ਬੀ.ਐਨ.ਡੀ. ਸੀਨੀਅਰ ਸੈਕੰਡਰੀ ਸਕੂਲ ਕੰਧਾਲਾ ਜੱਟਾਂ ਵਿਖੇ ਮਨਾਏ ਜਨਮ ਅਸ਼ਟਮੀ ਦੇ ਤਿਉਹਾਰ ਦਾ ਦ੍ਰਿਸ਼।
ਬੀ. ਐਨ. ਡੀ. ਸਕੂਲ ਕੰਧਾਲਾ ਜੱਟਾਂ ’ਚ ਜਨਮ ਅਸ਼ਟਮੀ ਦਾ ਉਤਸਵ ਮਨਾਇਆ
ਅੱਡਾ ਸਰਾਂ, 4 ਸਤੰਬਰ (ਹਰਜਿੰਦਰ ਸਿੰਘ ਮਸੀਤੀ)-ਬੀ. ਐਨ.
ਅੱਡਾ ਸਰਾਂ, 4 ਸਤੰਬਰ (ਹਰਜਿੰਦਰ ਸਿੰਘ ਮਸੀਤੀ)-ਬੀ. ਐਨ. ਡੀ. ਸੀਨੀਅਰ ਸੈਕੰਡਰੀ ਸਕੂਲ ਕੰਧਾਲਾ ਜੱਟਾਂ ਵਿਖੇ ਸ੍ਰੀ ਕ੍ਰਿਸ਼ਨ ਜਨਮ ਅਸ਼ਟਮੀ ਦਾ ਤਿਉਹਾਰ ਸ਼ਰਧਾ ਤੇ ਧੂਮਧਾਮ ਨਾਲ ਮਨਾਇਆ। ਬੱਚਿਆਂ ਨੇ ਸ੍ਰੀ ਰਾਧਾ ਤੇ ਸ੍ਰੀ ਕ੍ਰਿਸ਼ਨ ਜੀ ਦੇ ਮਨਮੋਹਕ ਰੂਪ ਧਾਰਨ ਕਰਕੇ ਉਨ੍ਹਾਂ ਦੀਆਂ ਜੀਵਨ ਦੀਆਂ ਲੀਲ੍ਹਾਵਾਂ ਦੀ ਬਹੁਤ ਹੀ ਧਾਰਮਿਕ ਭਾਵਨਾ ਨਾਲ ਪੇਸ਼ਕਾਰੀ ਕੀਤੀ। ਇਸ ਮੌਕੇ ਪ੍ਰਿੰਸੀਪਲ ਜੈ ਕ੍ਰਿਸ਼ਨ ਮਹਿਤਾ ਨੇ ਸ੍ਰੀ ਕ੍ਰਿਸ਼ਨ ਭਗਵਾਨ ਜੀ ਦੀਆਂ ਜੀਵਨ ਦੀਆਂ ਕਲਾਵਾਂ ਤੇ ਕਰਮਾ ਫਿਲੋਸਫੀ ਦੀ ਵਿਦਿਆਰਥੀਆਂ ਅਤੇ ਸਟਾਫ਼ ਨਾਲ ਜਾਣਕਾਰੀ ਸਾਂਝੀ ਕੀਤੀ। ਇਸ ਮੌਕੇ ਵਿਦਿਆਰਥਣ ਧਾਨਵੀ ਸ਼ਰਮਾ, ਜਸਮੀਤ ਕੌਰ, ਲਵਲੀਨ ਕੌਰ ਤੇ ਸੀਰਤ ਕੌਰ ਨੇ ਸ੍ਰੀ ਰਾਧਾ ਰਾਣੀ ਜੀ ਦਾ ਮਨਮੋਹਕ ਰੂਪ ਧਾਰਨ ਕਰਕੇ ਉਨ੍ਹਾਂ ਦੇ ਜੀਵਨ ਦੀਆਂ ਲੀਲ੍ਹਾਵਾਂ ਨੂੰ ਬਾਖ਼ੂਬੀ ਪੇਸ਼ ਕੀਤਾ ਇਸੇ ਤਰ੍ਹਾਂ ਜੈਸਿਕਾ ਤੇ ਗੁਰਵੀਰ ਸਿੰਘ ਨੇ ਸ੍ਰੀ ਕ੍ਰਿਸ਼ਨ ਭਗਵਾਨ ਜੀ ਦੇ ਮਨਮੋਹਕ ਰੂਪ ਵਿਚ ਉਨ੍ਹਾਂ ਦੀਆਂ ਬਚਪਨ ਦੀਆਂ ਲੀਲ੍ਹਾਵਾਂ ਨੂੰ ਬਾਖ਼ੂਬੀ ਪੇਸ਼ ਕੀਤਾ। ਇਸ ਮੌਕੇ ਇੰਜ: ਅਨਿਲ ਮਹਿਤਾ, ਅਮਿਤ ਕੁਮਾਰ, ਰਾਕੇਸ਼ ਕੁਮਾਰ, ਗੁਰਪ੍ਰੀਤ ਸਿੰਘ, ਜਤਿੰਦਰ ਸਿੰਘ, ਗੁਰਮੇਲ ਸਿੰਘ ਰੁਕਸਾਨਾ, ਮਨਪ੍ਰੀਤ ਕੌਰ, ਮਨਜਿੰਦਰ ਕੌਰ, ਤਰਸੇਮ ਕੌਰ, ਮਨੀਸ਼ਾ, ਬਲਜੀਤ ਕੌਰ, ਸਰੋਜ ਬਾਲਾ, ਨਰਿੰਦਰ ਕੌਰ, ਸਰਬਜੀਤ ਕੌਰ, ਸੰਦੀਪ ਕੌਰ, ਦੀਕਸ਼ਾ, ਅਮੀਸ਼ਾ, ਗੁਰਬਖ਼ਸ਼ ਕੌਰ, ਜੀਨਤ, ਜਾਨਵੀ, ਮਨਿੰਦਰ ਕੌਰ, ਅਮਨਜੀਤ ਕੌਰ, ਮਨਦੀਪ ਕੌਰ , ਰਾਜਵਿੰਦਰ ਕੌਰ, ਪਰਮਜੀਤ ਕੌਰ, ਸਵਾਤੀ, ਕੋਮਲ, ਵੰਦਨਾ, ਮੁਸਕਾਨ ਆਦਿ ਹਾਜ਼ਰ ਸਨ।