11-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-09-2026

ਚੇਲਾ-ਮੁਖਸ਼ੂਸਪੁਰ ਕਾਲਜ ਦਾ ਨਤੀਜਾ ਸ਼ਾਨਦਾਰ ਰਿਹਾ

ਕੋਟਫ਼ਤੂਹੀ, 10 ਸਤੰਬਰ (ਅਵਤਾਰ ਸਿੰਘ ਅਟਵਾਲ)-ਨਜ਼ਦੀਕੀ ਪਿੰਡ ਚੇਲਾ-ਮੁਖਸ਼ੂਸਪੁਰ ਦੇ ਸੰਤ ਹਰੀ ਸਿੰਘ ਮੈਮੋਰੀਅਲ ਕਾਲਜ ਫ਼ਾਰ ਵੋਮੈਨ ਦਾ ਬੀ. ਸੀ.

Ad Position 21
repet_subhas-goyals [Copy P29]
ਅਜੀਤ ਡੈਸਕ 11-09-2026
ਕੋਟਫ਼ਤੂਹੀ, 10 ਸਤੰਬਰ (ਅਵਤਾਰ ਸਿੰਘ ਅਟਵਾਲ)-ਨਜ਼ਦੀਕੀ ਪਿੰਡ ਚੇਲਾ-ਮੁਖਸ਼ੂਸਪੁਰ ਦੇ ਸੰਤ ਹਰੀ ਸਿੰਘ ਮੈਮੋਰੀਅਲ ਕਾਲਜ ਫ਼ਾਰ ਵੋਮੈਨ ਦਾ ਬੀ. ਸੀ. ਏ. ਸਮੈਸਟਰ ਦੂਸਰੇ ਦਾ ਨਤੀਜਾ ਸ਼ਾਨਦਾਰ ਰਿਹਾ। ਕਾਲਜ ਪ੍ਰਬੰਧਕ ਕਮੇਟੀ ਪ੍ਰਧਾਨ ਕੁਲਜੀਤ ਸਿੰਘ ਪਰਮਾਰ ਦੀ ਅਗਵਾਈ ਹੇਠ ਚਲਾਏ ਜਾ ਰਹੇ, ਇਸ ਕਾਲਜ ਦੀ ਕਾਰਜਕਾਰੀ ਪ੍ਰਿੰਸੀਪਲ ਡਾ. ਸਰੂਪ ਰਾਣੀ ਨੇ ਦੱਸਿਆ ਕਿ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਲੋਂ ਐਲਾਨੇ ਬੀ. ਸੀ. ਏ. ਸਮੈਸਟਰ ਦੂਸਰੇ ਦੇ ਨਤੀਜੇ ਵਿਚੋਂ ਕਾਲਜ ਦੀ ਵਿਦਿਆਰਥਣ ਪ੍ਰਦੀਪ ਕੌਰ ਨੇ 8.38 ਐੱਸ. ਜੀ. ਪੀ. ਏ. ਹਾਸਿਲ ਕਰ ਕੇ ਪਹਿਲਾ, ਲਵਪ੍ਰੀਤ ਕੌਰ ਨੇ 7.75 ਐੱਸ. ਜੀ. ਪੀ. ਏ. ਹਾਸਿਲ ਕਰ ਕੇ ਦੂਸਰਾ, ਮਹਿਕ ਸ਼ਰਮਾ ਨੇ 7.29 ਐੱਸ. ਜੀ. ਪੀ. ਏ. ਹਾਸਿਲ ਕਰ ਕੇ ਤੀਸਰਾ ਸਥਾਨ ਹਾਸਿਲ ਕੀਤਾ। ਇਸ ਮੌਕੇ ਕਾਲਜ ਪ੍ਰਬੰਧਕ ਕਮੇਟੀ ਤੇ ਕਾਰਜਕਾਰੀ ਪ੍ਰਿੰਸੀਪਲ ਨੇ ਵਿਦਿਆਰਥਣਾਂ ਨੂੰ ਉਨ੍ਹਾਂ ਦੀ ਸ਼ਾਨਦਾਰ ਪ੍ਰਾਪਤੀ ਤੇ ਵਧਾਈ ਦਿੱਤੀ ਅਤੇ ਭਵਿੱਖ ’ਚ ਸਖ਼ਤ ਮਿਹਨਤ ਕਰਨ ਸਿੱਖਿਆ ਦੇ ਖੇਤਰ ‘ਚ ਕਾਮਯਾਬੀ ਹਾਸਿਲ ਕਰਨ ਲਈ ਪ੍ਰੇਰਿਆ। ਇਸ ਮੌਕੇ ਮੈਡਮ ਰਾਜਵਿੰਦਰ ਕੌਰ, ਮੈਡਮ ਰਵਿੰਦਰ ਕੌਰ, ਮੈਡਮ ਸੁਪ੍ਰੀਤ, ਮੈਡਮ ਮਾਨਸੀ, ਸਮੂਹ ਟੀਚਿੰਗ ਤੇ ਨਾਨ ਟੀਚਿੰਗ ਸਟਾਫ਼ ਮੈਂਬਰਜ਼ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਖ਼ਾਲਸਾ ਸਕੂਲ ’ਚ ਬਲਾਕ ਪੱਧਰੀ ‘ਖੇਡਾਂ ਵਤਨ ਪੰਜਾਬ ਦੀਆਂ’ ਸ਼ੁਰੂ ਅਗਲੀ ਖ਼ਬਰ ਜਗਦੇਵ ਸਿੰਘ ਮਾਨਸੋਵਾਲ ਤੇ ਰਸ਼ਪਾਲ ਸਿੰਘ ਕੁੱਕੜਾਂ ਅਕਾਲੀ ਦਲ ਪੀ. ਏ. ਸੀ. ਮੈਂਬਰ ਬਣੇ
Ad Position 24