05-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-10-2026

ਸਿਹਤ ਵਿਭਾਗ ਵਲੋਂ ਸ਼ਹਿਰ ਦੀ ਪ੍ਰਸਿੱਧ ਬੇਕਰੀ ਦੀ ਚੈਕਿੰਗ, ਅਨੇਕਾਂ ਖ਼ਾਮੀਆਂ ਪਾਈਆਂ ਗਈਆਂ

ਹੁਸ਼ਿਆਰਪੁਰ, 4 ਅਕਤੂਬਰ (ਬਲਜਿੰਦਰਪਾਲ ਸਿੰਘ, ਹਰਪ੍ਰੀਤ ਕੌਰ)-ਹੁਸ਼ਿਆਰਪੁਰ ਸ਼ਹਿਰ ਦੀ ਸਭ ਤੋ ਵੱਧ ਚੱਲਣ ਵਾਲੀ ਰਾਜੇਸ਼ ਬੇਕਰੀ ’ਤੇ ਜ਼ਿਲ੍ਹਾ ਸਿਹਤ ਅਫ਼ਸਰ ਡਾ. ਜਤਿੰਦਰ ਭਾਟੀਆ ਤੇ ਉਨ੍ਹਾਂ ਦੀ ਟੀਮ ਵਲੋਂ ਚੈਕਿੰਗ ਕੀਤੀ ਗਈ ਅਤੇ ਇਸ ਦੌਰਾਨ ਸਿਹਤ ਵਿਭਾਗ ਦੀ ਟੀਮ ਹੈਰਾਨ ਰਹਿ ਗਈ ਕਿਉਂਕਿ ਜੋ ਰਜੇਸ਼ ਬੇਕਰੀ ਵਲੋਂ ਜੋ ਭੋਜਨ ਲੋਕਾਂ ਨੂੰ ਪਰੋਸਿਆ ਜਾ ਰਿਹਾ ਸੀ, ’ਚ ਸਫ਼ਾਈ ਨੂੰ ਕੇ ਅਨੇਕਾਂ ਖਾਮੀਆਂ ਸਨ।

