03-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-10-2026

ਡਾ. ਸ਼ਾਇਨਾ ਪਰਮਾਰ ਨੇ ‘ਅਰਵਨਾਈਜੇਸ਼ਨ ਆਫ਼ ਹੁਸ਼ਿਆਰਪੁਰ ਸਿਟੀ 1966 ਟੂ 2011’ ਵਿਸ਼ੇ ’ਤੇ ਕੀਤੀ ਪੀ. ਐੱਚ. ਡੀ.

ਹੁਸ਼ਿਆਰਪੁਰ, 2 ਅਕਤੂਬਰ (ਬਲਜਿੰਦਰਪਾਲ ਸਿੰਘ)-ਡਾ. ਸ਼ਾਇਨਾ ਪਰਮਾਰ, ਜੋ ਸੰਤ ਬਾਬਾ ਭਾਗ ਸਿੰਘ ਯੂਨੀਵਰਸਿਟੀ ’ਚ ਡਿਪਟੀ ਡਾਇਰੈਕਟਰ ਯੂਥ ਵੈੱਲਫੇਅਰ ਵਜੋਂ ਸੇਵਾਵਾਂ ਨਿਭਾ ਰਹੇ ਹਨ।

Ad Position 21
No active advertisement
ਅਜੀਤ ਡੈਸਕ 03-10-2026
ਹੁਸ਼ਿਆਰਪੁਰ, 2 ਅਕਤੂਬਰ (ਬਲਜਿੰਦਰਪਾਲ ਸਿੰਘ)-ਡਾ. ਸ਼ਾਇਨਾ ਪਰਮਾਰ, ਜੋ ਸੰਤ ਬਾਬਾ ਭਾਗ ਸਿੰਘ ਯੂਨੀਵਰਸਿਟੀ ’ਚ ਡਿਪਟੀ ਡਾਇਰੈਕਟਰ ਯੂਥ ਵੈੱਲਫੇਅਰ ਵਜੋਂ ਸੇਵਾਵਾਂ ਨਿਭਾ ਰਹੇ ਹਨ। ਉਨ੍ਹਾਂ ਨੇ ਹਾਲ ਹੀ ’ਚ ‘ਅਰਵਨਾਈਜੇਸ਼ਨ ਆਫ਼ ਹੁਸ਼ਿਆਰਪੁਰ ਸਿਟੀ 1966 ਟੂ 2011’ ਵਿਸ਼ੇ ’ਤੇ ਆਪਣੀ ਪੀ. ਐੱਚ. ਡੀ. ਦੀ ਖੋਜ ਪੂਰੀ ਕੀਤੀ ਹੈ। ਇਹ ਖੋਜ ਪ੍ਰੋ. ਡਾ. ਧਰਮਜੀਤ ਸਿੰਘ ਪਰਮਾਰ ਤੇ ਡਾ. ਹਰਦੇਵ ਕੌਰ ਦੀ ਅਗਵਾਈ ਹੇਠ ਪੂਰੀ ਕੀਤੀ ਗਈ। ਇਸ ਸੰਬੰਧੀ ਡਾ. ਹਰਦੇਵ ਕੌਰ ਨੇ ਦੱਸਿਆ ਕਿ ਇਸ ਖੋਜ ਵਿਚ 1966 ਤੋਂ 2011 ਤੱਕ ਦੇ ਸਮੇਂ ਦੌਰਾਨ ਹੁਸ਼ਿਆਰਪੁਰ ਸ਼ਹਿਰ ਵਿਚ ਆਏ ਇਤਿਹਾਸਕ, ਸਮਾਜਿਕ, ਜਨਸੰਖਿਆਤਮਕ, ਵਿੱਦਿਅਕ, ਆਰਥਿਕ, ਉਦਯੋਗਿਕ ਅਤੇ ਸੱਭਿਆਚਾਰਕ ਪਰਿਵਰਤਨਾਂ ਦਾ ਵਿਸਤ੍ਰਿਤ ਅਤੇ ਡੂੰਘਾਈ ਨਾਲ ਅਧਿਐਨ ਕੀਤਾ ਗਿਆ ਹੈ। ਖੋਜ ਵਿਚ ਇਹ ਪੜਚੋਲ ਕੀਤੀ ਗਈ ਹੈ ਕਿ ਕਿਸ ਤਰ੍ਹਾਂ ਹੁਸ਼ਿਆਰਪੁਰ ਹੌਲੀ-ਹੌਲੀ ਇਕ ਮੁੱਖ ਤੌਰ ’ਤੇ ਖੇਤੀਬਾੜੀ-ਆਧਾਰਿਤ ਖੇਤਰ ਤੋਂ ਵਿਕਸਤ ਹੋ ਕੇ ਇਕ ਉੱਭਰਦੇ ਸ਼ਹਿਰੀ ਕੇਂਦਰ ਵਜੋਂ ਤਬਦੀਲ ਹੋਇਆ ਅਤੇ ਇਸ ਤਬਦੀਲੀ ਨੇ ਇਥੋਂ ਦੇ ਲੋਕਾਂ ਦੇ ਜੀਵਨ ਅਤੇ ਉਨ੍ਹਾਂ ਦੀਆਂ ਸਮਾਜਿਕ-ਆਰਥਿਕ ਸਥਿਤੀਆਂ ਨੂੰ ਕਿਸ ਤਰ੍ਹਾਂ ਪ੍ਰਭਾਵਿਤ ਕੀਤਾ। ਇਸ ਖੋਜ ਦਾ ਇਕ ਮਹੱਤਵਪੂਰਨ ਪੱਖ ਹੁਸ਼ਿਆਰਪੁਰ ਵਿਚ ਪਰਵਾਸ ਤੇ ਜਨਸੰਖਿਆ ਵਾਧੇ ਦਾ ਅਧਿਐਨ ਹੈ। ਖੋਜ ’ਚ ਸ਼ਹਿਰ ਦੇ ਪ੍ਰਮੁੱਖ ਸਥਾਨ ਸ਼ੀਸ਼ ਮਹਿਲ, ਸਾਧੂ ਆਸ਼ਰਮ ਵਿਖੇ ਪੁਰਾਤੱਤਵ ਅਜਾਇਬਘਰ, ਗੁਰਦੁਆਰਾ ਭਾਈ ਜੋਗਾ ਸਿੰਘ, ਗੁਰਦੁਆਰਾ ਜਹਰਾ ਜ਼ਹੂਰ ਪੁਰਹੀਰਾਂ ਅਤੇ ਗੁਰਦੁਆਰਾ ਸਿੰਘ ਸਭਾ ਸਮੇਤ ਹੋਰ ਕਈ ਇਤਿਹਾਸਕ ਮਹੱਤਤਾ ਵਾਲੇ ਸਥਾਨ ਸ਼ਾਮਿਲ ਹਨ। ਇਸ ਖੋਜ ਰਾਹੀਂ ਡਾ. ਸ਼ਾਇਨਾ ਪਰਮਾਰ ਨੇ ਹੁਸ਼ਿਆਰਪੁਰ ਦੀ ਬਦਲਦੀ ਪਹਿਚਾਣ ਨੂੰ ਦਸਤਾਵੇਜ਼ੀ ਰੂਪ ਦੇਣ ਅਤੇ ਇਸ ਦੀ ਇਤਿਹਾਸਕ ਤੇ ਸਭਿਆਚਾਰਕ ਵਿਰਾਸਤ ਦੇ ਉਨ੍ਹਾਂ ਪੱਖਾਂ ਨੂੰ ਸੰਭਾਲਣ ਦਾ ਮਹੱਤਵਪੂਰਨ ਉਪਰਾਲਾ ਕੀਤਾ ਹੈ। ਡਾ. ਸ਼ਾਇਨਾ ਪਰਮਾਰ ਦੀ ਪੀ. ਐੱਚ. ਡੀ. ਦੀ ਵਾਈਵਾ ਦੌਰਾਨ ਬਾਹਰੀ ਮਾਹਿਰ ਵਜੋਂ ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਤੋਂ ਸੇਵਾਮੁਕਤ ਪ੍ਰੋਫੈਸਰ ਡਾ. ਸੁਖਦੇਵ ਸਿੰਘ ਸੋਹਲ ਨੇ ਸ਼ਿਰਕਤ ਕੀਤੀ। ਇਸ ਮੌਕੇ ਸੰਤ ਬਾਬਾ ਭਾਗ ਸਿੰਘ ਯੂਨੀਵਰਸਿਟੀ ਦੇ ਚਾਂਸਲਰ ਸੰਤ ਬਾਬਾ ਮਨਮੋਹਨ ਸਿੰਘ ਅਤੇ ਵਾਈਸ ਚਾਂਸਲਰ ਪ੍ਰੋਫੈਸਰ ਡਾ. ਪਲਵਿੰਦਰ ਸਿੰਘ ਦੀ ਮੌਜੂਦਗੀ ਤੇ ਮਾਰਗ-ਦਰਸ਼ਨ ਵੀ ਰਿਹਾ।
Ad Position 22
No active advertisement
ਪਿਛਲੀ ਖ਼ਬਰ 2027 ’ ਚ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣਾਓ ਤਾਂ ਹੀ ਪੰਜਾਬ ਦਾ ਭਲਾ ਹੋਵੇਗਾ-ਸੁਖਬੀਰ ਸਿੰਘ ਬਾਦਲ ਅਗਲੀ ਖ਼ਬਰ ਦਾਣਾ ਮੰਡੀ ਟਾਂਡਾ ਵਿਖੇ ਵਿਧਾਇਕ ਜਸਵੀਰ ਸਿੰਘ ਰਾਜਾ ਨੇ ਝੋਨੇ ਦੀ ਖਰੀਦ ਪ੍ਰਬੰਧਾਂ ਦਾ ਲਿਆ ਜਾਇਜ਼ਾ
Ad Position 24