11-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-09-2026

ਭਾਰਤੀ ਜਨਤਾ ਪਾਰਟੀ ਵਲੋਂ ਰੋਸ ਪ੍ਰਦਰਸ਼ਨ

ਗੜ੍ਹਸ਼ੰਕਰ, 10 ਸਤੰਬਰ (ਧਾਲੀਵਾਲ)-ਇਥੇ ਭਾਰਤੀ ਜਨਤਾ ਪਾਰਟੀ ਦੇ ਕਰੀਬ ਇਕ ਦਰਜਨ ਵਰਕਰਾਂ ਵਲੋਂ ਸ਼ਹਿਰ ਦੇ ਬੰਗਾ ਚੌਕ ‘ਚ ਹਲਕਾ ਵਿਧਾਇਕ ਵਲੋਂ ਬਾਈਪਾਸ ਬਣਾਉਣ ਦੇ ਵਾਅਦੇ, ਸ਼ਹਿਰ ਦੀ ਵਿਗੜਦੀ ਟ੍ਰੈਫਿਕ ਸਥਿਤੀ, ਟਿੱਪਰਾਂ ਦੀ ਧੱਕੇਸ਼ਾਹੀ ਤੇ ਮਾੜੀ ਕਾਨੂੰਨ ਵਿਵਸਥਾ ਨੂੰ ਲੈ ਕੇ ਰੋਸ ਪ੍ਰਦਰਸ਼ਨ ਕੀਤਾ। ਇਸ ਮੌਕੇ ਹਰਅਮਰਿੰਦਰ ਸਿੰਘ ਰਿੰਕੂ ਚਾਂਦਪੁਰੀ ਰਮਨ ਕੁਮਾਰ ਸਾਬਕਾ ਸਰਪੰਚ ਸਮੁੰਦੜਾ ਨੇ ਕਿਹਾ ਕਿ ਟਿੱਪਰ ਚਾਲਕ ਡਿਪਟੀ ਕਮਿਸ਼ਨਰ ਵਲੋਂ ਸਵੇਰੇ 7 ਵਜੇ ਤੋਂ ਸ਼ਾਮ 7 ਵਜੇ ਤੱਕ ਟਿੱਪਰ ਚੱਲਣ ‘ਤੇ ਲਗਾਈ ਪਾਬੰਦੀ ਦੀ ਸ਼ਰੇਆਮ ਅਣਦੇਖੀ ਕਰ ਰਹੇ ਹਨ, ਜਿਸ ਕਾਰਨ ਪੂਰੀ ਟ੍ਰੈਫਿਕ ਵਿਵਸਥਾ ਪ੍ਰਭਾਵਿਤ ਹੋ ਰਹੀ ਹੈ।

