02-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-09-2026

ਮੁਕੇਰੀਆਂ ਬਲਾਕ -1 ’ਚ ਜ਼ੋਨਲ ਖੇਡਾਂ ਹੋਈਆਂ ਸ਼ੁਰੂ

ਮੁਕੇਰੀਆਂ, 2 ਸਤੰਬਰ (ਰਾਮਗੜ੍ਹੀਆ)- ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਮੁਕੇਰੀਆਂ ਬਲਾਕ -1 ਵਿਚ ਜ਼ੋਨਲ ਖੇਡਾਂ ਦਾ ਆਗਾਜ਼ ਕੀਤਾ ਗਿਆ। ਇਹ ਖੇਡਾਂ ਦੋ ਦਿਨ ਮਿਤੀ 2 ਸਤੰਬਰ ਅਤੇ 3 ਸਤੰਬਰ 2026 ਤੱਕ ਚੱਲਣਗੀਆਂ ਜਿਸ ਦਾ ਉਦਘਾਟਨ ਸ੍ਰੀ ਸੁਰਿੰਦਰ ਗੁਪਤਾ ਨਾਇਬ ਤਹਿਸੀਲਦਾਰ (ਰਿਟਾ.)

Ad Position 21
repet_subhas-goyals [Copy P29]
ਅਜੀਤ ਡੈਸਕ 03-09-2026
ਮੁਕੇਰੀਆਂ, 2 ਸਤੰਬਰ (ਰਾਮਗੜ੍ਹੀਆ)- ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਮੁਕੇਰੀਆਂ ਬਲਾਕ -1 ਵਿਚ ਜ਼ੋਨਲ ਖੇਡਾਂ ਦਾ ਆਗਾਜ਼ ਕੀਤਾ ਗਿਆ। ਇਹ ਖੇਡਾਂ ਦੋ ਦਿਨ ਮਿਤੀ 2 ਸਤੰਬਰ ਅਤੇ 3 ਸਤੰਬਰ 2026 ਤੱਕ ਚੱਲਣਗੀਆਂ ਜਿਸ ਦਾ ਉਦਘਾਟਨ ਸ੍ਰੀ ਸੁਰਿੰਦਰ ਗੁਪਤਾ ਨਾਇਬ ਤਹਿਸੀਲਦਾਰ (ਰਿਟਾ.) ਪ੍ਰਧਾਨ ਮਿਸ਼ਨ ਗਰੀਨ ਮੁਕੇਰੀਆਂ ਵਿਖੇ ਆਰਮੀ ਗਰਾਉਂਡ ਮੁਕੇਰੀਆਂ ਵਿਖੇ ਕੀਤਾ ਗਿਆ। ਇਸ ਮੌਕੇ ’ਤੇ ਪ੍ਰਧਾਨ ਵਲੋ ਬੱਚਿਆਂ ਨੂੰ ਖੇਡਾਂ ਦਾ ਮਹੱਤਵ ਦੱਸਿਆ। ਬੱਚਿਆਂ ਨੂੰ ਦੱਸਿਆ ਕਿ ਖੇਡਾਂ ਸਾਡੇ ਜੀਵਨ ਦਾ ਬਹੁਤ ਅਹਿਮ ਹਿੱਸਾ ਹੈ। ਖੇਡਾਂ ਨਾਲ ਸਾਡੀ ਸਿਹਤ ਠੀਕ ਹੁੰਦੀ ਹੈ, ਪੜਾਈ ਵਿਚ ਰੁਚੀ ਵਧਦੀ ਹੈ ਅਤੇ ਸਮਾਜ ਵਿਚ ਰੁਤਬਾ ਬਣਿਆ ਰਹਿੰਦਾ ਹੈ ਅਤੇ ਰੋਜ਼ਗਾਰ ਦੇ ਵੀ ਚੰਗੇ ਮੌਕੇ ਮਿਲਦੇ ਹਨ। ਇਸ ਸਮੇਂ ਸਾਡੇ ਪੰਜਾਬ ਵਿਚ ਨਸ਼ਿਆਂ ਦਾ 5ਵਾਂ ਦਰਿਆ ਵਗਦਾ ਹੈ ਜਿਸ ਨਾਲ ਕਾਫ਼ੀ ਬੱਚੇ ਨਸ਼ੇ ਦੀ ਪਕੜ ਵਿਚ ਆ ਚੁੱਕੇ ਹਨ। ਇਸ ਲਈ ਆਪ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਖੇਡਾਂ ਨਾਲ ਜੁੜਿਆ ਜਾਵੇ ਤਾਂ ਜੋ ਨਸ਼ਿਆਂ ਤੋਂ ਬਚਿਆ ਜਾ ਸਕੇ।
Ad Position 22
No active advertisement
ਪਿਛਲੀ ਖ਼ਬਰ ਦਸਮੇਸ਼ ਪਬਲਿਕ ਸਕੂਲ ਮੁਕੇਰੀਆਂ ਵਿਖੇ ਪਲਾਸਟਿਕ ਮੁਕਤ ਵਿਸ਼ੇ ’ਤੇ ਪੋਸਟਰ ਮੇਕਿੰਗ ਮੁਕਾਬਲੇ ਕਰਵਾਏ ਅਗਲੀ ਖ਼ਬਰ ਨਗਰ ਕੌਂਸਲ ਦਸੂਹਾ ਦਾ ਬਜਟ ਅੱਜ ਹੋਵੇਗਾ ਪਾਸ, ਸਮੂਹ ਕੌਂਸਲਰਾਂ ਨਾਲ ਮੀਟਿੰਗ
Ad Position 24