29-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-09-2026

ਘੋੜਾਵਾਹਾ ’ਚ ਕਰਵਾਇਆ ਵਾਲੀਬਾਲ ਟੂਰਨਾਮੈਂਟ ਦੋਆਬਾ ਦੀ ਟੀਮ ਨੇ ਜਿੱਤਿਆ

ਅੱਡਾ ਸਰਾਂ, 28 ਸਤੰਬਰ (ਹਰਜਿੰਦਰ ਸਿੰਘ ਮਸੀਤੀ)-ਪਿੰਡ ਘੋੜਾਵਾਹਾ ‘ਚ ਦੋ ਰੋਜ਼ਾ ਵਾਲੀਬਾਲ ਟੂਰਨਾਮੈਂਟ ਸਫਲਤਾ ਪੂਰਵਕ ਸਮਾਪਤ ਹੋ ਗਿਆ। ਸੀਨੀਅਰ ਆਗੂ ਬਿਕਰਮਜੀਤ ਸਿੰਘ ਲਾਲੀ, ਗੁਰਵਿੰਦਰ ਸਿੰਘ ਗੋਲਡੀ, ਮਾ.

Ad Position 21
No active advertisement
ਅਜੀਤ ਡੈਸਕ 29-09-2026
ਅੱਡਾ ਸਰਾਂ, 28 ਸਤੰਬਰ (ਹਰਜਿੰਦਰ ਸਿੰਘ ਮਸੀਤੀ)-ਪਿੰਡ ਘੋੜਾਵਾਹਾ ‘ਚ ਦੋ ਰੋਜ਼ਾ ਵਾਲੀਬਾਲ ਟੂਰਨਾਮੈਂਟ ਸਫਲਤਾ ਪੂਰਵਕ ਸਮਾਪਤ ਹੋ ਗਿਆ। ਸੀਨੀਅਰ ਆਗੂ ਬਿਕਰਮਜੀਤ ਸਿੰਘ ਲਾਲੀ, ਗੁਰਵਿੰਦਰ ਸਿੰਘ ਗੋਲਡੀ, ਮਾ. ਅਰਵਿੰਦਰ ਸਿੰਘ, ਰਕੇਸ਼ ਵੋਹਰਾ, ਕਰਨੈਲ ਸਿੰਘ ਬੱਬੂ, ਕੋਚ ਦਲਬੀਰ ਸਿੰਘ ਜੌੜਾ, ਕੁਲਦੀਪ ਸਿੰਘ ਦੀ ਦੇਖ-ਰੇਖ ਵਿਚ ਕਰਵਾਏ ਟੂਰਨਾਮੈਂਟ ਵਿਚ ਪੰਜਾਬ ਦੀਆਂ ਨਾਮੀ ਟੀਮਾਂ ਨੇ ਆਪਣੀ ਖੇਡ ਦਾ ਪ੍ਰਦਰਸ਼ਨ ਕੀਤਾ। ਕਲੱਬ ਪੱਧਰ ਦੇ ਓਪਨ ਮੁਕਾਬਲੇ ਵਿਚ ਦੋਆਬਾ ਦੀ ਟੀਮ ਨੇ ਦੀਨਾ ਨਗਰ ਦੀ ਟੀਮ ਨੂੰ ਹਰਾਇਆ। ਪਿੰਡ ਪੱਧਰ ਵਿਚ ਬਾਬਕ ਨੇ ਕੰਧਾਲਾ ਜੱਟਾਂ ਦੀ ਟੀਮ ਨੂੰ ਹਰਾਇਆ। 40 ਸਾਲ ਤੋਂ ਉੱਪਰ ਉਮਰ ਵਰਗ ਮੁਕਾਬਲੇ ਵਿਚ ਨੰਗਲ ਖੁੰਗਾ ਨੇ ਪਿੱਪਲਾਂਵਾਲ ਦੀ ਟੀਮ ਨੂੰ ਹਰਾਇਆ। 