05-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-10-2026

ਸਿੱਖ ਵੈੱਲਫੇਅਰ ਸੁਸਾਇਟੀ ਹੁਸ਼ਿਆਰਪੁਰ ਵਲੋਂ ਪਿੰਡ ਪੰਜੌੜ ਤੇ ਡਗਾਣਾ ਕਲਾਂ ’ਚ ਗੁਰਮਤਿ ਸਮਾਗਮ

ਹੁਸ਼ਿਆਰਪੁਰ, 4 ਅਕਤੂਬਰ (ਬਲਜਿੰਦਰਪਾਲ ਸਿੰਘ)-ਸੰਤ ਅਨੂਪ ਸਿੰਘ ਊਨਾ ਸਾਹਿਬ ਤੇ ਸਿੱਖ ਵੈੱਲਫੇਅਰ ਸੁਸਾਇਟੀ ਹੁਸ਼ਿਆਰਪੁਰ ਦੇ ਸਾਂਝੇ ਉਪਰਾਲੇ ਨਾਲ ਕਰਵਾਇਆ ਜਾ ਰਿਹਾ 36ਵਾਂ ਅੰਤਰਰਾਸ਼ਟਰੀ ਮਹਾਨ ਕੀਰਤਨ ਸਮਾਗਮ 10 ਅਕਤੂਬਰ ਨੂੰ ਰੌਸ਼ਨ ਗਰਾਊਂਡ, ਹੁਸ਼ਿਆਰਪੁਰ ਵਿਖੇ ਸ਼ਾਮ 5 ਵਜੇ ਤੋਂ ਅੰਮ੍ਰਿਤ ਵੇਲੇ ਤੱਕ ਸਜਾਇਆ ਜਾਵੇਗਾ। ਸਮਾਗਮ ਦੀ ਸ਼ੁਰੂਆਤ ਸ.

