ਡਾ.ਅੰਬੇਡਕਰ ਦੇ ਬੁੱਤ ਨਾਲ ਹੋਈ ਛੇੜਛਾੜ ਦੇ ਵਿਰੋਧ ’ਚ ਦਲਿਤ ਜਥੇਬੰਦੀਆਂ ਵਲੋਂ ਰੋਸ ਪ੍ਰਦਰਸ਼ਨ
ਹੁਸ਼ਿਆਰਪੁਰ, 12 ਸਤੰਬਰ (ਬਲਜਿੰਦਰਪਾਲ ਸਿੰਘ)-ਲੁਧਿਆਣਾ ਵਿਖੇ ਬਾਬਾ ਸਾਹਿਬ ਡਾ. ਅੰਬੇਡਕਰ ਦੇ ਬੁੱਤ ਨਾਲ ਹੋਈ ਛੇੜਛਾੜ ਦੇ ਵਿਰੋਧ ’ਚ ਦਲਿਤ ਤੇ ਘੱਟ ਗਿਣਤੀ ਜਥੇਬੰਦੀਆਂ ਦੇ ਲਾਰੈਂਸ ਚੌਧਰੀ ਰਾਸ਼ਟਰੀ ਪ੍ਰਧਾਨ ਕ੍ਰਿਸਚੀਅਨ ਨੈਸ਼ਨਲ ਫ਼ਰੰਟ, ਅਨਿਲ ਬਾਘਾ ਪ੍ਰਧਾਨ ਅੰਬੇਡਕਰ ਫੋਰਸ, ਕਰਨਜੋਤ ਆਦੀਆ ਪ੍ਰਧਾਨ ਸਫ਼ਾਈ ਕਰਮਚਾਰੀ ਯੂਨੀਅਨ, ਬਿੰਦਰ ਸਰੋਆ ਪ੍ਰਧਾਨ ਸ੍ਰੀ ਗੁਰੂ ਰਵਿਦਾਸ ਫੋਰਸ, ਅਸ਼ੋਕ ਸੱਲਣ ਚੇਅਰਮੈਨ ਬੀ.
ਹੁਸ਼ਿਆਰਪੁਰ, 12 ਸਤੰਬਰ (ਬਲਜਿੰਦਰਪਾਲ ਸਿੰਘ)-ਲੁਧਿਆਣਾ ਵਿਖੇ ਬਾਬਾ ਸਾਹਿਬ ਡਾ. ਅੰਬੇਡਕਰ ਦੇ ਬੁੱਤ ਨਾਲ ਹੋਈ ਛੇੜਛਾੜ ਦੇ ਵਿਰੋਧ ’ਚ ਦਲਿਤ ਤੇ ਘੱਟ ਗਿਣਤੀ ਜਥੇਬੰਦੀਆਂ ਦੇ ਲਾਰੈਂਸ ਚੌਧਰੀ ਰਾਸ਼ਟਰੀ ਪ੍ਰਧਾਨ ਕ੍ਰਿਸਚੀਅਨ ਨੈਸ਼ਨਲ ਫ਼ਰੰਟ, ਅਨਿਲ ਬਾਘਾ ਪ੍ਰਧਾਨ ਅੰਬੇਡਕਰ ਫੋਰਸ, ਕਰਨਜੋਤ ਆਦੀਆ ਪ੍ਰਧਾਨ ਸਫ਼ਾਈ ਕਰਮਚਾਰੀ ਯੂਨੀਅਨ, ਬਿੰਦਰ ਸਰੋਆ ਪ੍ਰਧਾਨ ਸ੍ਰੀ ਗੁਰੂ ਰਵਿਦਾਸ ਫੋਰਸ, ਅਸ਼ੋਕ ਸੱਲਣ ਚੇਅਰਮੈਨ ਬੀ. ਟੀ. ਐਫ., ਬਾਬਾ ਗੁਰਦੇਵ ਸਿੰਘ ਮੁਖੀ ਸ਼੍ਰੋਮਣੀ ਭਗਤ ਤਰਨਾ ਦਲ, ਹੈਪੀ ਪ੍ਰਧਾਨ ਬੇਗਮਪੁਰਾ ਟਾਈਗਰ ਫੋਰਸ, ਮਾਸਟਰ ਮਹਿੰਦਰ ਹੀਰ ਕਨਵੀਨਰ ਬਹੁਜਨ ਐਕਸ਼ਨ ਫ਼ਰੰਟ, ਗੁਰਨਾਮ ਸਿੰਘ ਸਿੰਗੜੀਵਾਲ ਆਦਿ ਆਗੂਆਂ ਦੀ ਅਗਵਾਈ ’ਚ ਊਧਮ ਸਿੰਘ ਪਾਰਕ ਵਿਖੇ ਵੱਡੀ ਗਿਣਤੀ ’ਚ ਇਕੱਠੇ ਹੋਏ ਲੋਕਾਂ ਨੇ ਸ਼ਹਿਰ ’ਚ ਸਰਕਾਰ ਅਤੇ ਪ੍ਰਸ਼ਾਸਨ ਵਿਰੁੱਧ ਪ੍ਰਦਰਸ਼ਨ ਕਰ ਘੰਟਾਘਰ ਵਿਖੇ ਭਗਵੰਤ ਮਾਨ ਦਾ ਪੁਤਲਾ ਫੂਕਿਆ। ਇਸ ਮੌਕੇ ਆਗੂਆਂ ਨੇ ਬਾਬਾ ਸਾਹਿਬ ਦੇ ਲੁਧਿਆਣਾ ਵਿਖੇ ਬੁੱਤ ਨਾਲ ਹੋਈ ਛੇੜਛਾੜ ਦੀ ਸਖ਼ਤ ਸ਼ਬਦਾਂ ’ਚ ਨਿਖੇਧੀ ਕਰਦਿਆਂ ਕਿਹਾ ਕਿ ਜਦ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਹੈ ਸੂਬੇ ’ਚ ਬਾਬਾ ਸਾਹਿਬ ਦੇ ਬੁੱਤਾਂ ਦੀ 12 ਵਾਰ ਬੇਅਦਬੀ ਹੋ ਚੁੱਕੀ ਹੈ ਤੇ ਲੁਧਿਆਣੇ ਵਿਚ ਇਹ ਬੇਅਦਬੀ ਦੀ ਦੂਜੀ ਘਟਨਾ ਹੈ। ਉਨ੍ਹਾਂ ਕਿਹਾ ਕਿ ਦੋ ਦਿਨ ਬੀਤਣ ਬਾਅਦ ਵੀ ਅਪਮਾਨ ਕਰਨ ਵਾਲੇ ਦੋਸ਼ੀ ਲੁਧਿਆਣਾ ਪੁਲਿਸ ਦੀ ਗ੍ਰਿਫ਼ਤ ਤੋਂ ਬਾਹਰ ਹਨ, ਜੋ ਕਿ ਸਹਿਣਯੋਗ ਨਹੀਂ ਹੈ। ਉਨ੍ਹਾਂ ਕਿਹਾ ਕਿ ਵਾਰ ਵਾਰ ਬਾਬਾ ਸਾਹਿਬ ਦੇ ਬੁੱਤਾਂ ਦੀ ਹੋ ਰਹੀ ਬੇਅਦਬੀ ਦਾ ਪਰਦਾਫਾਸ਼ ਕਰਨ ’ਚ ਪੰਜਾਬ ਸਰਕਾਰ ਬੁਰੀ ਤਰ੍ਹਾਂ ਨਾਕਾਮ ਰਹੀ ਹੈ। ਉਨ੍ਹਾਂ ਬੇਅਦਬੀ ਦੇ ਦੋਸ਼ੀਆਂ ਨੂੰ ਤੁਰੰਤ ਗ੍ਰਿਫ਼ਤਾਰ ਕਰ ਸਖ਼ਤ ਕਾਰਵਾਈ ਦੀ ਪੰਜਾਬ ਸਰਕਾਰ ਤੋਂ ਮੰਗ ਕੀਤੀ। ਇਸ ਮੌਕੇ ਮਨੋਜ ਕੈਨੇਡੀ, ਸੋਮਨਾਥ, ਸ਼ਨੀ ਖੋਸਲਾ, ਜੈ ਗੋਪਾਲ, ਰਮਨ ਖੋਸਲਾ, ਰਾਜਨ ਕੱਕੋਂ, ਆਕਾਸ਼ ਹੀਰਾ, ਗੁਰਦੀਪ ਕਟੋਚ, ਸ਼ੰਮੀ ਸਰੋਆ, ਸ਼ਾਂਤ ਹੀਰ, ਰਾਜੂ ਮਹਿਲਾਵਾਲੀ, ਵਿਕਰਮਜੀਤ ਬੰਟੀ ਆਦਿ ਵੀ ਹਾਜ਼ਰ ਸਨ।