06-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-09-2026

ਸਿੱਖਿਆ ਦੇ ਖੇਤਰ ਵਿਚ ਨਵੀਂ ਸੋਚ, ਗੁਣਵੱਤਾ ਤੇ ਸੰਸਕਾਰਾਂ ਨੂੰ ਦੇ ਰਹੇ ਤਰਜੀਹ-ਤਰਲੋਚਨ ਸਿੰਘ, ਮਾਰਸ਼ਲ ਤੇ ਮਹਿੰਦਰੂ

ਟਾਂਡਾ ਉੜਮੁੜ, 5 ਸਤੰਬਰ (ਭਗਵਾਨ ਸਿੰਘ ਸੈਣੀ)- ਅਧਿਆਪਕ ਦਿਵਸ ਸਿਰਫ਼ ਅਧਿਆਪਕਾਂ ਨੂੰ ਸਨਮਾਨ ਦੇਣ ਦਾ ਦਿਨ ਨਹੀਂ, ਸਗੋਂ ਇਹ ਉਸ ਮਹਾਨ ਪੇਸ਼ੇ ਨੂੰ ਨਮਨ ਕਰਨ ਦਾ ਮੌਕਾ ਹੈ, ਜਿਸ ਦੀ ਬੁਨਿਆਦ ’ਤੇ ਸਮਾਜ ਅਤੇ ਦੇਸ਼ ਦਾ ਭਵਿੱਖ ਖੜ੍ਹਾ ਹੁੰਦਾ ਹੈ। ਇਕ ਅਧਿਆਪਕ ਵਿਦਿਆਰਥੀ ਨੂੰ ਸਿਰਫ਼ ਵਿਸ਼ੇ ਦਾ ਗਿਆਨ ਨਹੀਂ ਦਿੰਦਾ , ਬਲਕਿ ਉਸ ਦੀ ਸੋਚ, ਸ਼ਖ਼ਸੀਅਤ, ਚਰਿੱਤਰ ਤੇ ਜੀਵਨ ਦੇ ਨਜ਼ਰੀਏ ਨੂੰ ਵੀ ਆਕਾਰ ਦਿੰਦਾ ਹੈ।