Ad Position 21
No active advertisement
ਅਜੀਤ ਡੈਸਕ 05-10-2026
ਹੁਸ਼ਿਆਰਪੁਰ, 4 ਅਕਤੂਬਰ (ਬਲਜਿੰਦਰਪਾਲ ਸਿੰਘ)-ਸੰਤ ਅਨੂਪ ਸਿੰਘ ਊਨਾ ਸਾਹਿਬ ਤੇ ਸਿੱਖ ਵੈੱਲਫੇਅਰ ਸੁਸਾਇਟੀ ਹੁਸ਼ਿਆਰਪੁਰ ਦੇ ਸਾਂਝੇ ਉਪਰਾਲੇ ਨਾਲ ਕਰਵਾਇਆ ਜਾ ਰਿਹਾ 36ਵਾਂ ਅੰਤਰਰਾਸ਼ਟਰੀ ਮਹਾਨ ਕੀਰਤਨ ਸਮਾਗਮ 10 ਅਕਤੂਬਰ ਨੂੰ ਰੌਸ਼ਨ ਗਰਾਊਂਡ, ਹੁਸ਼ਿਆਰਪੁਰ ਵਿਖੇ ਸ਼ਾਮ 5 ਵਜੇ ਤੋਂ ਅੰਮ੍ਰਿਤ ਵੇਲੇ ਤੱਕ ਸਜਾਇਆ ਜਾਵੇਗਾ। ਸਮਾਗਮ ਦੀ ਸ਼ੁਰੂਆਤ ਸ. ਅਜਵਿੰਦਰ ਸਿੰਘ ਵਲੋਂ ਸ਼ੁਰੂ ਕੀਤੀ ਪ੍ਰਥਾ ਨੂੰ ਅੱਗੇ ਵਧਾਉਂਦੇ ਹੋਏ ਕੀਤੀ ਜਾ ਰਹੀ ਹੈ, ਜਿਸ ਦਾ ਉਦੇਸ਼ ਸੰਗਤਾਂ ਨੂੰ ਗੁਰਬਾਣੀ, ਗੁਰਮਤਿ ਵਿਚਾਰਾਂ ਅਤੇ ਸਿੱਖ ਇਤਿਹਾਸ ਨਾਲ ਜੋੜਨਾ ਹੈ। ਸੁਸਾਇਟੀ ਦੇ ਪ੍ਰਧਾਨ ਸ. ਗੁਰਪ੍ਰੀਤ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਮਾਗਮਾਂ ਦੀ ਲੜੀ ਤਹਿਤ ਪਿੰਡ ਪੰਜੌੜ ਤੇ ਡਗਾਣਾ ਕਲਾਂ ਵਿਖੇ ਗੁਰਮਤਿ ਸਮਾਗਮ ਕਰਵਾਏ ਗਏ, ਇਨ੍ਹਾਂ ਸਮਾਗਮਾਂ ਵਿਚ ਭਾਈ ਹਰਭਜਨ ਸਿੰਘ ਸੋਤਲਾ ਵਾਲੇ, ਭਾਈ ਸਤਿੰਦਰ ਸਿੰਘ ਆਲਮ, ਭਾਈ ਕੁਲਵਿੰਦਰ ਸਿੰਘ ਕੰਗ ਮਾਈ, ਭਾਈ ਘਰਜੋਤ ਸਿੰਘ ਖ਼ਾਲਸਾ ਦੇ ਜਥਿਆਂ ਵਲੋਂ ਗੁਰਬਾਣੀ ਕੀਰਤਨ ਅਤੇ ਗੁਰ ਇਤਿਹਾਸ ਸਰਵਣ ਕਰਵਾਇਆ। ਇਸ ਤੋਂ ਇਲਾਵਾ ਗਿਆਨੀ ਜਸਵਿੰਦਰ ਸਿੰਘ ਪਰਮਾਰ ਵਲੋਂ ਗੁਰਮਤਿ ਵਿਚਾਰਾਂ ਦੀ ਸਾਂਝ ਪਾਈ ਗਈ। ਇਸ ਮੌਕੇ ਦਰਸ਼ਨ ਸਿੰਘ ਪਲਾਹਾ, ਬਾਬਾ ਗੁਰਦੇਵ ਸਿੰਘ ਜੀ ਬਾਬਾ ਫ਼ਤਿਹ ਸਿੰਘ ਤਰਨਾ ਦਲ, ਸੰਤ ਹਰਪ੍ਰੀਤ ਸਿੰਘ ਸ਼ੇਰਪੁਰ, ਸੰਤ ਮਹਿੰਦਰ ਸਿੰਘ ਸਾਹਰੀ, ਸੰਤ ਰਣਜੀਤ ਸਿੰਘ ਡਗਾਣਾ ਵਾਲੇ, ਸੰਤ ਜਸਵਿੰਦਰ ਸਿੰਘ ਬਡਿਆਲ, ਸੰਤ ਯੁਵਰਾਜ ਸਿੰਘ ਸ਼ੇਰਪੁਰ ਗੁਲਿੰਡ, ਸੰਤ ਸਤਰੰਜਨ ਸਿੰਘ ਧੁਗਿਆਂ ਵਾਲੇ, ਸੰਤ ਰਣਜੀਤ ਸਿੰਘ ਸੂਸਾਂ ਵਾਲੇ, ਸੰਤ ਜਤਿੰਦਰ ਸਿੰਘ ਪਿੱਪਲੀ ਸਾਹਿਬ, ਸੰਤ ਮਹਾਂਵੀਰ ਸਿੰਘ ਤਾਜੇਵਾਲ, ਸੰਤ ਕਰਮਜੀਤ ਸਿੰਘ ਟਿੱਬਾ ਸਾਹਿਬ, ਸੰਤ ਸ਼ੀਤਲ ਸਿੰਘ ਸ਼ੇਰਪੁਰ ਗੁਲਿੰਡ, ਸੰਤ ਜੋਗਿੰਦਰ ਸਿੰਘ ਬਡਲਾ ਸੰਤ ਸੁਰਜਨ ਸਿੰਘ, ਬੀਬੀ ਸਰੀਫ਼ਾਂ ਦਰਬਾਰ ਓਦੇਸੀਆਂ, ਹਰਜੀਤ ਸਿੰਘ ਨੰਗਲ, ਹਰਜਿੰਦਰ ਸਿੰਘ ਪ੍ਰਧਾਨ, ਗਿਆਨੀ ਦਲਵੀਰ ਸਿੰਘ, ਰਣਵੀਰ ਸਿੰਘ, ਸੁਖਚੈਨ ਸਿੰਘ, ਰਣਜੀਤ ਸਿੰਘ ਪਰਮਾਰ, ਪਰਮਜੀਤ ਸਿੰਘ ਪੰਜੌੜ ਸਮੇਤ ਸੰਗਤਾਂ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ 5.9 ਕਰੋੜ ਦੇ ਵਿਕਾਸ ਕਾਰਜ ਪਿੰਡ ਰਾਮਪੁਰ ਦੇ ਬੁਨਿਆਦੀ ਢਾਂਚੇ ਨੂੰ ਦੇਣਗੇ ਮਜ਼ਬੂਤੀ-ਡਾ. ਇਸ਼ਾਂਕ ਕੁਮਾਰ ਅਗਲੀ ਖ਼ਬਰ ਸਿਹਤ ਵਿਭਾਗ ਵਲੋਂ ਸ਼ਹਿਰ ਦੀ ਪ੍ਰਸਿੱਧ ਬੇਕਰੀ ਦੀ ਚੈਕਿੰਗ, ਅਨੇਕਾਂ ਖ਼ਾਮੀਆਂ ਪਾਈਆਂ ਗਈਆਂ
Ad Position 24