19 ਸਾਲ ਵਰਗ ‘ਚ ਮੇਜ਼ਬਾਨ ਘੋੜਾਵਾਹਾ ਨੇ ਬਹਿਬਲ ਮੰਝ ਦੀ ਟੀਮ ਨੂੰ ਹਰਾਇਆ। ਇਸ ਮੌਕੇ ਜੇਤੂਆਂ ਨੂੰ ਅਰਜੁਨ ਐਵਾਰਡੀ ਸੱਜਣ ਸਿੰਘ ਚੀਮਾ, ਵਿਧਾਇਕ ਜਸਵੀਰ ਸਿੰਘ ਰਾਜਾ, ਵਿਧਾਇਕ ਕਰਮਵੀਰ ਸਿੰਘ ਘੁੰਮਣ ਨੇ ਜੇਤੂਆਂ ਨੂੰ ਇਨਾਮ ਦਿੱਤੇ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਐਡਵੋਕੇਟ ਦਲਜੀਤ ਸਿੰਘ ਗਿਲਜੀਆਂ, ਚੇਅਰਮੈਨ ਸੁਖਵਿੰਦਰਜੀਤ ਸਿੰਘ ਝਾਵਰ, ਸਾਬਕਾ ਚੇਅਰਮੈਨ ਹਰਮੀਤ ਸਿੰਘ ਔਲਖ, ਐਸ. ਪੀ. ਗੁਰਮੀਤ ਸਿੰਘ ਚੀਮਾ, ਮਨਜੋਤ ਸਿੰਘ ਤਲਵੰਡੀ, ਏ. ਐਸ. ਆਈ. ਹਰਪਾਲ ਸਿੰਘ, ਰਾਵਲ ਸਿੰਘ ਰਾਪੁਰ ਵਾਈਸ ਜਨਰਲ ਸੈਕਟਰੀ ਵਾਲੀਬਾਲ ਐਸੋਸੀਏਸ਼ਨ, ਜਸਪ੍ਰੀਤ ਸਿੰਘ ਜੱਸੀ ਜ਼ਿਲ੍ਹਾ ਪ੍ਰਧਾਨ ਵਾਲੀਬਾਲ ਐਸੋਸੀਏਸ਼ਨ, ਅਕਾਲੀ ਆਗੂ ਕਮਲਜੀਤ ਸਿੰਘ ਕੁਲਾਰ, ਮਨਪ੍ਰੀਤ ਸਿੰਘ ਗੋਲਡੀ ਜੋੜਾ, ਐਡਵੋਕੇਟ ਦਮਨਦੀਪ ਸਿੰਘ ਨਰਵਾਲ, ਸੁਖਵਿੰਦਰ ਸਿੰਘ ਕੰਧਾਲਾ ਜੱਟਾਂ, ਬਿਕਰਮਜੀਤ ਸਿੰਘ ਲਾਲੀ, ਰਕੇਸ਼ ਵੋਹਰਾ, ਡਾ: ਕੁਲਦੀਪ ਸਿੰਘ, ਸਰਪੰਚ ਰਾਜ ਕੁਮਾਰ, ਕੰਵਰ ਚੌਧਰੀ, ਬੱਬੀ ਚੌਧਰੀ, ਮਾ. ਅਰਵਿੰਦਰ ਸਿੰਘ, ਗੁਰਵਿੰਦਰ ਸਿੰਘ ਗੋਲਡੀ, ਕਰਨੈਲ ਸਿੰਘ, ਅਮਨਪ੍ਰੀਤ ਸਿੰਘ, ਚਰਨਜੀਤ ਸਿੰਘ ਬਾਜਵਾ, ਜਸਵੀਰ ਸਿੰਘ ਹੁੰਦਲ, ਤਹਿਸੀਲਦਾਰ ਅਤਿੰਦਰ, ਹਰਚਰਨ ਸਿੰਘ, ਅਮਨਦੀਪ ਸਿੰਘ ,ਨਿਰੰਜਨ ਸਿੰਘ, ਅਸ਼ੋਕ ਕੁਮਾਰ, ਨਿਰਮਲ ਸਿੰਘ, ਬਲਦੇਵ ਸਿੰਘ ਆਦਿ ਮੌਜੂਦ ਸਨ।
Ad Position 22
No active advertisement
ਪਿਛਲੀ ਖ਼ਬਰ ਪਿੰਡ ਮੂਨਕ ਖ਼ੁਰਦ ਵਿਖੇ ਬਾਬਾ ਭਗਤ ਸਿੰਘ ਯਾਦਗਾਰੀ ਸਮਾਗਮ ਸਮਾਪਤ ਅਗਲੀ ਖ਼ਬਰ ਸੰਤ ਬਾਬਾ ਮੋਹਣ ਦਾਸ ਦੀ ਯਾਦ ’ਚ ਧਾਰਮਿਕ ਸਮਾਗਮ ਕਰਵਾਏ
Ad Position 24