ਡੀ. ਏ. ਵੀ. ਬੀ. ਐੱਡ. ਕਾਲਜ ’ਚ ਨਵੇਂ ਅਕਾਦਮਿਕ ਸੈਸ਼ਨ ਦੀ ਆਰੰਭਤਾ ਮੌਕੇ ਹਵਨ ਯੱਗ
ਹੁਸ਼ਿਆਰਪੁਰ, 18 ਸਤੰਬਰ (ਬਲਜਿੰਦਰਪਾਲ ਸਿੰਘ)-ਡੀ. ਏ.
ਹੁਸ਼ਿਆਰਪੁਰ, 18 ਸਤੰਬਰ (ਬਲਜਿੰਦਰਪਾਲ ਸਿੰਘ)-ਡੀ. ਏ. ਵੀ. ਕਾਲਜ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਡਾ. ਅਨੂਪ ਕੁਮਾਰ, ਸਕੱਤਰ ਆਰ. ਐਮ. ਭੱਲਾ ਤੇ ਬੀ. ਐਡ. ਕਾਲਜ ਸਕੱਤਰ ਐਡਵੋਕੇਟ ਨਵਰੋਜ਼ ਸ਼ਰਮਾ ਦੇ ਮਾਰਗ ਦਰਸ਼ਨ ’ਚ ਚੱਲ ਰਹੀ ਸੰਸਥਾ ਡੀ. ਏ. ਵੀ. ਕਾਲਜ ਆਫ਼ ਐਜੂਕੇਸ਼ਨ ਹੁਸ਼ਿਆਰਪੁਰ ਵਿਚ ਪ੍ਰਿੰ. ਡਾ. ਵਿਧੀ ਭੱਲਾ ਦੀ ਅਗਵਾਈ ’ਚ ਕਾਲਜ ਦੇ ਨਵੇਂ ਅਕਾਦਮਿਕ ਸੈਸ਼ਨ (2026-27) ਦੀ ਸ਼ੁਰੂਆਤ, ਵਿਦਿਆਰਥੀਆਂ ਤੇ ਸਿੱਖਿਅਕ ਸਟਾਫ਼ ਦੀ ਤੰਦਰੁਸਤੀ, ਮੰਗਲ ਕਾਮਨਾ ਅਤੇ ਸੰਸਥਾ ਦੇ ਵਿਕਾਸ ’ਤੇ ਪ੍ਰਗਤੀ ਲਈ ਮੁਕੱਦਸ ਹਵਨ ਯੱਗ ਕਰਵਾਇਆ। ਇਸ ਮੌਕੇ ਡੀ. ਏ. ਵੀ. ਸੁਸਾਇਟੀ ਰਾਮਪਾਲ ਸ਼ਰਮਾ ਤੇ ਉਨ੍ਹਾਂ ਦੀ ਪਤਨੀ ਮੀਨਾ ਸ਼ਰਮਾ ਕੌਂਸਲਰ ਨੇ ਜਜਮਾਨ ਵਜੋਂ ਸ਼ਿਰਕਤ ਕਰਕੇ ਯੱਗ ’ਚ ਅਹੂਤੀਆਂ ਭੇਟ ਕੀਤੀਆਂ। ਇਸ ਹਵਨ ਯੱਗ ਵਿਚ ਕਾਲਜ ਪ੍ਰਿੰ. ਡਾ. ਵਿਧੀ ਭੱਲਾ, ਕਾਲਜ ਸਟਾਫ਼, ਬੀ. ਐਡ. ਤੇ ਐਮ. ਐਡ. ਸਮੈਸਟਰ (2026-28) ਦੇ ਵਿਦਿਆਰਥੀਆਂ ਨੇ ਭਾਗ ਲੈ ਕੇ ਪ੍ਰਮਾਤਮਾ ਤੋਂ ਕਾਲਜ ਦੀ ਚੜ੍ਹਦੀ ਕਲਾ, ਵਿਦਿਆਰਥੀਆਂ ਦੇ ਵਧੀਆ ਭਵਿੱਖ ਤੇ ਸਾਰੀ ਮਾਨਵਤਾ ਦੇ ਕਲਿਆਣ ਲਈ ਆਸ਼ੀਰਵਾਦ ਲਿਆ। ਇਸ ਮੌਕੇ ਕਾਲਜ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਡਾ. ਅਨੂਪ ਕੁਮਾਰ ਨੇ ਵਿਦਿਆਰਥੀਆਂ ਨੂੰ ਨਵੇਂ ਸੈਸ਼ਨ ਦੀ ਮੁਬਾਰਕਬਾਦ ਦਿੰਦੇ ਹੋਏ ਕਿਹਾ ਕਿ ਉਨ੍ਹਾਂ ਨੂੰ ਆਸ ਹੈ ਕਿ ਵਿਦਿਆਰਥੀ ਇਸ ਕਾਲਜ ਤੋਂ ਸਿੱਖਿਆ ਪ੍ਰਾਪਤ ਕਰ ਕੇ ਸਮਾਜ ਦੀ ਸੇਵਾ ਕਰਨ ਵਿਚ ਆਪਣਾ ਯੋਗਦਾਨ ਪਾਉਣਗੇ। ਇਸ ਮੌਕੇ ਸਕੱਤਰ ਆਰ. ਐਮ. ਭੱਲਾ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ ਅਤੇ ਪ੍ਰਿੰ. ਡਾ. ਵਿਧੀ ਭੱਲਾ ਨੂੰ ਨਵੇਂ ਅਕਾਦਮਿਕ ਸੈਸ਼ਨ ਦੇ ਆਗਾਜ਼ ਵਿਚ ਹਵਨ ਯੱਗ ਸਫਲਤਾਪੂਰਵਕ ਕਰਵਾਉਣ ਲਈ ਵਧਾਈ ਦਿੱਤੀ। ਕਾਲਜ ਸਕੱਤਰ ਐਡਵੋਕੇਟ ਨਵਰੋਜ਼ ਸ਼ਰਮਾ ਨੇ ਬੀ. ਐਡ. ਤੇ ਐਮ. ਐਡ. ਦੇ ਨਵੇਂ ਆਏ ਵਿਦਿਆਰਥੀਆਂ ਨੂੰ ਨਵੇਂ ਸੈਸ਼ਨ ਦੀਆਂ ਮੁਬਾਰਕਾਂ ਦਿੱਤੀਆਂ। ਜਜਮਾਨ ਰਾਮਪਾਲ ਸ਼ਰਮਾ ਤੇ ਮੀਨਾ ਸ਼ਰਮਾ ਨੇ ਵਿਦਿਆਰਥੀਆਂ ਨੂੰ ਆਸ਼ੀਰਵਾਦ ਦਿੱਤਾ।