ਨਸ਼ਾ ਕਰਦਾ ਨੌਜਵਾਨ ਮੌਕੇ ’ਤੇ ਚੜ੍ਹਿਆ ਪੁਲਿਸ ਅੜਿੱਕੇ
ਹਾਜੀਪੁਰ, 5 ਸਤੰਬਰ (ਜੋਗਿੰਦਰ ਸਿੰਘ)-ਹਾਜੀਪੁਰ ਪੁਲਿਸ ਵਲੋਂ ਇਕ ਨੌਜਵਾਨ ’ਤੇ ਐਨ. ਡੀ.
ਹਾਜੀਪੁਰ, 5 ਸਤੰਬਰ (ਜੋਗਿੰਦਰ ਸਿੰਘ)-ਹਾਜੀਪੁਰ ਪੁਲਿਸ ਵਲੋਂ ਇਕ ਨੌਜਵਾਨ ’ਤੇ ਐਨ. ਡੀ. ਪੀ. ਐਸ. ਐਕਟ ਤਹਿਤ ਮਾਮਲਾ ਦਰਜ ਕੀਤਾ ਹੈ। ਇਸ ਸੰਬੰਧੀ ਐਸ. ਐੱਚ. ਓ. ਇੰਸਪੈਕਟਰ ਹਰਪ੍ਰੇਮ ਸਿੰਘ ਨੇ ਦੱਸਿਆ ਕਿ ਏ. ਐਸ. ਆਈ. ਸ਼ਵਿੰਦਰ ਸਿੰਘ ਸਮੇਤ ਪੁਲਿਸ ਪਾਰਟੀ ਪਨਖ਼ੂਹ ਬੁੱਢਾਬੜ ਨੂੰ ਜਾਂਦੇ ਹੋਏ ਲੀਚੀਆਂ ਦੇ ਬਾਗ਼ ਨਜ਼ਦੀਕ ਪੁੱਜੇ ਤਾਂ ਇਕ ਨੌਜਵਾਨ ਨਸ਼ੇ ਦੀ ਹਾਲਤ ਵਿਚ ਬੈਠਾ ਦਿਖਾਈ ਦਿੱਤਾ, ਜਿਸ ਦੀ ਪੁੱਛਗਿੱਛ ਕਰਨ ’ਤੇ ਉਸ ਨੇ ਆਪਣਾ ਨਾਂਅ ਸਰਬਜੀਤ ਸਿੰਘ ਉਰਫ਼ ਸਾਬੀ ਪੁੱਤਰ ਸੋਮ ਰਾਜ ਵਾਸੀ ਦੇਪੁਰ ਥਾਣਾ ਤਲਵਾੜਾ ਦੱਸਿਆ। ਉਕਤ ਨੌਜਵਾਨ ਦਾ ਸਰਕਾਰੀ ਹਸਪਤਾਲ ਤੋਂ ਡੋਪ ਟੈੱਸਟ ਕਰਵਾਇਆ ਗਿਆ ਜੋ ਪਾਜ਼ੀਟਿਵ ਆਇਆ। ਹਾਜੀਪੁਰ ਪੁਲਿਸ ਨੇ ਉਕਤ ਨੌਜਵਾਨ ਖ਼ਿਲਾਫ਼ ਐਨ. ਡੀ. ਪੀ. ਐੱਸ. ਐਕਟ ਤਹਿਤ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਆਰੰਭ ਕਰ ਦਿੱਤੀ ਹੈ।