ਸਵ. ਸੁਦੇਸ਼ ਕੁਮਾਰੀ ਧਨੋਟਾ ਦੀ ਯਾਦ ’ਚ ਸਾਂਝੀ ਰਸੋਈ ਲਈ 33,500 ਦਾ ਯੋਗਦਾਨ
ਹੁਸ਼ਿਆਰਪੁਰ, 2 ਸਤੰਬਰ (ਬਲਜਿੰਦਰਪਾਲ ਸਿੰਘ)-ਡਿਪਟੀ ਕਮਿਸ਼ਨਰ-ਕਮ-ਪ੍ਰਧਾਨ ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਹੁਸ਼ਿਆਰਪੁਰ ਦੀ ਅਗਵਾਈ ਹੇਠ ਚਲਾਈ ਜਾ ਰਹੀ ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਵੱਲੋਂ ਮੁੱਹਲਾ ਈਸ਼ ਨਗਰ, ਹੁਸ਼ਿਆਰਪੁਰ ਵਿਖੇ ‘ਸਾਂਝੀ ਰਸੋਈ’ ਦਾ ਸੰਚਾਲਨ ਕੀਤਾ ਜਾ ਰਿਹਾ ਹੈ। ਕੈਨੇਡਾ ਵਾਸੀ ਮਿਸ ਅਰੁਣ ਧਨੋਤਾ ਵਲੋਂ ਆਪਣੀ ਮਾਤਾ ਸਵ.
ਹੁਸ਼ਿਆਰਪੁਰ, 2 ਸਤੰਬਰ (ਬਲਜਿੰਦਰਪਾਲ ਸਿੰਘ)-ਡਿਪਟੀ ਕਮਿਸ਼ਨਰ-ਕਮ-ਪ੍ਰਧਾਨ ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਹੁਸ਼ਿਆਰਪੁਰ ਦੀ ਅਗਵਾਈ ਹੇਠ ਚਲਾਈ ਜਾ ਰਹੀ ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਵੱਲੋਂ ਮੁੱਹਲਾ ਈਸ਼ ਨਗਰ, ਹੁਸ਼ਿਆਰਪੁਰ ਵਿਖੇ ‘ਸਾਂਝੀ ਰਸੋਈ’ ਦਾ ਸੰਚਾਲਨ ਕੀਤਾ ਜਾ ਰਿਹਾ ਹੈ। ਕੈਨੇਡਾ ਵਾਸੀ ਮਿਸ ਅਰੁਣ ਧਨੋਤਾ ਵਲੋਂ ਆਪਣੀ ਮਾਤਾ ਸਵ. ਸੁਦੇਸ਼ ਕੁਮਾਰੀ ਧਨੋਤਾ ਦੀ ਮਿੱਠੀ ਯਾਦ ‘ਚ ‘ਬੁੱਕ-ਏ-ਡੇ’ ਤਹਿਤ ਸਾਂਝੀ ਰਸੋਈ ਲਈ ਰਕਮ 33,500 ਦੀ ਰਾਸ਼ੀ ਦਾ ਯੋਗਦਾਨ ਪਾਇਆ ਗਿਆ। ਇਸ ਮੌਕੇ ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਦੇ ਸਕੱਤਰ ਮੰਗੇਸ਼ ਸੂਦ ਨੇ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਇਸ ਨੇਕ ਕਾਰਜ ਨਾਲ ਜੁੜਨ। ਉਨ੍ਹਾਂ ਕਿਹਾ ਕਿ ਅਜਿਹੇ ਉਪਰਾਲੇ ਨਾ ਸਿਰਫ਼ ਸਾਂਝੀ ਰਸੋਈ ਨੂੰ ਆਰਥਿਕ ਸਹਿਯੋਗ ਦਿੰਦੇ ਹਨ, ਸਗੋਂ ਸਾਡੀਆਂ ਨਿੱਜੀ ਖੁਸ਼ੀਆਂ ਅਤੇ ਯਾਦਾਂ ਨੂੰ ਸਮਾਜ ਸੇਵਾ ਨਾਲ ਜੋੜਦੇ ਹਨ। ਇਸ ਮੌਕੇ ਆਦਿੱਤਿਆ ਰਾਣਾ ਜੁਆਇੰਟ ਸਕੱਤਰ, ਰਾਜੀਵ ਬਜਾਜ, ਵਾਇਸ ਚੇਅਰਮੈਨ, ਐਚ.ਡਬਲਿਊ.ਐਸ. ਸੈਕਸ਼ਨ ਰੈੱਡ ਕਰਾਸ ਅਤੇ ਰਾਕੇਸ਼ ਕਪਿਲਾ, ਕਾਰਜਕਾਰੀ ਮੈਂਬਰ, ਰੈੱਡ ਕਰਾਸ ਵੀ ਹਾਜ਼ਰ ਸਨ।