Ad Position 21
repet_subhas-goyals [Copy P29]
ਅਜੀਤ ਡੈਸਕ 11-09-2026
ਗੜ੍ਹਸ਼ੰਕਰ, 10 ਸਤੰਬਰ (ਧਾਲੀਵਾਲ)-ਇਥੇ ਭਾਰਤੀ ਜਨਤਾ ਪਾਰਟੀ ਦੇ ਕਰੀਬ ਇਕ ਦਰਜਨ ਵਰਕਰਾਂ ਵਲੋਂ ਸ਼ਹਿਰ ਦੇ ਬੰਗਾ ਚੌਕ ‘ਚ ਹਲਕਾ ਵਿਧਾਇਕ ਵਲੋਂ ਬਾਈਪਾਸ ਬਣਾਉਣ ਦੇ ਵਾਅਦੇ, ਸ਼ਹਿਰ ਦੀ ਵਿਗੜਦੀ ਟ੍ਰੈਫਿਕ ਸਥਿਤੀ, ਟਿੱਪਰਾਂ ਦੀ ਧੱਕੇਸ਼ਾਹੀ ਤੇ ਮਾੜੀ ਕਾਨੂੰਨ ਵਿਵਸਥਾ ਨੂੰ ਲੈ ਕੇ ਰੋਸ ਪ੍ਰਦਰਸ਼ਨ ਕੀਤਾ। ਇਸ ਮੌਕੇ ਹਰਅਮਰਿੰਦਰ ਸਿੰਘ ਰਿੰਕੂ ਚਾਂਦਪੁਰੀ ਰਮਨ ਕੁਮਾਰ ਸਾਬਕਾ ਸਰਪੰਚ ਸਮੁੰਦੜਾ ਨੇ ਕਿਹਾ ਕਿ ਟਿੱਪਰ ਚਾਲਕ ਡਿਪਟੀ ਕਮਿਸ਼ਨਰ ਵਲੋਂ ਸਵੇਰੇ 7 ਵਜੇ ਤੋਂ ਸ਼ਾਮ 7 ਵਜੇ ਤੱਕ ਟਿੱਪਰ ਚੱਲਣ ‘ਤੇ ਲਗਾਈ ਪਾਬੰਦੀ ਦੀ ਸ਼ਰੇਆਮ ਅਣਦੇਖੀ ਕਰ ਰਹੇ ਹਨ, ਜਿਸ ਕਾਰਨ ਪੂਰੀ ਟ੍ਰੈਫਿਕ ਵਿਵਸਥਾ ਪ੍ਰਭਾਵਿਤ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਭਾਰੀ ਵਾਹਨਾਂ ਦੀ ਬਦੌਲਤ ਜਿਥੇ ਟ੍ਰੈਫਿਕ ਪ੍ਰਭਾਵਿਤ ਹੋ ਰਹੀ ਹੈ ਉਥੇ ਹੀ ਦੁਕਾਨਦਾਰਾਂ ਦੇ ਕਾਰੋਬਾਰਾਂ ’ਤੇ ਵੀ ਮਾੜਾ ਪ੍ਰਭਾਵ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਹਲਕਾ ਵਿਧਾਇਕ ਵਲੋਂ ਲੰਮੇ ਸਮੇਂ ਤੋਂ ਗੜ੍ਹਸ਼ੰਕਰ ‘ਚ ਬਾਈਪਾਸ ਬਣਾਉਣ ਦੇ ਦਾਅਵੇ ਕੀਤੇ ਜਾ ਰਹੇ ਹਨ ਪਰ ਹੁਣ ਤੱਕ ਹੋਇਆ ਕੁਝ ਨਹੀਂ। ਉਨ੍ਹਾਂ ਮੰਗ ਕੀਤੀ ਕਿ ਡਿਪਟੀ ਕਮਿਸ਼ਨਰ ਵਲੋਂ ਜਾਰੀ ਹੁਕਮਾਂ ਨੂੰ ਸਖ਼ਤੀ ਨਾਲ ਲਾਗੂ ਕੀਤਾ ਜਾਵੇ। ਭਾਰੀ ਵਾਹਨਾਂ ਦੀ ਆਵਾਜਾਈ ‘ਤੇ ਕੰਟਰੋਲ ਕੀਤਾ ਜਾਵੇ। ਬਾਈਪਾਸ ਦਾ ਕੰਮ ਜਲਦ ਸ਼ੁਰੂ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਜੇਕਰ ਟ੍ਰੈਫਿਕ ਸਮੱਸਿਆ ਦਾ ਹੱਲ ਨਾ ਹੋਇਆ ਤਾਂ ਸੰਘਰਸ਼ ਕੀਤਾ ਜਾਵੇਗਾ। ਇਸ ਮੌਕੇ ਡਾ. ਸੋਨੀ ਬੋੜਾ, ਸੰਜੀਵ ਕਟਾਰੀਆ, ਬਲਦੇਵ ਕ੍ਰਿਸ਼ਨ, ਰੇਸ਼ਵ ਰਿਆਤ, ਤਾਰਾ ਚੰਦ, ਨਵੀਨ ਕੁਮਾਰ ਹਾਜ਼ਰ ਹੋਏ।
Ad Position 22
No active advertisement
ਪਿਛਲੀ ਖ਼ਬਰ ਸੰਦੀਪ ਸਿੰਘ ਸੀਕਰੀ ਨੂੰ ਸੈਨੇਟ ਚੋਣਾਂ ’ਚ ਭਾਰੀ ਸਮਰਥਨ ਦੇਣ ਲਈ ਕੀਤਾ ਲਾਮਬੰਦ ਅਗਲੀ ਖ਼ਬਰ ਸਿਕੰਦਰਪੁਰ ’ਚ ਕੁਸ਼ਤੀ ਦੰਗਲ ਕਰਵਾਇਆ
Ad Position 24