18-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-10-2026

ਯਾਦਗਾਰੀ ਹੋ ਨਿੱਬੜਿਆ ਪਿੰਡ ਭੰਬੋਤਾੜ ਦਾ ਛਿੰਝ ਮੇਲਾ

ਰਾਮਗੜ੍ਹ ਸੀਕਰੀ, 8 ਅਕਤੂਬਰ (ਕਟੋਚ)-ਬਲਾਕ ਤਲਵਾੜਾ ਦੇ ਇਤਿਹਾਸਕ ਪਿੰਡ ਭੰਬੋਤਾੜ ਵਿਖੇ ਕਰਵਾਇਆ ਦੋ ਰੋਜ਼ਾ ਛਿੰਝ ਮੇਲਾ ਅਮਿੱਟ ਯਾਦਾਂ ਛੰਡਦਾ ਹੋਇਆ ਮੁਕੰਮਲ ਹੋ ਗਿਆ। ਇਸ ਮੌਕੇ ਬਤੌਰ ਮੁੱਖ ਮਹਿਮਾਨ ਹਲਕਾ ਵਿਧਾਇਕ ਐਡ.

Ad Position 21
No active advertisement
ਜੇਤੂ ਪਹਿਲਵਾਨਾਂ ਨੂੰ ਸਨਮਾਨਿਤ ਕਰਦੇ ਹੋਏ ਭੰਬੋਤਾੜ ਛਿੰਝ ਮੇਲੇ ