ਟਿੱਪਰ ਦੀ ਲਪੇਟ ’ਚ ਆਉਣ ਨਾਲ 18 ਸਾਲਾ ਮੋਟਰਸਾਈਕਲ ਚਾਲਕ ਦੀ ਮੌਤ
ਮਾਹਿਲਪੁਰ, 17 ਸਤੰਬਰ (ਰਜਿੰਦਰ ਸਿੰਘ)-ਅੱਜ ਸ਼ਾਮ ਕਰੀਬ 6. 30 ਵਜੇ ਮਾਹਿਲਪੁਰ-ਜੇਜੋਂ ਰੋਡ ’ਤੇ ਪਿੰਡ ਚੱਕ ਨਰਿਆਲ ਕੋਲ ਇਕ ਟਿੱਪਰ ਵਲੋਂ ਮੋਟਰਸਾਈਕਲ ਨੂੰ ਟੱਕਰ ਮਾਰਨ ’ਤੇ 18 ਸਾਲਾ ਮੋਟਰਸਾਈਕਲ ਚਾਲਕ ਦੀ ਮੌਕੇ ’ਤੇ ਮੌਤ ਹੋ ਗਈ ਜਦਕਿ ਟਿੱਪਰ ਚਾਲਕ ਮੌਕੇ ’ਤੇ ਫਰਾਰ ਹੋ ਗਿਆ।
ਪ
ਪਿੰਡ ਚੱਕ ਨਰਿਆਲ ਵਿਖੇ ਵਾਪਰੇ ਸੜਕ ਹਾਦਸੇ ’ਚ ਨੌਜਵਾਨ ਨੂੰ ਮੌਤ ਦੇ ਘਾਟ ਉਤਾਰਨ ਵਾਲੇ ਟਿੱਪਰ ਦਾ ਦ੍ਰਿਸ਼। ਤਸਵੀਰ-ਗੁਰਨਾਮ ਸਟੂਡੀਓ
18-09-2026
ਮਾਹਿਲਪੁਰ, 17 ਸਤੰਬਰ (ਰਜਿੰਦਰ ਸਿੰਘ)-ਅੱਜ ਸ਼ਾਮ ਕਰੀਬ 6.30 ਵਜੇ ਮਾਹਿਲਪੁਰ-ਜੇਜੋਂ ਰੋਡ ’ਤੇ ਪਿੰਡ ਚੱਕ ਨਰਿਆਲ ਕੋਲ ਇਕ ਟਿੱਪਰ ਵਲੋਂ ਮੋਟਰਸਾਈਕਲ ਨੂੰ ਟੱਕਰ ਮਾਰਨ ’ਤੇ 18 ਸਾਲਾ ਮੋਟਰਸਾਈਕਲ ਚਾਲਕ ਦੀ ਮੌਕੇ ’ਤੇ ਮੌਤ ਹੋ ਗਈ ਜਦਕਿ ਟਿੱਪਰ ਚਾਲਕ ਮੌਕੇ ’ਤੇ ਫਰਾਰ ਹੋ ਗਿਆ। ਜਾਣਕਾਰੀ ਅਨੁਸਾਰ ਪਿੰਡ ਲਸਾੜਾ ਦੇ ਸਰਪੰਚ ਰਾਕੇਸ਼ ਕੁਮਾਰ ਨੇ ਦੱਸਿਆ ਕਿ ਇਸੇ ਪਿੰਡ ਦਾ ਵਸਨੀਕ 18 ਸਾਲਾ ਨੌਜਵਾਨ ਵੰਸ਼ ਪੁੱਤਰ ਲੇਟ ਦੀਪਕ ਕੁਮਾਰ ਜੋ ਕਿ ਹੁਸ਼ਿਆਰਪੁਰ ਵਿਖੇ ਆਪਣੀ ਮਾਤਾ ਨਾਲ ਰਹਿੰਦਾ ਹੈ ਅਤੇ ਪਿੰਡ ਲਸਾੜਾ ਤੋਂ ਆਪਣੇ ਮੋਟਰਸਾਈਕਲ ’ਤੇ ਹੁਸ਼ਿਆਰਪੁਰ ਵਿਖੇ ਜਾ ਰਿਹਾ ਸੀ ਪਰ ਜਦੋਂ ਉਕਤ ਸਥਾਨ ’ਤੇ ਪਹੁੰਚਿਆਂ ਤਾਂ ਮਾਹਿਲਪੁਰ ਵੱਲ ਤੋਂ ਆ ਰਹੇ ਟਿੱਪਰ (ਪੀ ਬੀ 07 ਸੀ ਐਨ 7800) ਜੋ ਕਿ ਗੁਰੂ ਕੰਪਨੀ ਦਾ ਹੈ, ਨਾਲ ਅਚਾਨਕ ਟੱਕਰ ਵੱਜ ਗਈ, ਜਿਸ ਨਾਲ ਉਸ ਦੇ ਸਿਰ ’ਚ ਸੱਟ ਵੱਜਣ ਨਾਲ ਮੌਕੇ ’ਤੇ ਮੌਤ ਹੋ ਗਈ। ਉਨ੍ਹਾਂ ਦੱਸਿਆ ਕਿ ਉਸ ਦੇ ਪਿਤਾ ਦੀ 4 ਕੁ ਸਾਲ ਪਹਿਲਾ ਹੋ ਚੁੱਕੀ ਹੈ। ਚੱਕ ਨਰਿਆਲ ਦੇ ਸਰਪੰਚ ਰੇਸ਼ਮ ਸਿੰਘ ਤੇ ਸਰਪੰਚ ਰਾਕੇਸ਼ ਕੁਮਾਰ ਨੇ ਇਸ ਰੋਡ ’ਤੇ ਟਿੱਪਰਾਂ ਨਾਲ ਹੋਣ ਵਾਲੀ ਇਹ ਪੰਜਵੀ ਮੌਤ ਹੈ। ਉਨ੍ਹਾਂ ਦੱਸਿਆ ਕਿ ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਨੇ ਇਨ੍ਹਾਂ ਟਿੱਪਰਾ ਦੇ ਲੰਘਣ ਦਾ ਸਮਾ ਸ਼ਾਮੀ 7 ਵਜੇ ਸਵੇਰੇ 7 ਵਜੇ ਦਾ ਕੀਤਾ ਹੋਇਆ ਹੈ ਪਰ ਇਹ ਟਿੱਪਰਾਂ ਵਾਲੇ ਇਨ੍ਹਾਂ ਹੁਕਮਾਂ ਦੀਆਂ ਧੱਜੀਆਂ ਉਡਾਉਦੇ ਹੋਏ ਸ਼ਰੇਆਮ ਬਿਨ੍ਹਾਂ ਕਿਸੇ ਟਾਇਮ ਤੋਂ ਚਲਦੇ ਰਹਿੰਦੇ ਹਨ ਅਤੇ ਪੁਲਿਸ ਪ੍ਰਸ਼ਾਸ਼ਨ ਅੱਖਾਂ ਮੀਟ ਕੇ ਇਨ੍ਹਾਂ ’ਤੇ ਕੋਈ ਕਾਰਵਾਈ ਨਹੀਂ ਕਰਦੇ। ਮੌਕੇ ਥਾਣਾ ਮੁਖੀ ਮਾਹਿਲਪੁਰ ਰਮਨਦੀਪ ਕੌਰ ਤੇ ਥਾਣੇਦਾਰ ਦਲਜੀਤ ਕੁਮਾਰ ਨੇ ਪਹੁੰਚ ਕੇ ਲਾਸ਼ ਤੇ ਟਿੱਪਰ ਨੂੰ ਕਬਜ਼ੇ ’ਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।