Ad Position 21
No active advertisement
ਅਜੀਤ ਡੈਸਕ 05-10-2026
ਹੁਸ਼ਿਆਰਪੁਰ, 4 ਅਕਤੂਬਰ (ਬਲਜਿੰਦਰਪਾਲ ਸਿੰਘ, ਹਰਪ੍ਰੀਤ ਕੌਰ)-ਹੁਸ਼ਿਆਰਪੁਰ ਸ਼ਹਿਰ ਦੀ ਸਭ ਤੋ ਵੱਧ ਚੱਲਣ ਵਾਲੀ ਰਾਜੇਸ਼ ਬੇਕਰੀ ’ਤੇ ਜ਼ਿਲ੍ਹਾ ਸਿਹਤ ਅਫ਼ਸਰ ਡਾ. ਜਤਿੰਦਰ ਭਾਟੀਆ ਤੇ ਉਨ੍ਹਾਂ ਦੀ ਟੀਮ ਵਲੋਂ ਚੈਕਿੰਗ ਕੀਤੀ ਗਈ ਅਤੇ ਇਸ ਦੌਰਾਨ ਸਿਹਤ ਵਿਭਾਗ ਦੀ ਟੀਮ ਹੈਰਾਨ ਰਹਿ ਗਈ ਕਿਉਂਕਿ ਜੋ ਰਜੇਸ਼ ਬੇਕਰੀ ਵਲੋਂ ਜੋ ਭੋਜਨ ਲੋਕਾਂ ਨੂੰ ਪਰੋਸਿਆ ਜਾ ਰਿਹਾ ਸੀ, ’ਚ ਸਫ਼ਾਈ ਨੂੰ ਕੇ ਅਨੇਕਾਂ ਖਾਮੀਆਂ ਸਨ। ਚੈਕਿੰਗ ਦੌਰਾਨ ਸਾਹਮਣੇ ਆਇਆ ਕਿ ਬੇਕਰੀ ’ਚ ਗੰਦਗੀ ਨਾਲ ਲਿੱਬੜੀਆਂ ਟਰੇਆਂ ’ਚ ਪੈਟੀ ਕੁਲਚੇ ਤੇ ਹੋਰ ਖਾਣ ਵਾਲਾ ਸਾਮਾਨ ਪਿਆ ਹੋਇਆ ਸੀ। ਇਸ ਦੌਰਾਨ ਮਹਿਜ਼ ਪੰਜ ਰੁਪਏ ਵਿਚ ਵਿਕਣ ਰਹੀ ਲੈਮਨ ਡ੍ਰਿੰਕ ਦੀ ਬੋਤਲਾਂ ਵੀ ਦੇਖ ਕੇ ਰਾਜੇਸ਼ ਬੇਕਰੀ ਦੀ ਕਾਰਜ ਪ੍ਰਣਾਲੀ ’ਤੇ ਸਵਾਲ ਖੜ੍ਹੇ ਹੋ ਰਹੇ ਸਨ। ਇਸ ਮੌਕੇ ਫੂਡ ਸੇਫ਼ਟੀ ਅਫ਼ਸਰ ਵਿਵੇਕ ਕੁਮਾਰ, ਰਾਮ ਲੁਭਾਇਆ ਤੇ ਗੁਰਵਿੰਦਰ ਸ਼ਾਨੇ ਵੀ ਹਾਜ਼ਰ ਸਨ। ਇਸ ਮੌਕੇ ਡਾ ਜਤਿੰਦਰ ਭਾਟੀਆ ਨੇ ਦੱਸਿਆ ਕਿ ਲੋਕਾਂ ਵਲੋਂ ਬਹੁਤ ਸਾਰੀਆਂ ਸ਼ਿਕਾਇਤਾਂ ਆ ਰਹੀਆਂ ਸਨ। ਇਸ ਤੋਂ ਬਾਅਦ ਚੈਕਿੰਗ ’ਚ ਪਾਇਆ ਗਿਆ ਕਿ ਬੱਚਿਆ ਨੂੰ 5 ਰੁਪਏ ਦਾ ਘਟੀਆ ਕਿਸਮ ਦੇ ਮਸਾਲੇ ਨਾਲ ਤਿਆਰ ਜ਼ੀਰਾ ਲੈਮਨ ਵੇਚ ਕੇ ਲੋਕਾਂ ਦੀ ਸਿਹਤ ਨਾਲ ਖਿਲਵਾੜ ਕੀਤਾ ਜਾ ਰਿਹਾ ਸੀ। ਉਨ੍ਹਾਂ ਦੱਸਿਆ ਜਾਂਚ ਦੌਰਾਨ ਬੇਕਰੀ ਤੇ ਅਨ-ਹਾਈਜੀਨਕ ਕਿਸਮ ਦੀ ਪੈਟੀ, ਪੀਜ਼ਾ ਤੇ ਬਰੈੱਡ ਵੀ ਲੰਘੀ ਹੋਈ ਮਿਆਦ ਵਾਲੀ ਪਾਈ ਗਈ। ਇਸ ਮੌਕੇ ਉਨ੍ਹਾਂ ਵਲੋਂ ਜ਼ੀਰਾ ਲੈਮਨ ਨਾਲ ਤਿਆਰ ਹੋਣ ਵਾਲੇ ਮਿਸ਼ਰਨ ਦਾ ਸੈਂਪਲ ਲੈ ਲਿਆ। ਉਨ੍ਹਾਂ ਦੱਸਿਆ ਕਿ ਲੈਮਨ ਜ਼ੀਰਾ ਦੀਆਂ ਬੋਤਲਾਂ ’ਤੇ ਕੋਈ ਵੀ ਮਿਆਦ ਲੰਘਣ ਜਾਂ ਪ੍ਰੋਡਕਟ ਨੂੰ ਬਣਾਏ ਜਾਣ ਦੀ ਮਿਤੀ ਨਹੀਂ ਸੀ। ਇਸ ਮੌਕੇ ਬੇਕਰੀ ਦੇ ਮਾਲਕ ਰਜੇਸ਼ ਨੇ ਇਹ ਗੱਲ ਮੰਨੀ ਕਿ ਬੇਕਰੀ ਦੀ ਦੁਕਾਨ ’ਤੇ ਸਫ਼ਾਈ ਨਹੀਂ ਸੀ ਤੇ ਉਨ੍ਹਾਂ ਮੁਆਫੀ ਮੰਗੀ। ਉਨ੍ਹਾਂ ਭਰੋਸਾ ਦੁਆਇਆ ਕਿ ਆਉਣ ਵਾਲੇ ਸਮੇਂ ’ਚ ਇਸਦਾ ਪੂਰਾ ਧਿਆਨ ਰੱਖਣਗੇ।
Ad Position 22
No active advertisement
ਪਿਛਲੀ ਖ਼ਬਰ ਸਿੱਖ ਵੈੱਲਫੇਅਰ ਸੁਸਾਇਟੀ ਹੁਸ਼ਿਆਰਪੁਰ ਵਲੋਂ ਪਿੰਡ ਪੰਜੌੜ ਤੇ ਡਗਾਣਾ ਕਲਾਂ ’ਚ ਗੁਰਮਤਿ ਸਮਾਗਮ ਅਗਲੀ ਖ਼ਬਰ ਗੁਰਪ੍ਰੀਤ ਸਿੰਘ ਬਿੱਕਾ ਚੀਮਾ ਨੂੰ ਹਲਕਾ ਇੰਚਾਰਜ ਲਾਉਣ ’ਤੇ ਵਰਕਰਾਂ ਵਿਚ ਖ਼ੁਸ਼ੀ ਦੀ ਲਹਿਰ-ਹੁੰਦਲ, ਬਾਜਵਾ
Ad Position 24