18-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-09-2026

ਮੌਜੂਦਾ ਸਰਕਾਰ 5 ਐਂਬੂਲੈਂਸਾਂ ਲਈ ਇਕ ਡਰਾਈਵਰ ਵੀ ਨਹੀਂ ਦੇ ਸਕੀ-ਗੋਲਡੀ

ਗੜ੍ਹਸ਼ੰਕਰ, 17 ਸਤੰਬਰ (ਧਾਲੀਵਾਲ)-ਸਾਬਕਾ ਕਾਂਗਰਸੀ ਵਿਧਾਇਕ ਲਵ ਕੁਮਾਰ ਗੋਲਡੀ ਨੇ ਸਿਹਤ ਸਹੂਲਤਾਂ ਨੂੰ ਲੈ ਕੇ ਮੌਜੂਦਾ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਘੇਰਦੇ ਹੋਏ ਕਿਹਾ ਕਿ ਉਨ੍ਹਾਂ ਨੇ ਕਾਂਗਰਸ ਸਰਕਾਰ ਸਮੇਂ ਵੱਖ-ਵੱਖ ਸਮੇਂ ‘ਚ 5 ਐਂਬੂਲੈਂਸ ਗੱਡੀਆਂ ਹਲਕੇ ਦੇ ਸਿਹਤ ਕੇਂਦਰਾਂ ਲਈ ਲਿਆ ਕਿ ਦਿੱਤੀਆਂ ਸਨ ਪਰ ਮੌਜੂਦਾ ਸਰਕਾਰ ਇਨ੍ਹਾਂ ਐਂਬੂਲੈਂਸ ਗੱਡੀਆਂ ਨੂੰ ਚਲਾਉਣ ਲਈ ਇਕ ਵੀ ਡਰਾਈਵਰ ਮੁਹੱਈਆ ਨਹੀਂ ਕਰਵਾ ਸਕੀ। ਇਥੇ ਗੱਲਬਾਤ ਦੌਰਾਨ ਸਾਬਕਾ ਵਿਧਾਇਕ ਲਵ ਕੁਮਾਰ ਗੋਲਡੀ ਨੇ ਕਿਹਾ ਕਿ ਉਨ੍ਹਾਂ ਨੇ ਉਸ ਸਮੇਂ ਮੈਂਬਰ ਪਾਰਲੀਮੈਂਟ ਅੰਬਿਕਾ ਸੋਨੀ ਦੇ ਕੋਟੇ ਵਿਚ ਤੇ ਕਾਂਗਰਸ ਸਰਕਾਰ ਤੋਂ ਸਿਵਲ ਹਸਪਤਾਲ ਗੜ੍ਹਸ਼ੰਕਰ ਲਈ ਤਿੰਨ ਐਂਬੂਲੈਂਸ ਗੱਡੀਆਂ, ਪੀ.

