27-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-09-2026

ਸੜਕ ਹਾਦਸੇ ’ਚ ਐਕਟਿਵਾ ਸਵਾਰ ਔਰਤ ਦੀ ਮੌਤ

ਮਾਹਿਲਪੁਰ, 27 ਸਤੰਬਰ (ਰਜਿੰਦਰ ਸਿੰਘ)-ਬੀਤੀ ਰਾਤ ਮਾਹਿਲਪੁਰ-ਗੜ੍ਹਸ਼ੰਕਰ ਰੋਡ ’ਤੇ ਪਿੰਡ ਟੂਟੋਮਜਾਰਾ ਕੋਲ ਇਕ ਐਕਟਿਵਾ ’ਤੇ ਆਪਣੇ ਪੇਕਿਆਂ ਤੋਂ ਵਾਪਸ ਆ ਰਹੀ ਮਾਂ-ਪੁੱਤ ਦੇ ਮੋਹਰੇ ਅਚਾਨਕ ਕਿਸੇ ਵਿਅਕਤੀ ਦੇ ਆਉਣ ਨਾਲ ਉਹ ਸੜਕ ਤੇ ਡਿਗ ਪਏ, ਜਿਸ ਨਾਲ ਮਾਂ ਦੀ ਮੌਕੇ ’ਤੇ ਮੌਤ ਹੋ ਗਈ ਤੇ ਬੇਟਾ ਜ਼ਖ਼ਮੀ ਹੋ ਗਿਆ । ਜਾਣਕਾਰੀ ਅਨੁਸਾਰ ਪਿੰਡ ਹੱਲੂਵਾਲ ਦੀ ਵਾਸੀ ਜਸਵਿੰਦਰ ਕੌਰ ਪਤਨੀ ਗੁਰਚਰਨਪ੍ਰੀਤ ਆਪਣੇ ਪੁੱਤਰ ਜਸਕਰਨ ਨਾਲ ਆਪਣੀ ਐਕਟਿਵਾ ਪੀ.

Ad Position 21
No active advertisement
ਜਸਵਿੰਦਰ ਕੌਰ ਦੀ ਫਾਈਲ ਫ਼ੋਟੋ 28-09-2026
ਮਾਹਿਲਪੁਰ, 27 ਸਤੰਬਰ (ਰਜਿੰਦਰ ਸਿੰਘ)-ਬੀਤੀ ਰਾਤ ਮਾਹਿਲਪੁਰ-ਗੜ੍ਹਸ਼ੰਕਰ ਰੋਡ ’ਤੇ ਪਿੰਡ ਟੂਟੋਮਜਾਰਾ ਕੋਲ ਇਕ ਐਕਟਿਵਾ ’ਤੇ ਆਪਣੇ ਪੇਕਿਆਂ ਤੋਂ ਵਾਪਸ ਆ ਰਹੀ ਮਾਂ-ਪੁੱਤ ਦੇ ਮੋਹਰੇ ਅਚਾਨਕ ਕਿਸੇ ਵਿਅਕਤੀ ਦੇ ਆਉਣ ਨਾਲ ਉਹ ਸੜਕ ਤੇ ਡਿਗ ਪਏ, ਜਿਸ ਨਾਲ ਮਾਂ ਦੀ ਮੌਕੇ ’ਤੇ ਮੌਤ ਹੋ ਗਈ ਤੇ ਬੇਟਾ ਜ਼ਖ਼ਮੀ ਹੋ ਗਿਆ । ਜਾਣਕਾਰੀ ਅਨੁਸਾਰ ਪਿੰਡ ਹੱਲੂਵਾਲ ਦੀ ਵਾਸੀ ਜਸਵਿੰਦਰ ਕੌਰ ਪਤਨੀ ਗੁਰਚਰਨਪ੍ਰੀਤ ਆਪਣੇ ਪੁੱਤਰ ਜਸਕਰਨ ਨਾਲ ਆਪਣੀ ਐਕਟਿਵਾ ਪੀ. ਬੀ.07.ਏ.ਈ.5629 ’ਤੇ ਆਪਣੇ ਪੇਕੇ ਪਿੰਡ ਦਦਿਆਲ ਤੋਂ ਵਾਪਸ ਆ ਰਹੇ ਸਨ ਜਦੋਂ ਉਹ ਅਚਾਨਕ ਉਕਤ ਸਥਾਨ ’ਤੇ ਪਹੁੰਚੇ ਤਾਂ ਕੋਈ ਅਚਾਨਕ ਪੈਦਲ ਵਿਅਕਤੀ ਸੜਕ ਪਾਰ ਕਰਦਾ ਹੋਇਆ ਉਨ੍ਹਾਂ ਦੀ ਐਕਟਿਵਾ ਮੋਹਰੇ ਆ ਗਿਆ, ਜਿਸ ਕਾਰਨ ਉਹ ਸੜਕ ’ਤੇ ਡਿਗ ਗਏ। ਰਾਹਗੀਰਾਂ ਨੇ ਉਨ੍ਹਾਂ ਨੂੰ ਐਂਬੂਲੈਂਸ ਰਾਹੀਂ ਸਿਵਲ ਹਸਪਤਾਲ ਮਾਹਿਲਪੁਰ ਵਿਖੇ ਲਿਆਂਦਾ ਜਿਥੇ ਡਾਕਟਰਾਂ ਨੇ ਜਸਵਿੰਦਰ ਕੌਰ ਨੂੰ ਮ੍ਰਿਤਕ ਐਲਾਨ ਦਿੱਤਾ ਜਦ ਕਿ ਜਸਕਰਨ ਸਿੰਘ ਇਲਾਜ ਅਧੀਨ ਹੈ। ਥਾਣਾ ਮਾਹਿਲਪੁਰ ਦੀ ਪੁਲਿਸ ਲਾਸ਼ ਕਬਜ਼ੇ ’ਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ।
Ad Position 22
No active advertisement
ਪਿਛਲੀ ਖ਼ਬਰ ਖੜੌਦੀ ਤੋ ਮੱਝ ਤੇ ਕੱਟੀ ਚੋਰੀ ਅਗਲੀ ਖ਼ਬਰ ਨਸ਼ਾ ਮੁਕਤ, ਪੰਜਾਬ ਬਚਾਓ ਯਾਤਰਾ ਦਾ ਨੰਗਲ ਬਿਹਾਲਾਂ ਵਿਖੇ ਭਾਜਪਾ ਨੇਤਾਵਾਂ ਤੇ ਵਰਕਰਾਂ ਵਲੋਂ ਸਵਾਗਤ
Ad Position 24