ਸਿਹਤ ਵਿਭਾਗ ਵਲੋਂ ਟਰੇਡਿੰਗ ਕੰਪਨੀ ’ਤੇ ਰੇਡ
ਲੰਘੀ ਮਿਆਦ ਵਾਲਾ 240 ਕਿੱਲੋ ਦੇਸੀ ਘਿਉ, 190 ਲੀਟਰ ਜ਼ੀਰਾ ਜੂਸ ਤੇ 500 ਲੀਟਰ ਰੀਅਲ ਜੂਸ ਕੀਤਾ ਜ਼ਬਤ
ਹੁਸ਼ਿਆਰਪੁਰ, 24 ਸਤੰਬਰ (ਬਲਜਿੰਦਰਪਾਲ ਸਿੰਘ/ਨਰਿੰਦਰ ਸਿੰਘ ਬੱਡਲਾ, ਹਰਪ੍ਰੀਤ ਕੌਰ)-ਲੋਕਾਂ ਨੂੰ ਸਾਫ਼ ਸੁਥਰੀਆਂ ਖਾਣ ਯੋਗ ਵਸਤੂਆਂ ਮੁਹੱਈਆ ਕਰਵਾਉਣ ਲਈ ਮਿਸ਼ਨ ਤੰਦਰੁਸਤ ਸਿਹਤ ਮੁਹਿੰਮ ਚਲਾਈ ਜਾ ਰਹੀ ਹੈ। ਜਿਸ ਤਹਿਤ ਜ਼ਿਲ੍ਹਾ ਸਿਹਤ ਅਫ਼ਸਰ ਡਾ.
ਸ
ਸਥਾਨਕ ਅੱਡਾ ਮਾਹਿਲਪੁਰ ਦੀ ਇਕ ਦੁਕਾਨ ਤੋਂ ਲੰਘੀ ਮਿਆਦ ਵਾਲਾ ਜ਼ਬਤ ਕੀਤਾ ਸਾਮਾਨ ਦਿਖਾਉਂਦੇ ਹੋਏ ਜ਼ਿਲ੍ਹਾ ਸਿਹਤ ਅਫ਼ਸਰ ਡਾ. ਜਤਿੰਦਰ ਭਾਟੀਆ ਤੇ ਟੀਮ ਮੈਂਬਰ। ਤਸਵੀਰ: ਹਮਸ਼ਾਇਨ ਸਟੂਡੀਓ
25-09-2026
ਹੁਸ਼ਿਆਰਪੁਰ, 24 ਸਤੰਬਰ (ਬਲਜਿੰਦਰਪਾਲ ਸਿੰਘ/ਨਰਿੰਦਰ ਸਿੰਘ ਬੱਡਲਾ, ਹਰਪ੍ਰੀਤ ਕੌਰ)-ਲੋਕਾਂ ਨੂੰ ਸਾਫ਼ ਸੁਥਰੀਆਂ ਖਾਣ ਯੋਗ ਵਸਤੂਆਂ ਮੁਹੱਈਆ ਕਰਵਾਉਣ ਲਈ ਮਿਸ਼ਨ ਤੰਦਰੁਸਤ ਸਿਹਤ ਮੁਹਿੰਮ ਚਲਾਈ ਜਾ ਰਹੀ ਹੈ। ਜਿਸ ਤਹਿਤ ਜ਼ਿਲ੍ਹਾ ਸਿਹਤ ਅਫ਼ਸਰ ਡਾ. ਜਤਿੰਦਰ ਕੁਮਾਰ ਭਾਟੀਆ ਅਤੇ ਉਨ੍ਹਾਂ ਦੀ ਫੂਡ ਸੇਫ਼ਟੀ ਟੀਮ ਨੂੰ ਉਸ ਵੇਲੇ ਵੱਡੀ ਕਾਮਯਾਬੀ ਮਿਲੀ ਜੱਦੋ ਸਥਾਨਕ ਮਾਹਿਲਪੁਰ ਅੱਡਾ ਵਿਖੇ ਦੱਤਾ ਟਰੇਡਿੰਗ ਕੰਪਨੀ ’ਤੇ ਅਚਨਚੇਤ ਰੇਡ ਮਾਰ ਕੇ ਵੱਡੀ ਪੱਧਰ ’ਤੇ ਲੰਘੀ ਮਿਆਦ ਵਾਲਾ ਡਾਬਰ ਕੰਪਨੀ ਦਾ ਦੇਸੀ ਘਿਉ , ਰੀਅਲ ਕੰਪਨੀ ਦਾ ਜੂਸ ਤੇ ਜ਼ੀਰੇ ਦੀਆ ਬੋਤਲਾਂ ਬਰਾਮਦ ਕੀਤੀਆਂ ਗਈਆਂ। ਇਸ ਦੌਰਾਨ ਕੰਪਨੀ ਦੇ ਮਾਲਕ ਨੂੰ ਦਿੱਤੇ ਨੋਟਿਸ ’ਚ 15 ਦਿਨ ਦਾ ਟਾਈਮ ਦਿੱਤਾ ਗਿਆ ਕਿ ਉਹ ਜੇਕਰ ਕੋਈ ਹੋਰ ਸਮਾਨ ਵੀ ਉਸ ਕੋਲ ਹੈ ਤਾਂ ਉਹ ਉਸ ਨੂੰ ਤੁਰੰਤ ਵਾਪਸ ਕਰ ਦੇਵੇ। ਉਨ੍ਹਾਂ ਜ਼ਿਲ੍ਹੇ ਦੀਆ ਟਰੇਡਿੰਗ ਕੰਪਨੀਆਂ ਤੇ ਵਿਕਰੇਤਾ ਨੂੰ ਚੇਤਾਵਨੀ ਦਿੰਦਿਆਂ ਕਿਹਾ ਇਹੋ ਜਿਹਾ ਮਿਆਦ ਪੁੱਗੀ ਵਾਲਾ ਸਮਾਨ ਨਾ ਵੇਚਣ ਨਹੀਂ ਤੇ ਵੱਡੇ ਜੁਰਮਾਨੇ ਤੇ ਕਾਨੂੰਨੀ ਕਾਰਵਾਈ ਲਈ ਤਿਆਰ ਰਹਿਣ। ਉਨ੍ਹਾਂ ਇਹ ਵੀ ਕਿਹਾ ਕਿ ਜੇਕਰ ਕਿਸੇ ਦੁਕਾਨਦਾਰ ਕੋਲ ਮਿਆਦ ਪੁੱਗੀ ਵਾਲਾ ਸਮਾਨ ਹੈ ਤੇ ਉਸ ਲਈ ਇਕ ਵੱਖਰਾ ਰੈਕ ਲਗਾਉਣ ਜਾਂ ਇਕ ਕਮਰਾ ਬਣਾਉਣ ਜਿਸ ਤੇ ਇਹ ਲਿਖਿਆ ਹੋਵੇ ਕਿ ਇਸ ਸਮਾਨ ਦੀ ਮਿਆਦ ਲੰਘ ਚੁੱਕੀ ਹੈ। ਇਸ ਮੌਕੇ ਜ਼ਿਲ੍ਹਾ ਸਿਹਤ ਅਫ਼ਸਰ ਡਾ ਜਤਿੰਦਰ ਕੁਮਾਰ ਨੇ ਦੱਸਿਆ ਕਿ ਪਿਛਲੇ ਕਈ ਦਿਨਾ ਤੋ ਇਹ ਸ਼ਿਕਾਇਤ ਆ ਰਹੀ ਸੀ ਕਿ ਸ਼ਹਿਰ ਵਿਚ ਮਿਆਦ ਘੀ ਵਾਲਾ ਦੇਸੀ ਘਿਉ ਤੇ ਹੋਰ ਬਹੁਤ ਜੂਸ ਵਿਕ ਰਿਹਾ ਹੈ ਤੇ ਕਈ ਦਿਨਾਂ ਤੋ ਸਿਹਤ ਵਿਭਾਗ ਦੀ ਟੀਮ ਰੈਕੀ ਕਰ ਰਹੀ ਸੀ , ਸਿਹਤ ਵਿਭਾਗ ਨੂੰ ਉਸ ਵੇਲੇ ਵੱਡੀ ਕਾਮਯਾਬੀ ਮਿਲੀ ਹੈ ਜੱਦੋ ਮਾਹਿਲਪੁਰ ਅੱਡਾ ਹੁਸ਼ਿਆਰਪੁਰ ਦੇ ਨਜ਼ਦੀਕ ਦੱਤਾ ਟਰੇਡਰ ਤੇ ਰੇਡ ਮਾਰੀ ਤੇ 240 ਕਿੱਲੋ ਡਾਬਰ ਕੰਪਨੀ ਦਾ ਦੇਸੀ ਘਿਉ ਜ਼ਬਤ ਕੀਤਾ ਗਿਆ। ਰੀਅਲ ਕੰਪਨੀ ਦਾ 500 ਲੀਟਰ ਜੂਸ , ਜ਼ੀਰਾ ਜੂਸ 190 ਲੀਟਰ ਜਬਤ ਕਰਕੇ ਸੀਲ ਕਰ ਦਿੱਤਾ ਹੈ ਤੇ ਇਸ ਨੂੰ ਨਸ਼ਟ ਕਰਵਾਇਆ ਜਾਵੇਗਾ। ਇਸ ਮੌਕੇ ਦੱਤਾ ਟਰੇਡਿੰਗ ਦੇ ਮਾਲਕ ਨੇ ਦੱਸਿਆ ਕਿ ਇਹ ਸਾਰਾ ਸਮਾਨ ਡਾਬਰ ਕੰਪਨੀ ਵੱਲੋਂ ਵਾਪਸ ਲੈ ਕੇ ਜਾਣਾ ਸੀ ਪਰ ਉਹ ਲੈ ਕੇ ਨਹੀਂ ਗਏ ਉਨ੍ਹਾਂ ਕਿਹਾ ਕਿ ਡਾਬਰ ਕੰਪਨੀ ਨੇ ਵਾਲਿਆਂ ਦੀ ਗ਼ਲਤੀ ਹੈ। ਇਸ ਮੌਕੇ ਉਨ੍ਹਾਂ ਨਾਲ ਫੂਡ ਸੇਫ਼ਟੀ ਅਫ਼ਸਰ ਵਿਵੇਕ , ਰਾਜਵੀਰ ਕੋਰ, ਰਾਮ ਲੁਭਾਇਆ ਤੇ ਗੁਰਵਿੰਦਰ ਸ਼ਾਨੇ ਵੀ ਹਾਜ਼ਰ ਸੀ ।