Ad Position 21
repet_subhas-goyals [Copy P29]
ਅਜੀਤ ਡੈਸਕ 06-09-2026
ਟਾਂਡਾ ਉੜਮੁੜ, 5 ਸਤੰਬਰ (ਭਗਵਾਨ ਸਿੰਘ ਸੈਣੀ)- ਅਧਿਆਪਕ ਦਿਵਸ ਸਿਰਫ਼ ਅਧਿਆਪਕਾਂ ਨੂੰ ਸਨਮਾਨ ਦੇਣ ਦਾ ਦਿਨ ਨਹੀਂ, ਸਗੋਂ ਇਹ ਉਸ ਮਹਾਨ ਪੇਸ਼ੇ ਨੂੰ ਨਮਨ ਕਰਨ ਦਾ ਮੌਕਾ ਹੈ, ਜਿਸ ਦੀ ਬੁਨਿਆਦ ’ਤੇ ਸਮਾਜ ਅਤੇ ਦੇਸ਼ ਦਾ ਭਵਿੱਖ ਖੜ੍ਹਾ ਹੁੰਦਾ ਹੈ। ਇਕ ਅਧਿਆਪਕ ਵਿਦਿਆਰਥੀ ਨੂੰ ਸਿਰਫ਼ ਵਿਸ਼ੇ ਦਾ ਗਿਆਨ ਨਹੀਂ ਦਿੰਦਾ , ਬਲਕਿ ਉਸ ਦੀ ਸੋਚ, ਸ਼ਖ਼ਸੀਅਤ, ਚਰਿੱਤਰ ਤੇ ਜੀਵਨ ਦੇ ਨਜ਼ਰੀਏ ਨੂੰ ਵੀ ਆਕਾਰ ਦਿੰਦਾ ਹੈ। ਅੱਜ ਜਦੋਂ ਸਿੱਖਿਆ ਦਾ ਖੇਤਰ ਤੇਜ਼ੀ ਨਾਲ ਬਦਲ ਰਿਹਾ ਹੈ ਤੇ ਤਕਨਾਲੋਜੀ, ਆਰਟੀਫਿਸ਼ਲ ਇੰਟੈਲੀਜੈਂਸ ਅਤੇ ਗਲੋਬਲ ਮੁਕਾਬਲਾ ਵਿਦਿਆਰਥੀਆਂ ਸਾਹਮਣੇ ਨਵੀਆਂ ਚੁਨੌਤੀਆਂ ਲੈ ਕੇ ਆ ਰਹੇ ਹਨ, ਅਜਿਹੇ ਸਮੇਂ ਵਿਚ ਸਕੂਲ ਪ੍ਰਬੰਧਕਾਂ ਤੇ ਸਿੱਖਿਆ ਸੰਸਥਾਵਾਂ ਦੀ ਜ਼ਿੰਮੇਵਾਰੀ ਵੀ ਵਧ ਗਈ ਹੈ। ਇਸੇ ਦਿਸ਼ਾ ਵਿਚ ਸਿਲਵਰ ਓਕ ਸਕੂਲ ਦੇ ਚੇਅਰਮੈਨ ਤਰਲੋਚਨ ਸਿੰਘ, ਮਾਰਸ਼ਲ ਸਕੂਲ ਦੇ ਚੇਅਰਮੈਨ ਰਾਜਿੰਦਰ ਸਿੰਘ ਮਾਰਸ਼ਲ ਅਤੇ ਕੈਂਬਰਿਜ ਅਰਥ ਸਕੂਲ ਦੇ ਚੇਅਰਮੈਨ ਬਲਰਾਜ ਮਹਿੰਦਰੂ ਸਿੱਖਿਆ ਦੇ ਖੇਤਰ ਵਿਚ ਆਪਣੀ ਸੋਚ ਤੇ ਯਤਨਾਂ ਰਾਹੀਂ ਮਹੱਤਵਪੂਰਨ ਭੂਮਿਕਾ ਨਿਭਾ ਰਹੇ ਹਨ। ਅਧਿਆਪਕ ਦਿਵਸ ਮੌਕੇ ਸਿਲਵਰ ਓਕ ਸਕੂਲ ਦੇ ਚੇਅਰਮੈਨ ਤਰਲੋਚਨ ਸਿੰਘ ਨੇ ਆਖਿਆ ਕਿ ਸਿੱਖਿਆ ਦਾ ਅਸਲ ਮਕਸਦ ਸਿਰਫ਼ ਵਿਦਿਆਰਥੀ ਨੂੰ ਚੰਗੇ ਅੰਕ ਦਿਵਾਉਣਾ ਨਹੀਂ, ਸਗੋਂ ਉਸ ਨੂੰ ਇਕ ਚੰਗਾ ਇਨਸਾਨ ਅਤੇ ਜ਼ਿੰਮੇਵਾਰ ਨਾਗਰਿਕ ਬਣਾਉਣਾ ਹੈ।। ਇਸ ਸੰਬੰਧ ’ਚ ਰਾਜਿੰਦਰ ਸਿੰਘ ਮਾਰਸ਼ਲ ਨੇ ਆਖਿਆ ਕਿ ਬਦਲਦੇ ਸਮੇਂ ਨਾਲ ਸਿੱਖਿਆ ਵਿਚ ਬਦਲਾਅ ਲਾਜ਼ਮੀ ਹਨ ਜਿਸ ’ਚ ਆਧੁਨਿਕਤਾ ਦੇ ਨਾਲ ਅਨੁਸ਼ਾਸਨ ਅਤੇ ਨੈਤਿਕ ਮੁੱਲਾਂ ਨੂੰ ਵੀ ਬਰਾਬਰ ਮਹੱਤਵ ਦੇਣਾ ਜ਼ਰੂਰੀ ਹੈ। ਇਨ੍ਹਾਂ ਤੋਂ ਇਲਾਵਾ ਕੈਂਬਰਿਜ ਅਰਥ ਸਕੂਲ ਦੇ ਚੇਅਰਮੈਨ ਬਲਰਾਜ ਮਹਿੰਦਰੂ ਨੇ ਕਿਹਾ ਕਿ ਅਧਿਆਪਕ ਸੁਪਨਿਆਂ ਨੂੰ ਹਕੀਕਤ ਵਿਚ ਬਦਲਣ ਵਾਲੇ ਮਾਰਗ ਦਰਸ਼ਕ ਹਨ ਤੇ ਸਿੱਖਿਆ ਕਿਸੇ ਵੀ ਸਮਾਜ ਦੀ ਤਰੱਕੀ ਦਾ ਸਭ ਤੋਂ ਮਜ਼ਬੂਤ ਆਧਾਰ ਹੈ। ਉਨ੍ਹਾਂ ਅਨੁਸਾਰ ਵਿਦਿਆਰਥੀਆਂ ਨੂੰ ਭਵਿੱਖ ਦੀਆਂ ਚੁਨੌਤੀਆਂ ਲਈ ਤਿਆਰ ਕਰਨਾ ਅੱਜ ਦੀ ਸਿੱਖਿਆ ਦੀ ਵੱਡੀ ਲੋੜ ਹੈ। ਤਿੰਨਾਂ ਸਿੱਖਿਆ ਸੰਸਥਾਵਾਂ ਦੇ ਚੇਅਰਮੈਨਾਂ ਦੀ ਸੋਚ ’ਚ ਇਕ ਗੱਲ ਸਾਂਝੀ ਹੈ-ਸਿੱਖਿਆ ਦਾ ਮਕਸਦ ਸਿਰਫ਼ ਡਿਗਰੀਆਂ ਨਹੀਂ, ਬਲਕਿ ਕਾਬਲ, ਸੰਵੇਦਨਸ਼ੀਲ ਅਤੇ ਜ਼ਿੰਮੇਵਾਰ ਨੌਜਵਾਨ ਤਿਆਰ ਕਰਨਾ ਹੈ।
Ad Position 22
No active advertisement
ਪਿਛਲੀ ਖ਼ਬਰ ਖ਼ਾਲਸਾ ਕਾਲਜ ਵਿਚ ਲੈਕਚਰ ਕਰਵਾਇਆ ਅਗਲੀ ਖ਼ਬਰ ਪਿੰਡ ਦੇਪੁਰ ਦਾ ਛਿੰਝ ਮੇਲਾ ਸ਼ਾਨੋ-ਸ਼ੌਕਤ ਨਾਲ ਸਮਾਪਤ
Ad Position 24