03-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-10-2026

2027 ’ ਚ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣਾਓ ਤਾਂ ਹੀ ਪੰਜਾਬ ਦਾ ਭਲਾ ਹੋਵੇਗਾ-ਸੁਖਬੀਰ ਸਿੰਘ ਬਾਦਲ

ਕੋਟਫ਼ਤੂਹੀ, 2 ਅਕਤੂਬਰ (ਅਵਤਾਰ ਸਿੰਘ ਅਟਵਾਲ)-ਪਿੰਡ ਮੰਨਣਹਾਨਾ ਦੇ ਗੁਰਦੁਆਰਾ ਹਰੀਸਰ ਕੁਟੀਆ ਅਮਰੂਦਾਂ ਵਾਲੀ ਦੇ ਕੁਸ਼ਤੀ ਸਟੇਡੀਅਮ ‘ਚ ਸ਼੍ਰੋਮਣੀ ਅਕਾਲੀ ਦਲ (ਬ) ਵਲੋਂ 2027 ‘ਚ ਆ ਰਹੀਆ ਵਿਧਾਨ ਸਭਾ ਚੋਣਾਂ ਨੂੰ ਮੁੱਖ ਰੱਖਦੇ ਹੋਏ ‘ਪੰਜਾਬ ਬਚਾਓ ਰੈਲੀ’ ਹਰਮਿੰਦਰ ਸਿੰਘ ਸੰਧੂ ਹਲਕਾ ਇੰਚਾਰਜ ਦੀ ਸਰਪ੍ਰਸਤੀ ਹੇਠ ਹੋਈ, ਜਿਸ ‘ਚ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਆਪਣੇ ਵਿਚਾਰ ਸਾਂਝੇ ਕਰਦਿਆਂ ਕਿ 2027 ਵਿਚ ਸ਼੍ਰੋਮਣੀ ਅਕਾਲੀ ਦਲ (ਬ) ਦੀ ਸਰਕਾਰ ਬਣਨ ‘ਤੇ ਪਹਿਲੇ ਮਹੀਨੇ ਜਿਸ ਕੋਲ ਕੋਈ ਟਿਊਬਵੈੱਲ ਕੁਨੈਕਸ਼ਨ ਨਹੀਂ ਹੈ, ਨੂੰ ਟਿਊਬਵੈੱਲ ਕੁਨੈਕਸ਼ਨ ਦਿੱਤੇ ਜਾਣਗੇ, ਕੰਢੀ ਏਰੀਏ ਦਾ ਵਿਕਾਸ ਕੀਤਾ ਜਾਵੇਗਾ, ਪਠਾਨਕੋਟ ਤੋਂ ਚੰਡੀਗੜ੍ਹ ਤੱਕ ਇਕ ਐਕਸਪ੍ਰੈੱਸ-ਵੇਅ ਕੰਢੀ ਏਰੀਏ ਦੇ ਨਾਂਅ ‘ਤੇ ਕੱਢਿਆ ਜਾਵੇਗਾ, ਜਿਸ ਨਾਲ ਕੰਢੀ ਏਰੀਏ ਦੀ ਤਰੱਕੀ ਆਪਣੇ ਆਪ ਹੋ ਜਾਵੇਗੀ ਤੇ ਕੰਢੀ ਇਲਾਕੇ ਨੂੰ ਇਕ ਸਪੈਸ਼ਲ ਇੰਡਸਟਰੀਅਲ ਪੈਕੇਜ ਦਿੱਤਾ ਜਾਵੇਗਾ, ਜਿਸ ਨਾਲ ਕੰਢੀ ਏਰੀਏ ਤੇ ਸਰਹੱਦੀ ਏਰੀਏ ‘ਚ ਫ਼ੈਕਟਰੀ ਲਗਾਈ ਜਾਵੇਗੀ, ਅਕਾਲੀ ਦਲ ਦੀ ਸਰਕਾਰ ਆਉਣ ‘ਤੇ ਮੌਜੂਦਾ ਸਰਕਾਰ ਵਲੋਂ ਬੰਦ ਕੀਤੀ ਨੀਲੇ ਕਾਰਡਾਂ ਦੀ ਸਕੀਮ ਨੂੰ ਮੁੜ ਚਾਲੂ ਕੀਤਾ ਜਾਵੇਗਾ ਤੇ 50 ਕਿੱਲੋ ਕਣਕ 4 ਰੁਪਏ ਦੇ ਹਿਸਾਬ ਨਾਲ ਤੇ 20 