ਬਾਬਾ ਮੰਝ ਕਾਨਵੈਂਟ ਸਕੂਲ ਕੰਗਮਾਈ ’ਚ ਇਨਵੈਸਟੀਚਰ ਸੈਰੇਮਨੀ ਦੌਰਾਨ ਵਿਦਿਆਰਥੀਆਂ ਨੂੰ ਸੌਂਪੀ ਅਗਵਾਈ
ਹੁਸ਼ਿਆਰਪੁਰ, 14 ਸਤੰਬਰ (ਬਲਜਿੰਦਰਪਾਲ ਸਿੰਘ)-ਬਾਬਾ ਮੰਝ ਕਾਨਵੈਂਟ ਸਕੂਲ ਕੰਗਮਾਈ ਵਿਖੇ ਇਨਵੈਸਟੀਚਰ ਸੈਰੇਮਨੀ ਕਰਵਾਈ ਗਈ। ਇਸ ਦੌਰਾਨ ਸਕੂਲ ਦੀ ਲੀਡਰਸ਼ਿਪ ਦੀ ਜ਼ਿੰਮੇਵਾਰੀ ਹੋਣਹਾਰ ਤੇ ਸਮਰੱਥ ਵਿਦਿਆਰਥੀਆਂ ਦੇ ਮੋਢਿਆਂ ’ਤੇ ਸੌਂਪੀ ਗਈ।
ਹੁਸ਼ਿਆਰਪੁਰ, 14 ਸਤੰਬਰ (ਬਲਜਿੰਦਰਪਾਲ ਸਿੰਘ)-ਬਾਬਾ ਮੰਝ ਕਾਨਵੈਂਟ ਸਕੂਲ ਕੰਗਮਾਈ ਵਿਖੇ ਇਨਵੈਸਟੀਚਰ ਸੈਰੇਮਨੀ ਕਰਵਾਈ ਗਈ। ਇਸ ਦੌਰਾਨ ਸਕੂਲ ਦੀ ਲੀਡਰਸ਼ਿਪ ਦੀ ਜ਼ਿੰਮੇਵਾਰੀ ਹੋਣਹਾਰ ਤੇ ਸਮਰੱਥ ਵਿਦਿਆਰਥੀਆਂ ਦੇ ਮੋਢਿਆਂ ’ਤੇ ਸੌਂਪੀ ਗਈ। ਸਮਾਗਮ ਦੀ ਅਗਵਾਈ ਸਕੂਲ ਦੀ ਡਾਇਰੈਕਟਰ ਡਾ. ਪਰਮਜੀਤ ਕੌਰ ਸਿੱਧੂ ਵਲੋਂ ਕੀਤੀ ਗਈ। ਉਨ੍ਹਾਂ ਦੀ ਦੂਰ-ਦਰਸ਼ੀ ਸੋਚ ਤੇ ਵਿਦਿਆਰਥੀਆਂ ਦੇ ਸਰਬਪੱਖੀ ਵਿਕਾਸ ਪ੍ਰਤੀ ਸਮਰਪਣ ਸਦਕਾ ਸਕੂਲ ਵਿਚ ਅਜਿਹੀਆਂ ਗਤੀਵਿਧੀਆਂ ਨੂੰ ਵਿਸ਼ੇਸ਼ ਮਹੱਤਤਾ ਦਿੱਤੀ ਜਾਂਦੀ ਹੈ, ਜੋ ਬੱਚਿਆਂ ਨੂੰ ਭਵਿੱਖ ਦੀਆਂ ਚੁਣੌਤੀਆਂ ਲਈ ਤਿਆਰ ਕਰਦੀਆਂ ਹਨ। ਇਨਵੈਸਟੀਚਰ ਸੈਰੇਮਨੀ ਦੌਰਾਨ ਵਿਦਿਆਰਥੀਆਂ ਦੀ ਯੋਗਤਾ, ਅਨੁਸ਼ਾਸਨ , ਮਿਹਨਤ, ਵਿਵਹਾਰ, ਆਤਮ-ਵਿਸ਼ਵਾਸ ਤੇ ਲੀਡਰਸ਼ਿਪ ਦੇ ਗੁਣਾਂ ਨੂੰ ਧਿਆਨ ਵਿਚ ਰੱਖਦਿਆਂ ਸਕੂਲ ਦੇ ਨਵੇਂ ਵਿਦਿਆਰਥੀ ਆਗੂਆਂ ਦੀ ਚੋਣ ਕੀਤੀ ਗਈ। ਇਸ ਮੌਕੇ ਜਸਕਰਨ ਸਿੰਘ ਨੂੰ ਸੀਨੀਅਰ ਹੈੱਡ ਬੁਆਏ ਤੇ ਪ੍ਰਭਲੀਨ ਕੌਰ ਨੂੰ ਸੀਨੀਅਰ ਹੈੱਡ ਗਰਲ ਦੀ ਮਹੱਤਵਪੂਰਨ ਜ਼ਿੰਮੇਵਾਰੀ ਸੌਂਪੀ ਗਈ। ਇਸੇ ਤਰ੍ਹਾਂ ਨਵੀਂ ਪੀੜ੍ਹੀ ਵਿਚੋਂ ਹਰਦੀਪ ਸਿੰਘ ਨੂੰ ਜੂਨੀਅਰ ਹੈੱਡ ਬੁਆਏ ਤੇ ਸੰਚਿਤਾ ਨੂੰ ਜੂਨੀਅਰ ਹੈੱਡ ਗਰਲ ਚੁਣਿਆ। ਨਵੇਂ ਚੁਣੇ ਗਏ ਵਿਦਿਆਰਥੀ ਆਗੂਆਂ ਨੂੰ ਉਨ੍ਹਾਂ ਦੇ ਅਹੁਦਿਆਂ ਦੇ ਬੈਜ ਪ੍ਰਦਾਨ ਕਰਕੇ ਸਨਮਾਨਿਤ ਕੀਤਾ। ਡਾ. ਪਰਮਜੀਤ ਕੌਰ ਸਿੱਧੂ ਨੇ ਨਵੇਂ ਚੁਣੇ ਗਏ ਵਿਦਿਆਰਥੀ ਆਗੂਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਲੀਡਰਸ਼ਿਪ ਕਿਸੇ ਅਹੁਦੇ ਦਾ ਨਾਂਅ ਨਹੀਂ, ਬਲਕਿ ਇੱਕ ਵੱਡੀ ਜ਼ਿੰਮੇਵਾਰੀ ਤੇ ਭਰੋਸੇ ਦਾ ਨਾਂਅ ਹੈ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਆਪਣੀ ਇਸ ਨਵੀਂ ਭੂਮਿਕਾ ਨੂੰ ਪੂਰੀ ਲਗਨ ਨਾਲ ਨਿਭਾਉਣ ਤੇ ਆਪਣੇ ਚੰਗੇ ਵਿਵਹਾਰ ਰਾਹੀਂ ਹੋਰਨਾਂ ਵਿਦਿਆਰਥੀਆਂ ਲਈ ਪ੍ਰੇਰਣਾਸਰੋਤ ਬਣਨ ਲਈ ਉਤਸ਼ਾਹਿਤ ਕੀਤਾ। ਸਕੂਲ ਦੇ ਪ੍ਰਿੰ. ਅਸ਼ਵਨੀ ਕੁਮਾਰ ਤੇ ਵਾਈਸ ਪ੍ਰਿੰ. ਜਗਮੀਤ ਕੌਰ ਨੇ ਨਵੇਂ ਚੁਣੇ ਗਏ ਵਿਦਿਆਰਥੀ ਆਗੂਆਂ ਨੂੰ ਵਧਾਈ ਦਿੰਦਿਆਂ ਉਨ੍ਹਾਂ ਦਾ ਹੌਸਲਾ ਵਧਾਇਆ। ਅਧਿਆਪਕਾਂ ਤੇ ਵਿਦਿਆਰਥੀਆਂ ਨੇ ਨਵੇਂ ਚੁਣੇ ਗਏ ਹੈੱਡ ਬੁਆਏ ਤੇ ਹੈੱਡ ਗਰਲ ਨੂੰ ਦਿਲੋਂ ਵਧਾਈ ਦਿੱਤੀ।