ਸਿਵਲ ਹਸਪਤਾਲ ’ਚੋਂ ਈ-ਰਿਕਸ਼ਾ ਚੋਰੀ
ਹੁਸ਼ਿਆਰਪੁਰ, 14 ਸਤੰਬਰ (ਬਲਜਿੰਦਰਪਾਲ ਸਿੰਘ)-ਸਿਵਲ ਹਸਪਤਾਲ ਹੁਸ਼ਿਆਰਪੁਰ ’ਚ ਆਪਣੀ ਪਤਨੀ ਦਾ ਇਲਾਜ ਕਰਵਾਉਣ ਆਏ ਇਕ ਵਿਅਕਤੀ ਦਾ ਗਾਇਨੀ ਵਿਭਾਗ ਦੇ ਬਾਹਰੋਂ ਈ-ਰਿਕਸ਼ਾ ਚੋਰੀ ਹੋ ਗਿਆ। ਇਸ ਸੰਬੰਧੀ ਪੀੜਤ ਵਿਅਕਤੀ ਦਿਲਬਾਗ ਸਿੰਘ ਵਾਸੀ ਬੱਸੀ ਬਾਬੂ ਖਾਂ ਨੇ ਦੱਸਿਆ ਕਿ ਉਸ ਦੀ ਪਤਨੀ ਗਰਭਵਤੀ ਹੈ ਤੇ ਆਪਣੀ ਪਤਨੀ ਦਾ ਇਲਾਜ ਕਰਵਾਉਣ ਲਈ ਸਿਵਲ ਹਸਪਤਾਲ ’ਚ ਆਇਆ ਹੋਇਆ ਸੀ।
ਹੁਸ਼ਿਆਰਪੁਰ, 14 ਸਤੰਬਰ (ਬਲਜਿੰਦਰਪਾਲ ਸਿੰਘ)-ਸਿਵਲ ਹਸਪਤਾਲ ਹੁਸ਼ਿਆਰਪੁਰ ’ਚ ਆਪਣੀ ਪਤਨੀ ਦਾ ਇਲਾਜ ਕਰਵਾਉਣ ਆਏ ਇਕ ਵਿਅਕਤੀ ਦਾ ਗਾਇਨੀ ਵਿਭਾਗ ਦੇ ਬਾਹਰੋਂ ਈ-ਰਿਕਸ਼ਾ ਚੋਰੀ ਹੋ ਗਿਆ। ਇਸ ਸੰਬੰਧੀ ਪੀੜਤ ਵਿਅਕਤੀ ਦਿਲਬਾਗ ਸਿੰਘ ਵਾਸੀ ਬੱਸੀ ਬਾਬੂ ਖਾਂ ਨੇ ਦੱਸਿਆ ਕਿ ਉਸ ਦੀ ਪਤਨੀ ਗਰਭਵਤੀ ਹੈ ਤੇ ਆਪਣੀ ਪਤਨੀ ਦਾ ਇਲਾਜ ਕਰਵਾਉਣ ਲਈ ਸਿਵਲ ਹਸਪਤਾਲ ’ਚ ਆਇਆ ਹੋਇਆ ਸੀ। ਉਸ ਨੇ ਆਪਣਾ ਈ-ਰਿਕਸ਼ਾ ਹਸਪਤਾਲ ਅੰਦਰ ਹੀ ਖੜ੍ਹਾ ਕੀਤਾ ਸੀ ਤੇ ਜਦੋਂ ਸਵੇਰੇ ਆ ਕੇ ਦੇਖਿਆ ਤਾਂ ਉਥੇ ਈ ਰਿਕਸ਼ਾ ਨਹੀਂ ਸੀ, ਜੋ ਕਿ ਚੋਰਾਂ ਵਲੋਂ ਚੋਰੀ ਕਰ ਲਿਆ। ਉਸ ਨੇ ਦੱਸਿਆ ਕਿ ਇਸ ਸੰਬੰਧੀ ਪੁਲਿਸ ਨੂੰ ਸੂਚਿਤ ਕੀਤਾ ਜਾ ਚੁੱਕਾ ਹੈ।