ਟ੍ਰਿਪਲ ਐਮ ਸਕੂਲ ਆਫ਼ ਐਕਸੀਲੈਂਸ ਦੇ ਵੰਸ਼ ਗੋਸਵਾਮੀ ਨੇ ਸੋਨੇ ਤੇ ਸ਼ਿਵਿਕਾ ਨੇ ਚਾਂਦੀ ਦਾ ਤਗਮਾ ਜਿੱਤਿਆ
ਹੁਸ਼ਿਆਰਪੁਰ, 3 ਅਕਤੂਬਰ (ਬਲਜਿੰਦਰਪਾਲ ਸਿੰਘ)-ਟ੍ਰਿਪਲ ਐੱਮ ਸਕੂਲ ਆਫ਼ ਐਕਸੀਲੈਂਸ ਦੇ ਵਿਦਿਆਰਥੀਆਂ ਨੇ ਖੇਡਾਂ ਦੇ ਖੇਤਰ ’ਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਸਕੂਲ ਤੇ ਆਪਣੇ ਮਾਪਿਆਂ ਦਾ ਨਾਂਅ ਰੌਸ਼ਨ ਕੀਤਾ। ਸਕੂਲ ਦੀ ਛੇਵੀਂ ਜਮਾਤ ਦੇ ਵਿਦਿਆਰਥੀ ਵੰਸ਼ ਗੋਸਵਾਮੀ ਨੇ ‘ਖੇਡਾਂ ਵਤਨ ਪੰਜਾਬ ਦੀਆਂ’ ਦੇ ਸਟੇਟ ਲੈਵਲ ਫੈਂਸਿੰਗ ਮੁਕਾਬਲੇ ’ਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਪਹਿਲਾ ਸਥਾਨ ਹਾਸਿਲ ਕਰਕੇ ਸੋਨੇ ਦਾ ਤਗਮਾ ਆਪਣੇ ਨਾਂਅ ਕੀਤਾ।
ਖ
ਖੇਡਾ ਵਤਨ ਪੰਜਾਬ ਦੀਆਂ ’ਚ ਸੋਨੇ ਦਾ ਤਗਮਾ ਜਿੱਤਣ ਵਾਲੇ ਵੰਸ ਗੋਸਵਾਮੀ ਨਾਲ ਪ੍ਰੋ. ਮਨੋਜ ਕਪੂਰ ਤੇ ਸਕੂਲ ਸਟਾਫ। ਤਸਵੀਰ : ਹਮਸ਼ਾਇਨ ਸਟੂਡੀਓ
04-10-2026
ਹੁਸ਼ਿਆਰਪੁਰ, 3 ਅਕਤੂਬਰ (ਬਲਜਿੰਦਰਪਾਲ ਸਿੰਘ)-ਟ੍ਰਿਪਲ ਐੱਮ ਸਕੂਲ ਆਫ਼ ਐਕਸੀਲੈਂਸ ਦੇ ਵਿਦਿਆਰਥੀਆਂ ਨੇ ਖੇਡਾਂ ਦੇ ਖੇਤਰ ’ਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਸਕੂਲ ਤੇ ਆਪਣੇ ਮਾਪਿਆਂ ਦਾ ਨਾਂਅ ਰੌਸ਼ਨ ਕੀਤਾ। ਸਕੂਲ ਦੀ ਛੇਵੀਂ ਜਮਾਤ ਦੇ ਵਿਦਿਆਰਥੀ ਵੰਸ਼ ਗੋਸਵਾਮੀ ਨੇ ‘ਖੇਡਾਂ ਵਤਨ ਪੰਜਾਬ ਦੀਆਂ’ ਦੇ ਸਟੇਟ ਲੈਵਲ ਫੈਂਸਿੰਗ ਮੁਕਾਬਲੇ ’ਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਪਹਿਲਾ ਸਥਾਨ ਹਾਸਿਲ ਕਰਕੇ ਸੋਨੇ ਦਾ ਤਗਮਾ ਆਪਣੇ ਨਾਂਅ ਕੀਤਾ। ਇਸੇ ਤਰ੍ਹਾਂ ਤੀਸਰੀ ਜਮਾਤ ਦੀ ਵਿਦਿਆਰਥਣ ਸ਼ਿਵਿਕਾ ਨੇ ਪ੍ਰਾਇਮਰੀ ਗੇਮਜ਼ ਦੇ ਅਥਲੈਟਿਕਸ ਸ਼ਾਟ ਪੁੱਟ ਮੁਕਾਬਲੇ ’ਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਜ਼ਿਲ੍ਹਾ ਪੱਧਰ ’ਤੇ ਚਾਂਦੀ ਦਾ ਤਗਮਾ ਪ੍ਰਾਪਤ ਕੀਤਾ। ਇਨ੍ਹਾਂ ਸ਼ਾਨਦਾਰ ਪ੍ਰਾਪਤੀਆਂ ’ਤੇ ਸਕੂਲ ਦੀ ਮੁੱਖ ਨਿਰਦੇਸ਼ਕਾਂ ਸੁਦੇਸ਼ ਰਾਣੀ ਕਪੂਰ, ਡਾਇਰੈਕਟਰ ਰੀਨਾ ਕਪੂਰ, ਸਕੂਲ ਦੇ ਮਾਰਗ-ਦਰਸ਼ਕ ਪ੍ਰੋਫੈਸਰ ਮਨੋਜ ਕਪੂਰ, ਪ੍ਰਿੰ. ਰੇਨੂੰ ਚਾਹਲ, ਵਾਈਸ ਪ੍ਰਿੰਸੀਪਲ ਸ਼ੀਤਲ ਮਈਅਰ, ਕੋਆਰਡੀਨੇਟਰ ਗੀਤਾਂਜਲੀ ਨਾਗਪਾਲ, ਮੀਨਾ, ਪ੍ਰੀ-ਸਕੂਲ ਹੈੱਡ ਸ਼ਵੇਤਾ ਅਗਨੀਹੋਤਰੀ, ਪ੍ਰੀ-ਪ੍ਰਾਇਮਰੀ ਹੈੱਡ ਰਾਕੇਸ਼ ਭਸੀਨ, ਐਡਮਿਨ ਆਫਿਸਰ ਅਕਸ਼ੈ ਸ਼ਾਰਧਾ ਅਤੇ ਸਮੂਹ ਸਟਾਫ ਨੇ ਸਾਂਝੇ ਤੌਰ ’ਤੇ ਜੇਤੂ ਖਿਡਾਰੀਆਂ ਤੇ ਉਨ੍ਹਾਂ ਦੇ ਖੇਡ ਕੋਚ ਕਮਲਜੀਤ ਸਿੰਘ ਨੂੰ ਵਧਾਈ ਦਿੱਤੀ। ਸਕੂਲ ਪ੍ਰਬੰਧਨ ਨੇ ਵਿਦਿਆਰਥੀਆਂ ਦੀ ਇਸ ਪ੍ਰਾਪਤੀ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਅਜਿਹੀਆਂ ਉਪਲਬਧੀਆਂ ਹੋਰ ਵਿਦਿਆਰਥੀਆਂ ਨੂੰ ਵੀ ਖੇਡਾਂ ਪ੍ਰਤੀ ਉਤਸ਼ਾਹਿਤ ਕਰਦੀਆਂ ਹਨ।