ਵੁੱਡਲੈਂਡ ਅਰਲ ਲਰਨਿੰਗ ਸੈਂਟਰ ਹੁਸ਼ਿਆਰਪੁਰ ਵਿਖੇ ਜਨਮ ਅਸ਼ਟਮੀ ਦੇ ਤਿਉਹਾਰ ਮੌਕੇ ਰਾਧਾ-ਕ੍ਰਿਸ਼ਨ ਦੇ ਪਹਿਰਾਵੇ ‘ਚ ਸੱਜੇ ਨੰਨ੍ਹ-ਮੁੰਨੇ ਵਿਦਿਆਰਥੀ।
ਵੁੱਡਲੈਂਡ ਅਰਲ ਲਰਨਿੰਗ ਸੈਂਟਰ ’ਚ ਜਨਮ ਅਸ਼ਟਮੀ ਦਾ ਤਿਉਹਾਰ ਮਨਾਇਆ
ਹੁਸ਼ਿਆਰਪੁਰ, 4 ਸਤੰਬਰ (ਬਲਜਿੰਦਰਪਾਲ ਸਿੰਘ)-ਵੁੱਡਲੈਂਡ ਅਰਲ ਲਰਨਿੰਗ ਸੈਂਟਰ ਹੁਸ਼ਿਆਰਪੁਰ ਵਿਖੇ ਜਨਮ ਅਸ਼ਟਮੀ ਦਾ ਪਾਵਨ ਤਿਉਹਾਰ ਸ਼ਰਧਾ ਤੇ ਭਗਤੀ ਭਰੇ ਮਾਹੌਲ ‘ਚ ਮਨਾਇਆ ਗਿਆ। ਇਸ ਮੌਕੇ ਸੈਂਟਰ ਕੈਂਪਸ ਰਾਧਾ-ਕ੍ਰਿਸ਼ਨ ਦੀ ਮਨਮੋਹਕ ਝਲਕ ਨਾਲ ਸਜਿਆ ਹੋਇਆ ਨਜ਼ਰ ਆਇਆ।
ਹੁਸ਼ਿਆਰਪੁਰ, 4 ਸਤੰਬਰ (ਬਲਜਿੰਦਰਪਾਲ ਸਿੰਘ)-ਵੁੱਡਲੈਂਡ ਅਰਲ ਲਰਨਿੰਗ ਸੈਂਟਰ ਹੁਸ਼ਿਆਰਪੁਰ ਵਿਖੇ ਜਨਮ ਅਸ਼ਟਮੀ ਦਾ ਪਾਵਨ ਤਿਉਹਾਰ ਸ਼ਰਧਾ ਤੇ ਭਗਤੀ ਭਰੇ ਮਾਹੌਲ ‘ਚ ਮਨਾਇਆ ਗਿਆ। ਇਸ ਮੌਕੇ ਸੈਂਟਰ ਕੈਂਪਸ ਰਾਧਾ-ਕ੍ਰਿਸ਼ਨ ਦੀ ਮਨਮੋਹਕ ਝਲਕ ਨਾਲ ਸਜਿਆ ਹੋਇਆ ਨਜ਼ਰ ਆਇਆ। ਇਸ ਮੌਕੇ ਨੰਨ੍ਹੇ-ਮੁੰਨੇ ਵਿਦਿਆਰਥੀਆਂ ਨੇ ਰਾਧਾ-ਕ੍ਰਿਸ਼ਨ ਦੀ ਮਨਮੋਹਕ ਪਹਿਰਾਵੇ ‘ਚ ਸਜ-ਧਜ ਕੇ ਸਭ ਦਾ ਮਨ ਮੋਹ ਲਿਆ। ਵਿਦਿਆਰਥੀਆਂ ਨੇ ਭਗਵਾਨ ਸ੍ਰੀ ਕ੍ਰਿਸ਼ਨ ਜੀ ਦੀ ਪੂਜਾ-ਅਰਚਨਾ ਕੀਤੀ ਅਤੇ ਸੁੰਦਰ ਪਾਲਣਾ ਸਜਾ ਕੇ ਬਾਲ ਗੋਪਾਲ ਪ੍ਰਤੀ ਆਪਣੀ ਸ਼ਰਧਾ ਤੇ ਪਿਆਰ ਦਾ ਪ੍ਰਗਟਾਵਾ ਕੀਤਾ। ਇਸ ਮੌਕੇ ਵਿਦਿਆਰਥੀਆਂ ਨੇ ਜਨਮ ਅਸ਼ਟਮੀ ਦੇ ਧਾਰਮਿਕ ਤੇ ਸੱਭਿਆਚਾਰਕ ਮਹੱਤਵ ਬਾਰੇ ਵੀ ਜਾਣਕਾਰੀ ਪ੍ਰਾਪਤ ਕੀਤੀ। ਸਕੂਲ ਦੀ ਡੀਨ ਡਾ. ਸਿਮਰਜੀਤ ਕੌਰ ਗਿੱਲ ਨੇ ਨੰਨ੍ਹੇ ਵਿਦਿਆਰਥੀਆਂ ਨੂੰ ਜਨਮ ਅਸ਼ਟਮੀ ਦੀ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਅਜਿਹੇ ਤਿਉਹਾਰ ਬੱਚਿਆਂ ਨੂੰ ਸਾਡੀ ਅਮੀਰ ਭਾਰਤੀ ਸੱਭਿਆਚਾਰਕ ਵਿਰਾਸਤ, ਪਰੰਪਰਾਵਾਂ ਤੇ ਚੰਗੇ ਮੁੱਲਾਂ ਨਾਲ ਜੋੜਦੇ ਹਨ ਅਤੇ ਉਨ੍ਹਾਂ ਵਿਚ ਪਿਆਰ, ਦਇਆ, ਸ਼ਰਧਾ ਤੇ ਆਪਸੀ ਸਦਭਾਵਨਾ ਦੀ ਭਾਵਨਾ ਪੈਦਾ ਕਰਦੇ ਹਨ। ਉਨ੍ਹਾਂ ਬੱਚਿਆਂ ਦੀ ਉਤਸ਼ਾਹਪੂਰਨ ਭਾਗੀਦਾਰੀ ਦੀ ਸ਼ਲਾਘਾ ਕਰਦਿਆਂ ਉਨ੍ਹਾਂ ਦੇ ਸੁਨਹਿਰੇ ਤੇ ਖ਼ੁਸ਼ਹਾਲ ਭਵਿੱਖ ਲਈ ਸ਼ੁੱਭਕਾਮਨਾਵਾਂ ਦਿੱਤੀਆਂ।