ਲਾਪਤਾ ਸਕੂਲ ਵਿਦਿਆਰਥੀ ਦੀ ਲਾਸ਼ ਪਾਵਰ ਹਾਊਸ ਨੰਬਰ 2 ਤੋਂ ਬਰਾਮਦ
ਹਾਜੀਪੁਰ, 29 ਸਤੰਬਰ (ਜੋਗਿੰਦਰ ਸਿੰਘ)-ਥਾਣਾ ਹਾਜੀਪੁਰ ਦੇ ਅਧੀਨ ਆਉਂਦੇ ਪਾਵਰ ਹਾਊਸ ਨੰਬਰ ਦੋ ਦੇ ਗੇਟਾਂ ’ਚੋਂ ਪਿਛਲੇ ਕਲ ਤੋ ਲਾਪਤਾ ਸਕੂਲ ਵਿਦਿਆਰਥੀ ਦੀ ਲਾਸ਼ ਬਰਾਮਦ ਹੋਈ ਹੈ, ਜਿਸ ਦੀ ਪਹਿਚਾਣ ਸੋਰਸ਼ ਡਡਵਾਲ ਪੁੱਤਰ ਸੰਜੀਵ ਡਡਵਾਲ ਉਮਰ 14 ਸਾਲ ਵਾਸੀ ਰੇਪੁਰ ਥਾਣਾ ਤਲਵਾੜਾ ਵਜੋਂ ਹੋਈ ਹੈ। ਉਹ ਆਰਮੀ ਸਕੂਲ ਉਚੀ ਬੱਸੀ ਵਿਚ ਪੜ੍ਹਦਾ ਸੀ ਤੇ ਇਹ ਆਪਣੇ ਮਾਤਾ-ਪਿਤਾ ਦਾ ਇਕਲੌਤਾ ਪੁੱਤਰ ਸੀ ਜੋ ਬੀਤੇ ਕੱਲ੍ਹ 28 ਸਤੰਬਰ 1:30 ਵਜੇ ਪੇਪਰ ਦੇ ਕੇ ਘਰ ਆਇਆ ਸੀ ਤੇ ਕਰੀਬ 4 ਵਜੇ ਘਰੋਂ ਖੇਡਣ ਲਈ ਗਿਆ ਸੀ ਤੇ ਵਾਪਸ ਨਹੀਂ ਪਰਤਿਆ ਸੀ, ਜਿਸ ਦੀ ਭਾਲ ਕੀਤੀ ਜਾ ਰਹੀ ਸੀ।
ਸੋਰਸ਼ ਡਡਵਾਲ ਦੀ ਪੁਰਾਣੀ ਤਸਵੀਰ।
30-09-2026