ਸਰਕਾਰੀ ਐਲੀਮੈਂਟਰੀ ਸਕੂਲ ਮੋਹਣਵਾਲ ਵਿਖੇ ਬਲਾਕ ਪੱਧਰੀ ਖੇਡਾਂ ਸਮਾਪਤ
ਗੜ੍ਹਸ਼ੰਕਰ, 25 ਸਤੰਬਰ (ਧਾਲੀਵਾਲ)-ਬਲਾਕ ਗੜ੍ਹਸ਼ੰਕਰ ਦੀਆਂ ਬਲਾਕ ਪੱਧਰੀ ਸਾਲਾਨਾ ਖੇਡਾਂ ਸਰਕਾਰੀ ਐਲੀਮੈਂਟਰੀ ਸਕੂਲ ਮੋਹਣਵਾਲ ਵਿਖੇ ਬੀ. ਐਨ.
ਗੜ੍ਹਸ਼ੰਕਰ, 25 ਸਤੰਬਰ (ਧਾਲੀਵਾਲ)-ਬਲਾਕ ਗੜ੍ਹਸ਼ੰਕਰ ਦੀਆਂ ਬਲਾਕ ਪੱਧਰੀ ਸਾਲਾਨਾ ਖੇਡਾਂ ਸਰਕਾਰੀ ਐਲੀਮੈਂਟਰੀ ਸਕੂਲ ਮੋਹਣਵਾਲ ਵਿਖੇ ਬੀ. ਐਨ. ਓ. ਗੁਰਦੇਵ ਸਿੰਘ ਢਿੱਲੋਂ ਦੀ ਅਗਵਾਈ ਹੇਠ ਕਰਵਾਈਆਂ ਗਈਆਂ। ਖੇਡਾਂ ਵਿਚ ਬਲਾਕ ਦੇ 57 ਸਕੂਲਾਂ ਤੇ 7 ਕਲੱਸਟਰਾਂ ਦੇ ਖਿਡਾਰੀਆਂ ਨੇ ਹਿੱਸਾ ਲਿਆ। ਖੇਡਾਂ ਵਿਚ ਸੀ. ਐੱਚ. ਟੀ. ਕਮਲਜੀਤ ਕੌਰ, ਸੀ. ਐੱਚ. ਟੀ. ਰਾਮ ਸਰੂਪ, ਸੀ. ਐੱਚ. ਟੀ. ਬਲਵੀਰ ਕੌਰ, ਸੀ. ਐੱਚ. ਟੀ. ਵਿਨੇ ਬੱਤਰਾ, ਐੱਚ. ਟੀ. ਨਵਜੋਤ ਕੌਰ ਤੇ ਅਮਰਜੀਤ ਕੌਰ ਅਤੇ ਡੀ. ਪੀ. ਈ. ਵਲੋਂ ਖੇਡਾਂ ਦੀ ਸਫਲਤਾ ਲਈ ਜ਼ਿੰਮੇਵਾਰੀ ਨਿਭਾਈ ਗਈ। ਪਹਿਲੇ ਦਿਨ ਲੜਕਿਆਂ ਦੇ ਅਥਲੈਟਿਕਸ, ਕਬੱਡੀ ਨੈਸ਼ਨਲ ਤੇ ਸਰਕਲ ਸਟਾਈਲ, ਰੱਸਾਕਸ਼ੀ, ਖੋ-ਖੋ ਤੇ ਕੁਸ਼ਤੀਆਂ ਦੇ ਮੁਕਾਬਲੇ ਕਰਵਾਏ ਗਏ ਅਤੇ ਜੇਤੂ ਖਿਡਾਰੀਆਂ ਨੂੰ ਇਨਾਮ ਤਕਸੀਮ ਕੀਤੇ ਗਏ। ਇਸੇ ਤਰ੍ਹਾਂ ਦੂਜੇ ਦਿਨ ਲੜਕੀਆਂ ਦੇ ਨੈਸ਼ਨਲ ਸਟਾਈਲ, ਖੋ-ਖੋ, ਯੋਗਾ, ਅਥਲੈਟਿਕਸ ਦੇ ਮੁਕਾਬਲੇ ਕਰਵਾਏ ਗਏ। ਟੂਰਨਾਮੈਂਟ ’ਚ ਅਮਨਦੀਪ ਸ਼ਰਮਾ ਡਿਪਟੀ ਡੀ. ਓ. ਹੁਸ਼ਿਆਰਪੁਰ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ ਤੇ ਉਨ੍ਹਾਂ ਨਾਲ ਸੁਨੀਲ ਗੁਪਤਾ ਹਾਜ਼ਰ ਤੇ ਉਨ੍ਹਾਂ ਨੇ ਜੇਤੂ ਵਿਦਿਆਰਥੀਆਂ ਨੂੰ ਇਨਾਮ ਤਕਸੀਮ ਕੀਤੇ। ਟੂਰਨਾਮੈਂਟ ਦਾ ਪ੍ਰਬੰਧਕ ਵਿਨੇ ਕੁਮਾਰ, ਪਿੰਡ ਮੋਹਣਵਾਲ ਦੇ ਐਨ. ਆਰ. ਆਈਜ਼ ਅਤੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਮੁਕੰਮਲ ਕੀਤਾ। ਟੂਰਨਾਮੈਂਟ ਵਿਚ ਦਿਲਾਵਰ ਸਿੰਘ ਕੱਖ ਤੇ ਸਰਪੰਚ ਹਰਜਿੰਦਰ ਕੌਰ ਮਾਨ, ਪੰਚ ਜਸਵਿੰਦਰ ਕੌਰ ਨੇ ਸ਼ਿਰਕਤ ਕਰਦਿਆਂ ਖਿਡਾਰੀਆਂ ਦੀ ਹੌਂਸਲਾ ਅਫ਼ਜਾਈ ਕੀਤੀ। ਟੂਰਨਾਮੈਂਟ ਦੇ ਸਾਰੇ ਖਿਡਾਰੀਆਂ ਨੂੰ ਹਰਜਿੰਦਰ ਕੌਰ ਮਾਨ ਵਲੋਂ ਰਿਫਰੈਸ਼ਮੈਂਟ ਦਿੱਤੀ ਗਈ। ਸਕੂਲ ਸਟਾਫ਼ ਵਲੋਂ ਵੱਖ-ਵੱਖ ਸਕੂਲਾਂ ਦੇ ਸਟਾਫ਼ ਅਤੇ ਐਨ. ਆਰ. ਆਈਜ਼ ਦਾ ਧੰਨਵਾਦ ਕੀਤਾ।