ਕਿੱਲੋ ਰੁਪਏ ਦੇ ਹਿਸਾਬ ਨਾਲ ਦਾਲ ਦਿੱਤੀ ਜਾਵੇਗੀ, ਲੜਕੀਆਂ ਦੀ ਸ਼ਗਨ ਸਕੀਮ 1 ਲੱਖ ਰੁਪਏ ਤੇ ਬੁਢਾਪਾ ਪੈਨਸ਼ਨ 3100 ਰੁਪਏ ਕੀਤੀ ਜਾਵੇਗੀ, ਬੁਢਾਪਾ ਪੈਨਸ਼ਨ ਸਕੀਮ ਲਈ ਉਮਰ ਹੱਦ ਵੀ ਘਟਾਈ ਜਾਵੇਗੀ, ਨੌਜਵਾਨਾਂ ਨੂੰ ਆਪਣਾ ਰੋਜ਼ਗਾਰ ਸ਼ੁਰੂ ਕਰਨ ਲਈ ਖਾਲੀ ਪਈਆਂ 3 ਲੱਖ ਨੌਕਰੀਆਂ ਪਹਿਲੇ ਸਾਲ ਪੰਜਾਬ ਦੇ ਬੱਚਿਆਂ ਨੂੰ ਦਿੱਤੀਆਂ ਜਾਣਗੀਆਂ ਅਤੇ ਨੌਕਰੀਆਂ ‘ਚ ਪਹਿਲ ਪੰਜਾਬੀਆਂ ਨੂੰ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਪੰਜਾਬ ‘ਚੋਂ ਨਸ਼ਿਆਂ ਨੂੰ ਠੱਲ੍ਹ ਪਾਉਣ ਲਈ ਦ੍ਰਿੜ ਇਰਾਦੇ ਵਾਲੇ ਮੁੱਖ ਮੰਤਰੀ ਦੀ ਲੋੜ ਹੈ।

Ad Position 21
No active advertisement
ਅਜੀਤ ਡੈਸਕ 03-10-2026
ਕੋਟਫ਼ਤੂਹੀ, 2 ਅਕਤੂਬਰ (ਅਵਤਾਰ ਸਿੰਘ ਅਟਵਾਲ)-ਪਿੰਡ ਮੰਨਣਹਾਨਾ ਦੇ ਗੁਰਦੁਆਰਾ ਹਰੀਸਰ ਕੁਟੀਆ ਅਮਰੂਦਾਂ ਵਾਲੀ ਦੇ ਕੁਸ਼ਤੀ ਸਟੇਡੀਅਮ ‘ਚ ਸ਼੍ਰੋਮਣੀ ਅਕਾਲੀ ਦਲ (ਬ) ਵਲੋਂ 2027 ‘ਚ ਆ ਰਹੀਆ ਵਿਧਾਨ ਸਭਾ ਚੋਣਾਂ ਨੂੰ ਮੁੱਖ ਰੱਖਦੇ ਹੋਏ ‘ਪੰਜਾਬ ਬਚਾਓ ਰੈਲੀ’ ਹਰਮਿੰਦਰ ਸਿੰਘ ਸੰਧੂ ਹਲਕਾ ਇੰਚਾਰਜ ਦੀ ਸਰਪ੍ਰਸਤੀ ਹੇਠ ਹੋਈ, ਜਿਸ ‘ਚ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਆਪਣੇ ਵਿਚਾਰ ਸਾਂਝੇ ਕਰਦਿਆਂ ਕਿ 2027 ਵਿਚ ਸ਼੍ਰੋਮਣੀ ਅਕਾਲੀ ਦਲ (ਬ) ਦੀ ਸਰਕਾਰ ਬਣਨ ‘ਤੇ ਪਹਿਲੇ ਮਹੀਨੇ ਜਿਸ ਕੋਲ ਕੋਈ ਟਿਊਬਵੈੱਲ ਕੁਨੈਕਸ਼ਨ ਨਹੀਂ ਹੈ, ਨੂੰ ਟਿਊਬਵੈੱਲ ਕੁਨੈਕਸ਼ਨ ਦਿੱਤੇ ਜਾਣਗੇ, ਕੰਢੀ ਏਰੀਏ ਦਾ ਵਿਕਾਸ ਕੀਤਾ ਜਾਵੇਗਾ, ਪਠਾਨਕੋਟ ਤੋਂ ਚੰਡੀਗੜ੍ਹ ਤੱਕ ਇਕ ਐਕਸਪ੍ਰੈੱਸ-ਵੇਅ ਕੰਢੀ ਏਰੀਏ ਦੇ ਨਾਂਅ ‘ਤੇ ਕੱਢਿਆ ਜਾਵੇਗਾ, ਜਿਸ ਨਾਲ ਕੰਢੀ ਏਰੀਏ ਦੀ ਤਰੱਕੀ ਆਪਣੇ ਆਪ ਹੋ ਜਾਵੇਗੀ ਤੇ ਕੰਢੀ ਇਲਾਕੇ ਨੂੰ ਇਕ ਸਪੈਸ਼ਲ ਇੰਡਸਟਰੀਅਲ ਪੈਕੇਜ ਦਿੱਤਾ ਜਾਵੇਗਾ, ਜਿਸ ਨਾਲ ਕੰਢੀ ਏਰੀਏ ਤੇ ਸਰਹੱਦੀ ਏਰੀਏ ‘ਚ ਫ਼ੈਕਟਰੀ ਲਗਾਈ ਜਾਵੇਗੀ, ਅਕਾਲੀ ਦਲ ਦੀ ਸਰਕਾਰ ਆਉਣ ‘ਤੇ ਮੌਜੂਦਾ ਸਰਕਾਰ ਵਲੋਂ ਬੰਦ ਕੀਤੀ ਨੀਲੇ ਕਾਰਡਾਂ ਦੀ ਸਕੀਮ ਨੂੰ ਮੁੜ ਚਾਲੂ ਕੀਤਾ ਜਾਵੇਗਾ ਤੇ 50 ਕਿੱਲੋ ਕਣਕ 4 ਰੁਪਏ ਦੇ ਹਿਸਾਬ ਨਾਲ ਤੇ 20 ਕਿੱਲੋ ਰੁਪਏ ਦੇ ਹਿਸਾਬ ਨਾਲ ਦਾਲ ਦਿੱਤੀ ਜਾਵੇਗੀ, ਲੜਕੀਆਂ ਦੀ ਸ਼ਗਨ ਸਕੀਮ 1 ਲੱਖ ਰੁਪਏ ਤੇ ਬੁਢਾਪਾ ਪੈਨਸ਼ਨ 3100 ਰੁਪਏ ਕੀਤੀ ਜਾਵੇਗੀ, ਬੁਢਾਪਾ ਪੈਨਸ਼ਨ ਸਕੀਮ ਲਈ ਉਮਰ ਹੱਦ ਵੀ ਘਟਾਈ ਜਾਵੇਗੀ, ਨੌਜਵਾਨਾਂ ਨੂੰ ਆਪਣਾ ਰੋਜ਼ਗਾਰ ਸ਼ੁਰੂ ਕਰਨ ਲਈ ਖਾਲੀ ਪਈਆਂ 3 ਲੱਖ ਨੌਕਰੀਆਂ ਪਹਿਲੇ ਸਾਲ ਪੰਜਾਬ ਦੇ ਬੱਚਿਆਂ ਨੂੰ ਦਿੱਤੀਆਂ ਜਾਣਗੀਆਂ ਅਤੇ ਨੌਕਰੀਆਂ ‘ਚ ਪਹਿਲ ਪੰਜਾਬੀਆਂ ਨੂੰ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਪੰਜਾਬ ‘ਚੋਂ ਨਸ਼ਿਆਂ ਨੂੰ ਠੱਲ੍ਹ ਪਾਉਣ ਲਈ ਦ੍ਰਿੜ ਇਰਾਦੇ ਵਾਲੇ ਮੁੱਖ ਮੰਤਰੀ ਦੀ ਲੋੜ ਹੈ। ਉਨ੍ਹਾਂ ਕਿਹਾ ਜੋ ਵੀ ਪੰਜਾਬ ਦਾ ਵਿਕਾਸ ਹੋਇਆ ਉਹ ਸਿਰਫ਼ ਸ਼੍ਰੋਮਣੀ ਅਕਾਲੀ ਦਲ (ਬ) ਦੇ ਕਾਰਜਕਾਲ ਸਮੇਂ ਹੀ ਹੋਇਆ। ਉਨ੍ਹਾਂ ਕਿਹਾ 2027 ਵਿਚ ਸੂਬਾ ਵਾਸੀ ਸ਼੍ਰੋਮਣੀ ਅਕਾਲੀ ਦਲ (ਬ) ਦੀ ਸਰਕਾਰ ਬਣਾਉਣ ਤਾਂ ਹੀ ਪੰਜਾਬ ਦਾ ਭਲਾ ਹੋਵੇਗਾ। ਇਸ ਮੌਕੇ ਡਾ. ਦਲਜੀਤ ਸਿੰਘ ਚੀਮਾ, ਹੀਰਾ ਸਿੰਘ ਗਾਬੜੀਆ, ਜਤਿੰਦਰ ਸਿੰਘ ਲਾਲੀ ਬਾਜਵਾ, ਸੋਹਣ ਸਿੰਘ ਠੰਡਲ, ਠੇਕੇਦਾਰ ਸੁਰਿੰਦਰ ਸਿੰਘ ਭੁੱਲੇਵਾਲ ਰਾਠਾ, ਜਥੇ. ਇਕਬਾਲ ਸਿੰਘ ਖੇੜਾ, ਚੌਧਰੀ ਮੋਹਣ ਲਾਲ ਬੰਗਾ, ਦੇਸ ਰਾਜ ਧੁੱਗਾ, ਸੰਜੀਵ ਤਲਵਾੜ, ਦੁਖਭੰਜਨ ਸਿੰਘ ਹਾਰਟਾ, ਰਣਜੀਤ ਸਿੰਘ ਸੰਮਤੀ ਮੈਂਬਰ, ਧਰਮਿੰਦਰ ਟੋਨੀ, ਬਾਬਾ ਸਤਿਆਵਰਤਾ ਨੰਦ, ਨਿਰਮਲ ਸਿੰਘ ਭੀਲੋਵਾਲ, ਪਰਮਦੀਪ ਸਿੰਘ ਪੰਡੋਰੀ ਗੰਗਾ ਸਿੰਘ, ਜਸਵੀਰ ਸਿੰਘ ਭੱਟੀ, ਪਰਮਜੀਤ ਸਿੰਘ ਰੱਕੜ, ਰਣਵੀਰ ਸਿੰਘ ਰਾਣਾ, ਸਤਵਿੰਦਰਪਾਲ ਸਿੰਘ ਢੱਟ, ਨਵਜੋਤ ਮਹਿਤਾ, ਜਰਨੈਲ ਸਿੰਘ ਖ਼ਾਲਸਾ, ਹਰਜਾਪ ਸਿੰਘ ਰਾਜਪੁਰ ਭਾਈਆ, ਸਤਨਾਮ ਸਿੰਘ ਬੰਟੀ ਚੱਗਰਾਂ, ਰਛਪਾਲ ਸਿੰਘ ਜਲਵੇਹੜਾ, ਅਮਨਦੀਪ ਸਿੰਘ ਸੋਨੀ, ਸੁਖਦੀਪ ਸਿੰਘ ਸ਼ੁਕਾਰ, ਸੁਖਦੇਵ ਸਿੰਘ ਬੰਬੇਲੀ, ਅਮਰੀਕ ਸਿੰਘ ਬੱਲੋਵਾਲ, ਰਵਿੰਦਰਪਾਲ ਰਾਏ ਬਾਹੋਵਾਲ, ਰਿੰਕੂ ਬੇਦੀ, ਸਰਬਜੀਤ ਸਿੰਘ ਮੋਮੀ, ਇਕਬਾਲ ਸਿੰਘ ਜੌਹਲ, ਗੁਰਿੰਦਰ ਸਿੰਘ ਗੋਲਡੀ, ਆਤਮਜੀਤ ਨਾਗਪਾਲ, ਨਿਸ਼ਾਨ ਸਿੰਘ, ਜਰਨੈਲ ਸਿੰਘ ਖ਼ਾਲਸਾ, ਰਾਜ ਕੁਮਾਰ ਭੂੰਗਰਨੀ, ਸੰਤੋਸ਼ ਕੁਮਾਰੀ ਭੂੰਗਰਨੀ, ਜਸਵਿੰਦਰ ਕੌਰ ਅਜਨੋਹਾ, ਜਸਪ੍ਰੀਤ ਕੌਰ, ਸੰਦੀਪ ਸਿੰਘ ਸੀਕਰੀ, ਰਾਣਾ ਰਣਵੀਰ ਸਿੰਘ, ਮਸਤਾਨ ਸਿੰਘ ਠੁਆਣਾ, ਸਰਵਿੰਦਰ ਸਿੰਘ ਠੀਂਡਾ, ਬਾਬਾ ਜਸਪਾਲ ਸਿੰਘ ਪੰਜੌੜ, ਇੰਦਰ ਨਾਗਰਾ, ਸਪਿੰਦਰਜੀਤ ਸਿੰਘ ਨਾਗਰਾ, ਸਰਪੰਚ ਮੋਹਣ ਸਿੰਘ ਸਰਹਾਲਾ, ਦਲਜੀਤ ਸਿੰਘ ਸਰਹਾਲਾ, ਬਲਜਿੰਦਰ ਸਿੰਘ ਸਰਹਾਲਾ, ਨਵਦੀਪ ਸਿੰਘ ਅਨਖਰੋਵਾਲ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਦੜਾ ਸੱਟਾ ਲਗਾਉਂਦੇ 4 ਕਾਬੂ, 1 ਫ਼ਰਾਰ ਅਗਲੀ ਖ਼ਬਰ ਡਾ. ਸ਼ਾਇਨਾ ਪਰਮਾਰ ਨੇ ‘ਅਰਵਨਾਈਜੇਸ਼ਨ ਆਫ਼ ਹੁਸ਼ਿਆਰਪੁਰ ਸਿਟੀ 1966 ਟੂ 2011’ ਵਿਸ਼ੇ ’ਤੇ ਕੀਤੀ ਪੀ. ਐੱਚ. ਡੀ.
Ad Position 24