ਸੰਤ ਬਾਬਾ ਭਾਗ ਸਿੰਘ ਯੂਨੀਵਰਸਿਟੀ ’ਚ ‘ਜੀਵਨ ਸ਼ੈਲੀ’ ਵਿਸ਼ੇ ’ਤੇ ਗਤੀਵਿਧੀ ਕਰਵਾਈ
ਹੁਸ਼ਿਆਰਪੁਰ, 10 ਸਤੰਬਰ (ਬਲਜਿੰਦਰਪਾਲ ਸਿੰਘ)-ਸੰਤ ਬਾਬਾ ਭਾਗ ਸਿੰਘ ਯੂਨੀਵਰਸਿਟੀ ਦੇ ਐਨ. ਸੀ.
ਹੁਸ਼ਿਆਰਪੁਰ, 10 ਸਤੰਬਰ (ਬਲਜਿੰਦਰਪਾਲ ਸਿੰਘ)-ਸੰਤ ਬਾਬਾ ਭਾਗ ਸਿੰਘ ਯੂਨੀਵਰਸਿਟੀ ਦੇ ਐਨ.ਸੀ.ਸੀ. ਇਕਾਈ ਵੱਲੋਂ ਐਨ.ਸੀ.ਸੀ. ਸੀ.ਟੀ.ਓ.ਡਾ. ਮੋਹਨ ਲਾਲ ਦੀ ਦੇਖ-ਰੇਖ ਹੇਠ ‘ਚੰਗਾ ਖਾਓ, ਚੰਗਾ ਜੀਵਨ ਜੀਓ’ ਥੀਮ ਹੇਠ ‘ਜੀਵਨ ਸ਼ੈਲੀ ਦਿਵਸ’ ਗਤੀਵਿਧੀ ਕਰਵਾਈ ਗਈ। ਇਸ ਪ੍ਰੋਗਰਾਮ ਦਾ ਉਦੇਸ਼ ਐਨ.ਸੀ.ਸੀ. ਕੈਡਿਟਾਂ ’ਚ ਸਿਹਤਮੰਦ ਪੋਸ਼ਣ, ਸਰੀਰਕ ਫਿਟਨੈੱਸ ਅਤੇ ਸਰਗਰਮ ਜੀਵਨ ਸ਼ੈਲੀ ਦੇ ਮਹੱਤਵ ਬਾਰੇ ਜਾਗਰੂਕਤਾ ਫੈਲਾਉਣਾ ਸੀ। ਇਸ ਗਤੀਵਿਧੀ ’ਚ ਲਗਭਗ 100 ਐਨ.ਸੀ.ਸੀ. ਕੈਡਿਟਾਂ ਨੇ ਭਾਗ ਲਿਆ। ਇਸ ਮੌਕੇ ਕੈਡਿਟਾਂ ਨੂੰ ਸੰਤੁਲਿਤ ਖ਼ੁਰਾਕ, ਸਿਹਤਮੰਦ ਖਾਣ-ਪੀਣ ਦੀਆਂ ਆਦਤਾਂ, ਨਿਯਮਤ ਕਸਰਤ, ਖੇਡਾਂ, ਪੂਰੀ ਮਾਤਰਾ ਵਿਚ ਪਾਣੀ ਪੀਣ ਅਤੇ ਯੋਗ ਆਰਾਮ ਦੇ ਮਹੱਤਵ ਬਾਰੇ ਜਾਗਰੂਕ ਕੀਤਾ ਗਿਆ। ਕੈਡਿਟਾਂ ਨੇ ਸਿਹਤਮੰਦ ਆਦਤਾਂ ਅਪਣਾਉਣ ਅਤੇ ਹੋਰਨਾਂ ਨੂੰ ਵੀ ‘ਚੰਗਾ ਖਾਓ, ਚੰਗਾ ਜੀਵਨ ਜੀਓ’ ਦਾ ਸੰਦੇਸ਼ ਅਪਣਾਉਣ ਲਈ ਪ੍ਰੇਰਿਤ ਕਰਨ ਦਾ ਪ੍ਰਣ ਲਿਆ।