27-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-09-2026

ਨਸ਼ਾ ਮੁਕਤ, ਪੰਜਾਬ ਬਚਾਓ ਯਾਤਰਾ ਦਾ ਨੰਗਲ ਬਿਹਾਲਾਂ ਵਿਖੇ ਭਾਜਪਾ ਨੇਤਾਵਾਂ ਤੇ ਵਰਕਰਾਂ ਵਲੋਂ ਸਵਾਗਤ

ਨੰਗਲ ਬਿਹਾਲਾਂ, 27 ਸਤੰਬਰ (ਵਿਨੋਦ ਮਹਾਜਨ)- ਭਾਰਤੀ ਜਨਤਾ ਪਾਰਟੀ ਵਲੋਂ ਪੰਜਾਬ ਵਿਚ ਨਸ਼ਿਆਂ ਵਿਰੁੱਧ ਵਿੱਢੀ ਮੁਹਿੰਮ ਨਸਾ ਮੁਕਤ, ਪੰਜਾਬ ਬਚਾਓ ਯਾਤਰਾ ਦਾ ਨੰਗਲ ਬਿਹਾਲਾਂ ਵਿਖੇ ਪਹੁੰਚਣ ’ਤੇ ਹਲਕਾ ਵਿਧਾਇਕ ਜੰਗੀ ਲਾਲ ਮਹਾਜਨ ਦੀ ਅਗਵਾਈ ਹੇਠ ਭਾਜਪਾ ਵਰਕਰਾਂ ਵਲੋਂ ਸਵਾਗਤ ਕੀਤਾ। ਯਾਤਰਾ ਦੀ ਅਗਵਾਈ ਉੱਤਰਾਖੰਡ ਦੇ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਕਰ ਰਹੇ ਸਨ।

Ad Position 21
No active advertisement
ਅਜੀਤ ਡੈਸਕ 28-09-2026
ਨੰਗਲ ਬਿਹਾਲਾਂ, 27 ਸਤੰਬਰ (ਵਿਨੋਦ ਮਹਾਜਨ)- ਭਾਰਤੀ ਜਨਤਾ ਪਾਰਟੀ ਵਲੋਂ ਪੰਜਾਬ ਵਿਚ ਨਸ਼ਿਆਂ ਵਿਰੁੱਧ ਵਿੱਢੀ ਮੁਹਿੰਮ ਨਸਾ ਮੁਕਤ, ਪੰਜਾਬ ਬਚਾਓ ਯਾਤਰਾ ਦਾ ਨੰਗਲ ਬਿਹਾਲਾਂ ਵਿਖੇ ਪਹੁੰਚਣ ’ਤੇ ਹਲਕਾ ਵਿਧਾਇਕ ਜੰਗੀ ਲਾਲ ਮਹਾਜਨ ਦੀ ਅਗਵਾਈ ਹੇਠ ਭਾਜਪਾ ਵਰਕਰਾਂ ਵਲੋਂ ਸਵਾਗਤ ਕੀਤਾ। ਯਾਤਰਾ ਦੀ ਅਗਵਾਈ ਉੱਤਰਾਖੰਡ ਦੇ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਕਰ ਰਹੇ ਸਨ। ਇਸ ਮੌਕੇ ਉਨ੍ਹਾਂ ਲੋਕਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਪੰਜਾਬ ਸਰਕਾਰ ’ਤੇ ਸਵਾਲ ਚੁੱਕਦੇ ਹੋਏ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਵਲੋਂ ਪੰਜਾਬ ਵਿਚ ਤਿੰਨ ਮਹੀਨਿਆਂ ’ਚ ਨਸ਼ਾ ਖਤਮ ਕਰਨ ਦਾ ਵਾਅਦਾ ਕੀਤਾ ਸੀ ਜੋਕਿ ਪੁਰਾ ਨਹੀਂ ਹੋਇਆ। ਨੌਜਵਾਨ ਪੀੜੀ ਨਸ਼ਿਆਂ ਦੇ ਚੁੰਗਲ ’ਚ ਫਸ ਕੇ ਆਪਣਾ ਭਵਿੱਖ ਤੇ ਅਨਮੋਲ ਜ਼ਿੰਦਗੀਆਂ ਬਰਬਾਦ ਕਰ ਰਹੀ ਹੈ। ਇਸ ਮੌਕੇ ਹਲਕਾ ਵਿਧਾਇਕ ਜੰਗੀ ਲਾਲ ਮਹਾਜਨ ਨੇ ਕਿਹਾ ਕਿ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਇਹ ਪ੍ਰਣ ਕੀਤਾ ਗਿਆ ਹੈ ਕਿ ਦੇਸ਼ ’ਚੋਂ ਸਾਰਾ ਨਸ਼ਾ ਮੁਕਾਉਣਾ ਹੈ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਜੋ ਕਹਿੰਦੇ ਹਨ ਉਹ ਕਰਕੇ ਦਿਖਾਉਂਦੇ ਹਨ। ਇਸ ਲਈ ਅਸੀਂ ਸਾਰੇ ਇਕੱਠੇ ਹੋ ਕੇ ਇਸ ਨਸ਼ੇ ਰੂਪੀ ਕੋਹੜ ਨੂੰ ਜੜ੍ਹੋਂ ਖ਼ਤਮ ਕਰਨ ਲਈ ਹਮਲਾ ਮਾਰੀਏ ਅਤੇ ਸਭ ਨੂੰ ਜਾਗਰੂਕ ਕਰੀਏ। ਇਸ ਮੌਕੇ ਸਾਬਕਾ ਕੇਂਦਰੀ ਮੰਤਰੀ ਸੋਮ ਪ੍ਰਕਾਸ਼, ਸੰਜੀਵ ਮਿਨਹਾਸ, ਅਰੁਨੇਸ਼ ਸਾਕਰ, ਸੁਸ਼ੀਲ ਪਿੰਕੀ, ਅਜੇ ਕੋਸਲ ਸੇਠੂ, ਡਿੰਪਲ ਸੁਰੀ, ਕੁੰਵਰ ਸੰਗਰਾਮ ਸਿੰਘ, ਵਿਕਾਸ ਮਨਕੋਟੀਆ, ਪ੍ਰਦੀਪ ਪਲਾਹਾ, ਮਨੋਜ਼ ਕੁਮਾਰ ਮੰਡਲ ਪ੍ਰਧਾਨ ਨੰਗਲ ਬਿਹਾਲਾਂ, ਕ੍ਰਿਸ਼ਨ ਮਿਨਹਾਸ, ਹੁਸ਼ਿਆਰ ਸਿੰਘ, ਸਤੀਸ਼ ਪਠਾਨੀਆ ਆਦਿ ਵੱਡੀ ਗਿਣਤੀ ’ਚ ਲੋਕ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਸੜਕ ਹਾਦਸੇ ’ਚ ਐਕਟਿਵਾ ਸਵਾਰ ਔਰਤ ਦੀ ਮੌਤ ਅਗਲੀ ਖ਼ਬਰ ਔਰਤ ਦੀ ਵਾਲੀ ਝਪਟਣ ਵਾਲਾ ਮੋਟਰਸਾਈਕਲ ਛੱਡ ਕੇ ਹੋਇਆ ਫ਼ਰਾਰ
Ad Position 24