2 ਰੋਜ਼ਾ ਵਾਲੀਬਾਲ ਟੂਰਨਾਮੈਂਟ 26 ਤੋਂ
ਅੱਡਾ ਸਰਾਂ, 24 ਸਤੰਬਰ (ਮਸੀਤੀ)-ਪਿੰਡ ਘੋੜਾਵਾਹਾ ‘ਚ ਦੋ ਰੋਜ਼ਾ ਵਾਲੀਬਾਲ ਟੂਰਨਾਮੈਂਟ 26 ਅਤੇ 27 ਸਤੰਬਰ ਨੂੰ ਕਰਵਾਇਆ ਜਾਵੇਗਾ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਜਾਣਕਾਰੀ ਦਿੰਦੇ ਹੋਏ ਸੀਨੀਅਰ ਆਗੂ ਬਿਕਰਮਜੀਤ ਸਿੰਘ ਲਾਲੀ, ਗੁਰਵਿੰਦਰ ਸਿੰਘ ਗੋਲਡੀ, ਮਾਸਟਰ ਅਰਵਿੰਦਰ ਸਿੰਘ, ਰਕੇਸ਼ ਵੋਹਰਾ, ਕਰਨੈਲ ਸਿੰਘ ਬੱਬੂ, ਕੋਚ ਦਲਬੀਰ ਸਿੰਘ ਜੌੜਾ, ਕੁਲਦੀਪ ਸਿੰਘ ਨੇ ਦੱਸਿਆ ਕਿ ਟੂਰਨਾਮੈਂਟ ਵਿਚ ਜ਼ਿਲ੍ਹੇ ਅਤੇ ਪੰਜਾਬ ਦੀਆਂ ਟੀਮਾਂ ਆਪਣੀ ਖੇਡ ਦਾ ਪ੍ਰਦਰਸ਼ਨ ਕਰਨਗੀਆਂ।
ਅੱਡਾ ਸਰਾਂ, 24 ਸਤੰਬਰ (ਮਸੀਤੀ)-ਪਿੰਡ ਘੋੜਾਵਾਹਾ ‘ਚ ਦੋ ਰੋਜ਼ਾ ਵਾਲੀਬਾਲ ਟੂਰਨਾਮੈਂਟ 26 ਅਤੇ 27 ਸਤੰਬਰ ਨੂੰ ਕਰਵਾਇਆ ਜਾਵੇਗਾ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਜਾਣਕਾਰੀ ਦਿੰਦੇ ਹੋਏ ਸੀਨੀਅਰ ਆਗੂ ਬਿਕਰਮਜੀਤ ਸਿੰਘ ਲਾਲੀ, ਗੁਰਵਿੰਦਰ ਸਿੰਘ ਗੋਲਡੀ, ਮਾਸਟਰ ਅਰਵਿੰਦਰ ਸਿੰਘ, ਰਕੇਸ਼ ਵੋਹਰਾ, ਕਰਨੈਲ ਸਿੰਘ ਬੱਬੂ, ਕੋਚ ਦਲਬੀਰ ਸਿੰਘ ਜੌੜਾ, ਕੁਲਦੀਪ ਸਿੰਘ ਨੇ ਦੱਸਿਆ ਕਿ ਟੂਰਨਾਮੈਂਟ ਵਿਚ ਜ਼ਿਲ੍ਹੇ ਅਤੇ ਪੰਜਾਬ ਦੀਆਂ ਟੀਮਾਂ ਆਪਣੀ ਖੇਡ ਦਾ ਪ੍ਰਦਰਸ਼ਨ ਕਰਨਗੀਆਂ। ਉਨ੍ਹਾਂ ਦੱਸਿਆ ਕਿ ਅੰਡਰ 19 ਸਾਲ, ਪਿੰਡ ਪੱਧਰ ਮੁਕਾਬਲੇ ਅਤੇ 40 ਸਾਲ ਤੋਂ ਉੱਪਰ ਉਮਰ ਵਰਗ ਮੁਕਾਬਲੇ ਹੋਣਗੇ । ਆਲ ਓਪਨ ਕਲੱਬਾਂ ਦੇ ਮੁਕਾਬਲੇ ਵਿਚ ਵਿਚ 2 1 ਹਜ਼ਾਰ 100 ਰੁਪਏ ਦੇ ਇਨਾਮ ਲਈ ਮਾਝਾ, ਮਾਲਵਾ, ਦੋਆਬਾ ਅਤੇ ਦੀਨਾਨਗਰ ਦੀਆਂ ਕਲੱਬਾਂ ਦੇ ਖਿਡਾਰੀ ਆਪਣੀ ਖੇਡ ਦਾ ਪ੍ਰਦਰਸ਼ਨ ਕਰਨਗੇ। ਉਨ੍ਹਾਂ ਦੱਸਿਆ ਕਿ ਟੂਰਨਾਮੈਂਟ ਵਿਚ ਜੇਤੂਆਂ ਨੂੰ ਇਨਾਮਾਂ ਦੀ ਵੰਡ ਮੁੱਖ ਮਹਿਮਾਨ ਵਿਧਾਇਕ ਜਸਵੀਰ ਸਿੰਘ ਰਾਜਾ, ਵਿਧਾਇਕ ਕਰਮਵੀਰ ਸਿੰਘ ਘੁੰਮਣ, ਸੁਖਪਾਲ ਸਿੰਘ ਪਾਲੀ ਅਰਜਨ ਐਵਾਰਡੀ ਅਤੇ ਸੱਜਣ ਸਿੰਘ ਚੀਮਾ ਅਰਜਨਾ ਐਵਾਰਡੀ ਕਰਨਗੇ।