Ad Position 21
No active advertisement
ਗੜ੍ਹਸ਼ੰਕਰ ਵਿਖੇ ਗੱਲਬਾਤ ਦੌਰਾਨ ਸਾਬਕਾ ਵਿਧਾਇਕ ਲਵ ਕੁਮਾਰ ਗੋਲਡੀ। ਤਸਵੀਰ : ਧਾਲੀਵਾਲ 18-09-2026
ਗੜ੍ਹਸ਼ੰਕਰ, 17 ਸਤੰਬਰ (ਧਾਲੀਵਾਲ)-ਸਾਬਕਾ ਕਾਂਗਰਸੀ ਵਿਧਾਇਕ ਲਵ ਕੁਮਾਰ ਗੋਲਡੀ ਨੇ ਸਿਹਤ ਸਹੂਲਤਾਂ ਨੂੰ ਲੈ ਕੇ ਮੌਜੂਦਾ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਘੇਰਦੇ ਹੋਏ ਕਿਹਾ ਕਿ ਉਨ੍ਹਾਂ ਨੇ ਕਾਂਗਰਸ ਸਰਕਾਰ ਸਮੇਂ ਵੱਖ-ਵੱਖ ਸਮੇਂ ‘ਚ 5 ਐਂਬੂਲੈਂਸ ਗੱਡੀਆਂ ਹਲਕੇ ਦੇ ਸਿਹਤ ਕੇਂਦਰਾਂ ਲਈ ਲਿਆ ਕਿ ਦਿੱਤੀਆਂ ਸਨ ਪਰ ਮੌਜੂਦਾ ਸਰਕਾਰ ਇਨ੍ਹਾਂ ਐਂਬੂਲੈਂਸ ਗੱਡੀਆਂ ਨੂੰ ਚਲਾਉਣ ਲਈ ਇਕ ਵੀ ਡਰਾਈਵਰ ਮੁਹੱਈਆ ਨਹੀਂ ਕਰਵਾ ਸਕੀ। ਇਥੇ ਗੱਲਬਾਤ ਦੌਰਾਨ ਸਾਬਕਾ ਵਿਧਾਇਕ ਲਵ ਕੁਮਾਰ ਗੋਲਡੀ ਨੇ ਕਿਹਾ ਕਿ ਉਨ੍ਹਾਂ ਨੇ ਉਸ ਸਮੇਂ ਮੈਂਬਰ ਪਾਰਲੀਮੈਂਟ ਅੰਬਿਕਾ ਸੋਨੀ ਦੇ ਕੋਟੇ ਵਿਚ ਤੇ ਕਾਂਗਰਸ ਸਰਕਾਰ ਤੋਂ ਸਿਵਲ ਹਸਪਤਾਲ ਗੜ੍ਹਸ਼ੰਕਰ ਲਈ ਤਿੰਨ ਐਂਬੂਲੈਂਸ ਗੱਡੀਆਂ, ਪੀ. ਐੱਚ. ਸੀ. ਪੋਸੀ ਲਈ ਇਕ ਐਂਬੂਲੈਂਸ ਤੇ ਬੀਣੇਵਾਲ ਹਸਪਤਾਲ ਲਈ ਇਕ ਐਂਬੂਲੈਂਸ ਗੱਡੀ ਸਰਕਾਰ ਤੋਂ ਲਿਆ ਕੇ ਦਿੱਤੀ ਸੀ, ਪਰ ਹੈਰਾਨੀ ਅਤੇ ਨਮੋਸ਼ੀ ਦੀ ਗੱਲ ਇਹ ਹੈ ਕਿ ਵੱਡੀਆਂ ਢੀਂਗਾਂ ਮਾਰਨ ਵਾਲੀ ਮੌਜੂਦਾ ਆਮ ਆਦਮੀ ਪਾਰਟੀ ਦੀ ਸਰਕਾਰ ਇਨ੍ਹਾਂ ਐਂਬੂਲੇੈਂਸ ਗੱਡੀਆਂ ਲਈ ਇਕ ਵੀ ਡਰਾਈਵਰ ਮੁਹੱਈਆ ਨਹੀਂ ਕਰਵਾ ਸਕੀ ਤੇ ਸਿਹਤ ਕੇਂਦਰਾਂ ਵਿਚ ਖੜ੍ਹੀਆਂ ਇਨ੍ਹਾਂ ਗੱਡੀਆਂ ਨੂੰ ਜੰਗਾਲ ਖਾ ਰਿਹਾ ਹੈ। ਉਨ੍ਹਾਂ ਕਿਹਾ ਕਿ ਮੈਨੂੰ ਪਤਾ ਲੱਗਾ ਹੈ ਕਿ 2 ਐਂਬੂਲੈਂਸ ਗੱਡੀਆਂ ਦਾ ਪਤਾ ਹੀ ਨਹੀਂ ਚੱਲ ਰਿਹਾ ਕਿ ਉਹ ਗਈਆਂ ਕਿੱਥੇ! ਉਨ੍ਹਾਂ ਕਿਹਾ ਕਿ ਨਵੀਆਂ ਸਹੂਲਤਾਂ ਤਾਂ ਕੀ ਦੇਣੀਆਂ ਸੀ, ਪੁਰਾਣੀਆਂ ਸਹੂਲਤਾਂ ਨੂੰ ਵੀ ਇਹ ਸਰਕਾਰ ਚਾਲੂ ਨਹੀਂ ਰੱਖ ਸਕੀ। ਉਨ੍ਹਾਂ ਕਿਹਾ ਕਿ ਜਿਹੜੀਆਂ ਐਂਬੂਲੈਂਸ ਗੱਡੀਆਂ ਦਾ ਪਤਾ ਨਹੀਂ ਚੱਲ ਰਿਹਾ, ਉਨ੍ਹਾਂ ਦੀ ਜਾਂਚ ਕਰਵਾਈ ਜਾਵੇਗੀ।
Ad Position 22
No active advertisement
ਪਿਛਲੀ ਖ਼ਬਰ ਸ੍ਰੀ ਰਾਮ ਲੀਲ੍ਹਾ ਕਮੇਟੀ ਵਲੋਂ ਝੰਡੇ ਦੀ ਰਸਮ ਕੱਲ੍ਹ ਅਗਲੀ ਖ਼ਬਰ ਪੰਜਾਬ ਦੇ ਲੋਕ ਭਾਜਪਾ ਲਈ ਇਕਜੁੱਟ ਹੋ ਰਹੇ-ਸ਼ੰਭੂ ਨਾਥ ਭਾਰਤੀ
Ad Position 24