ਘਾਗੋਂ ਰੋੜਾਂਵਾਲੀ ਦੇ ਛਿੰਝ ਮੇਲੇ ’ਚ ਵਿਨਾਇਕ ਯੂ. ਪੀ. ਤੇ ਉਮੇਸ਼ ਮਥਰਾ ਨੇ ਜਿੱਤੇ ਬੁਲਟ ਮੋਟਰਸਾਈਕਲ
ਗੜ੍ਹਸ਼ੰਕਰ, 12 ਸਤੰਬਰ (ਧਾਲੀਵਾਲ)-ਪਿੰਡ ਘਾਗੋਂ ਰੋੜਾਂਵਾਲੀ ਵਿਖੇ ਸਮੂਹ ਨਗਰ ਵਾਸੀਆਂ ਵਲੋਂ ਗ੍ਰਾਮ ਪੰਚਾਇਤ ਤੇ ਐਨ. ਆਰ.
ਗੜ੍ਹਸ਼ੰਕਰ, 12 ਸਤੰਬਰ (ਧਾਲੀਵਾਲ)-ਪਿੰਡ ਘਾਗੋਂ ਰੋੜਾਂਵਾਲੀ ਵਿਖੇ ਸਮੂਹ ਨਗਰ ਵਾਸੀਆਂ ਵਲੋਂ ਗ੍ਰਾਮ ਪੰਚਾਇਤ ਤੇ ਐਨ. ਆਰ. ਆਈ. ਦੇ ਸਹਿਯੋਗ ਨਾਲ ਸਾਲਾਨਾ ਛਿੰਝ ਮੇਲਾ ਕਰਵਾਇਆ। ਛਿੰਝ ਮੇਲੇ ਵਿਚ ਬੁਲਟ ਮੋਟਰਸਾਈਕਲ ਦੇ ਇਨਾਮ ਵਾਲੀਆਂ ਕੁਸ਼ਤੀਆਂ ’ਚ ਉਮੇਸ਼ ਮਥਰਾ ਨੇ ਭੋਲਾ ਕਾਸ਼ਣੀਹਾਰ ਨੂੰ ਹਰਾ ਕੇ ਬੁਲਟ ਮੋਟਰਸਾਈਕਲ ਦਾ ਇਨਾਮ ਜਿੱਤਿਆ। ਦੂਜੀ ਕੁਸ਼ਤੀ ’ਚ ਵਿਨਾਇਕ ਯੂ. ਪੀ. ਨੇ ਪਹਿਲਵਾਨ ਡੇਰਾ ਬਾਬਾ ਨਾਨਕ ਨੂੰ ਹਰਾ ਕੇ ਬੁਲਟ ਮੋਟਰਸਾਈਕਲ ਦਾ ਇਨਾਮ ਜਿੱਤਿਆ। ਸਪਲੈਂਡਰ ਮੋਟਰਸਾਈਕਲ ਦੇ ਇਨਾਮ ਵਾਲੀ ਕੁਸ਼ਤੀ ਵਿਚ ਸ਼ੁਭਮ ਰਈਏਵਾਲ ਨੇ ਇਰਫਾਨ ਇਰਾਕ ਨੂੰ ਢਾਹ ਕੇ ਪਹਿਲਾ ਸਥਾਨ ਹਾਸਿਲ ਕੀਤਾ। ਛਿੰਝ ਮੇਲੇ ਵਿਚ ਪਿੰਡ ਵਾਸੀਆਂ ਵਲੋਂ ਸਰਪੰਚ ਨਰਿੰਦਰ ਕੁਮਾਰ ਦਾ ਵਿਸ਼ੇਸ਼ ਸਨਮਾਨ ਕੀਤਾ। ਇਸ ਮੌਕੇ ਮੁੱਖ ਇਨਾਮਾਂ ਤੋਂ ਇਲਾਵਾ ਪਹਿਲਵਾਨਾਂ ਦਾ ਨਕਦ ਇਨਾਮਾਂ ਨਾਲ ਸਨਮਾਨ ਕੀਤਾ। ਛਿੰਝ ਮੇਲੇ ‘ਚ ਹਾਜ਼ਰ ਪ੍ਰਬੰਧਕਾਂ ਤੇ ਮੁਹਤਬਰ ਸ਼ਖ਼ਸੀਅਤਾਂ ਵਿਚੋਂ ਸਰਪੰਚ ਨਰਿੰਦਰ ਕੁਮਾਰ, ਨੰਬਰਦਾਰ ਸੁਖਵਿੰਦਰ ਸਿੰਘ, ਨੰਬਰਦਾਰ ਬਲਵੀਰ ਸਿੰਘ, ਨੰਬਰਦਾਰ ਰੇਸ਼ਮ ਸਿੰਘ, ਹਰਭਜਨ ਅਟਵਾਲ, ਪੰਚ ਪ੍ਰਭਜੋਤ ਸਿੰਘ, ਰਾਮੂ ਪੰਚ, ਬਲਵਿੰਦਰ ਪੰਚ, ਅਵਤਾਰ ਸਿੰਘ ਮਾਹਲ, ਬਹਾਦਰ ਲਾਲ, ਦਿਲਬਾਗ ਸਿੰਘ ਸੈਕਟਰੀ, ਗੁਰਦਿਆਲ ਸਿੰਘ ਵੜਿੰਗ, ਦਲਵਿੰਦਰ ਸਿੰਘ ਲੁੱਗੀ, ਇੰਦਰਜੀਤ ਸਿੰਘ ਰੰਗੀ, ਬਹਾਦਰ ਸਿੰਘ ਮੰਡੇਰ, ਮੁਖ਼ਤਿਆਰ ਸਿੰਘ ਮੰਡੇਰ, ਗੁਰਪ੍ਰੀਤ ਸਿੰਘ ਮੰਡੇਰ ਪੰਚ, ਹਰਭਜਨ ਸਿੰਘ ਮੰਡੇਰ, ਕਾਲਾ ਅਟਵਾਲ, ਗਿਆਨ ਸਿੰਘ ਸਾਹਦੜਾ, ਲੱਕੀ ਪੰਡਿਤ, ਜਗਤਾਰ ਭੱਗਲ, ਦੀਪਾ ਗਿੱਲਰ, ਬਾਬਾ ਗੁਰਮੀਤ ਸਿੰਘ ਗਿੱਲਰ, ਸ਼ਿੰਦਾ ਸਹੋਤਾ, ਸਤਨਾਮ ਸਿੰਘ ਰੰਗੀ, ਜਸਵੀਰ ਸਿੰਘ ਰੰਗੀ, ਸੁਰਿੰਦਰ ਸਿੰਘ ਰੰਗੀ, ਅੰਬੀ ਪਹਿਲਵਾਨ, ਕਸ਼ਮੀਰ ਸਿੰਘ ਸਾਧੜਾ ਤੇ ਹੋਰ ਹਾਜ਼ਰ ਹੋਏ।