15-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-09-2026

ਸੀਮਾ ਰਾਣੀ ਨੇ ਡਿਪਟੀ ਰਜਿਸਟਰਾਰ ਹੁਸ਼ਿਆਰਪੁਰ ਵਜੋਂ ਅਹੁਦਾ ਸੰਭਾਲਿਆ

ਫਗਵਾੜਾ, 14 ਸਤੰਬਰ (ਅਸ਼ੋਕ ਕੁਮਾਰ ਵਾਲੀਆ)-ਫਗਵਾੜਾ ਦੇ ਸਹਾਇਕ ਰਜਿਸਟਰਾਰ ਸਹਿਕਾਰੀ ਸਭਾਵਾਂ ਫਗਵਾੜਾ ਸੀਮਾ ਰਾਣੀ ਨੇ ਪਦਉੱਨਤ ਹੋ ਕੇ ਡਿਪਟੀ ਰਜਿਸਟਰਾਰ ਸਹਿਕਾਰੀ ਸਭਾਵਾਂ ਹੁਸ਼ਿਆਰਪੁਰ ਵਜੋਂ ਆਪਣਾ ਅਹੁਦਾ ਸੰਭਾਲ ਕੇ ਕੰਮਕਾਜ ਸ਼ੁਰੂ ਕਰ ਦਿੱਤਾ। ਸੀਮਾ ਰਾਣੀ ਲੰਬਾ ਸਮਾਂ ਫਗਵਾੜਾ ਵਿਖੇ ਸਹਾਇਕ ਰਜਿਸਟਰਾਰ ਸਹਿਕਾਰੀ ਸਭਾਵਾਂ ਫਗਵਾੜਾ ਵਿਖੇ ਇੰਸਪੈਕਟਰ ਰਹੇ।

