ਪੁੱਤ ਦੇ ਇਲਾਜ ਲਈ ਮਾਂ ਨੇ ਮਦਦ ਦੀ ਲਗਾਈ ਗੁਹਾਰ
ਬੁੱਲ੍ਹੋਵਾਲ, 24 ਸਤੰਬਰ (ਲੁਗਾਣਾ)-ਕਿਸੇ ਸਮੇਂ ਬੁੱਲ੍ਹੋਵਾਲ ਵਿਚ ਨਾਮਵਰ ਹਲਵਾਈ ਦੀ ਦੁਕਾਨ ਨਾਲ ਮਸ਼ਹੂਰ ਰਹੀ ਦੁਕਾਨ ਦੇ ਵਾਰਸ ਤੇ ਪਰਿਵਾਰ ਦਰ-ਦਰ ਮੰਗਣ ਲਈ ਮਜਬੂਰ ਹੋ ਗਿਆ ਹੈ। ਇਸ ਸਬੰਧੀ ਗੀਤਾ ਰਾਣੀ ਨੇ ਦੱਸਿਆ ਕਿ ਉਸ ਦਾ ਨੌਜਵਾਨ ਪੁੱਤ ਹੈਪੀ ਕੁੰਦਰਾਲ ਪੁੱਤਰ ਪਵਨ ਕੁਮਾਰ ਵਾਸੀ ਬੁੱਲ੍ਹੋਵਾਲ ਜੋ ਕਿ ਪਿਛਲੇ ਕਾਫੀ ਸਮੇਂ ਤੋਂ ਬਿਮਾਰ ਚਲਦਾ ਆ ਰਿਹਾ ਹੈ।
ਆਪਣੇ ਪੁੱਤ ਦੇ ਇਲਾਜ ਲਈ ਪੰਜਾਬ ਸਰਕਾਰ, ਪ੍ਰਵਾਸੀ ਵੀਰਾਂ ਤੇ ਦਾਨੀਆਂ ਨੂੰ ਮਦਦ ਦੀ ਅਪੀਲ ਕਰਦੀ ਹੋਈ ਮਾਤਾ ਗੀਤਾ ਰਾਣੀ। ਤਸਵੀਰ : ਲੁਗਾਣਾ
25-09-2026