹਾਂ ਦੇ ਨਮਿੱਤ ਪਾਠ ਦਾ ਭੋਗ ਅਤੇ ਅੰਤਿਮ ਅਰਦਾਸ ਅੱਜ 3 ਸਤੰਬਰ ਦਿਨ ਵੀਰਵਾਰ ਨੂੰ ਉਨ੍ਹਾਂ ਦੇ ਗ੍ਰਹਿ ਅਸਥਾਨ ਦਾਰਾਪੁਰ ਟਾਂਡਾ ਵਿਖੇ ਦੁਪਹਿਰ 12 ਵਜੇ ਤੋਂ ਲੈ ਕੇ 2 ਵਜੇ ਤੱਕ ਹੋਵੇਗੀ ਜਿੱਥੇ ਧਾਰਮਿਕ, ਰਾਜਨੀਤਿਕ ਅਤੇ ਸਮਾਜ ਸੇਵਾ ਦੇ ਖੇਤਰ ਨਾਲ ਜੁੜੀਆਂ ਸ਼ਖ਼ਸੀਅਤਾਂ ਉਨ੍ਹਾਂ ਨੂੰ ਸ਼ਰਧਾ ਦੇ ਫ਼ੁਲ ਭੇਟ ਕਰਨਗੀਆਂ। -ਕੁਲਬੀਰ ਸਿੰਘ ਗੁਰਾਇਆ