Ad Position 21
repet_subhas-goyals [Copy P29]
ਅਜੀਤ ਡੈਸਕ 15-09-2026
ਫਗਵਾੜਾ, 14 ਸਤੰਬਰ (ਅਸ਼ੋਕ ਕੁਮਾਰ ਵਾਲੀਆ)-ਫਗਵਾੜਾ ਦੇ ਸਹਾਇਕ ਰਜਿਸਟਰਾਰ ਸਹਿਕਾਰੀ ਸਭਾਵਾਂ ਫਗਵਾੜਾ ਸੀਮਾ ਰਾਣੀ ਨੇ ਪਦਉੱਨਤ ਹੋ ਕੇ ਡਿਪਟੀ ਰਜਿਸਟਰਾਰ ਸਹਿਕਾਰੀ ਸਭਾਵਾਂ ਹੁਸ਼ਿਆਰਪੁਰ ਵਜੋਂ ਆਪਣਾ ਅਹੁਦਾ ਸੰਭਾਲ ਕੇ ਕੰਮਕਾਜ ਸ਼ੁਰੂ ਕਰ ਦਿੱਤਾ। ਸੀਮਾ ਰਾਣੀ ਲੰਬਾ ਸਮਾਂ ਫਗਵਾੜਾ ਵਿਖੇ ਸਹਾਇਕ ਰਜਿਸਟਰਾਰ ਸਹਿਕਾਰੀ ਸਭਾਵਾਂ ਫਗਵਾੜਾ ਵਿਖੇ ਇੰਸਪੈਕਟਰ ਰਹੇ। ਉਨ੍ਹਾਂ ਦੇ ਕੀਤੇ ਕੰਮਾਂ ਨੂੰ ਦੇਖਦੇ ਹੋਏ ਮਹਿਕਮੇ ਨੇ ਉਨ੍ਹਾਂ ਨੂੰ ਪਦਉੱਨਤ ਕਰਕੇ ਸਹਾਇਕ ਰਜਿਸਟਰਾਰ ਸਹਿਕਾਰੀ ਸਭਾਵਾਂ ਫਗਵਾੜਾ ਤਾਇਨਾਤ ਕੀਤਾ, ਜਿਥੇ ਉਨ੍ਹਾਂ ਨੇ ਫਗਵਾੜਾਂ ਦੀਆਂ ਕੋਆਪ੍ਰੇਟਿਵ ਸੁਸਾਇਟੀਆਂ ’ਚ ਮੈਂਬਰਾਂ ਨੂੰ ਹਰ ਸਹੂਲਤ ਪ੍ਰਦਾਨ ਕਰਵਾਉਣ ’ਚ ਵੱਡਾ ਹੰਭਲਾ ਮਾਰਿਆ ਅਤੇ ਬਾਕੀ ਬੈਂਕਾਂ ਦੇ ਮੁਕਾਬਲੇ ਸਭਾਵਾਂ ਦੇ ਮੈਂਬਰਾਂ ਦੀਆਂ ਇਮਾਨਤਾ ਨੂੰ ਰੱਖਕੇ ਉਨ੍ਹਾਂ ਨੂੰ ਹਰ ਸਾਲ ਮੁਨਾਫਾ ਵੰਡਣ ਦਾ ਸਮਾਗਮ ਵੱਡੇ ਪੱਧਰ ’ਤੇ ਉਲੀਕਦੇ ਸਨ ਅਤੇ ਫਗਵਾੜਾ ਦੀਆਂ ਸਭਾ ਸੁਸਾਇਟੀਆਂ ਨੂੰ ਹਮੇਸ਼ਾ ਹੀ ਮੁਨਾਫੇ ’ਚ ਮੋਹਰੀ ਰੱਖਦੇ ਰਹੇ। ਸੀਮਾ ਰਾਣੀ ਦੇ ਡਿਪਟੀ ਰਜਿਸਟਰਾਰ ਸਹਿਕਾਰੀ ਸਭਾਵਾਂ ਹੁਸ਼ਿਆਰਪੁਰ ਵਜੋਂ ਅਹੁਦਾ ਸੰਭਾਲਣ ਮੌਕੇ ਸੰਯੁਕਤ ਰਜਿਸਟਰਾਰ ਸਹਿਕਾਰੀ ਸਭਾਵਾਂ ਜਲੰਧਰ ਸ੍ਰੀ ਉਮੇਸ਼ ਵਰਮਾ ਵੀ ਮੌਜੂਦ ਸਨ, ਜਿਨ੍ਹਾਂ ਨੇ ਸੀਮਾ ਰਾਣੀ ਨੂੰ ਪਦਉੱਨਤ ਹੋਣ ’ਤੇ ਵਧਾਈ ਦਿੱਤੀ। ਇਸ ਮੌਕੇ ਚਰਨਜੀਤ ਸਿੰਘ ਸਕੱਤਰ ਰਿਹਾਣਾ ਜੱਟਾਂ, ਪਰਮਿੰਦਰ ਕੁਮਾਰ ਸਕੱਤਰ ਪਲਾਹੀ, ਪ੍ਰਿੰਸ ਸਕੱਤਰ ਸਾਹਨੀ, ਸੁਖਵਿੰਦਰ ਸਿੰਘ ਸਕੱਤਰ ਮੌਲੀ, ਗੁਰਜੀਤ ਸਿੰਘ ਸਕੱਤਰ ਮਹੇੜੂ ਤੋਂ ਇਲਾਵਾ ਵੱਡੀ ਗਿਣਤੀ ’ਚ ਵੱਖ-ਵੱਖ ਸਭਾ ਸੁਸਾਇਟੀ ਦੇ ਸੈਕਟਰੀ ਤੇ ਹੋਰ ਮੁਲਾਜ਼ਮ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਆਸ਼ਾ ਵਰਕਰ ਤੇ ਫੈਸਿਲੀਟੇਟਰ ਯੂਨੀਅਨ ਵਲੋਂ ਰੋਸ ਰੈਲੀ 16 ਨੂੰ ਅਗਲੀ ਖ਼ਬਰ ਦੁਆਬਾ ਕਿਸਾਨ ਕਮੇਟੀ ਪੰਜਾਬ ਦਾ ਵਫ਼ਦ ਬਿਜਲੀ ਵਿਭਾਗ ਦੇ ਐਕਸੀਅਨ ਨੂੰ ਮਿਲਿਆ
Ad Position 24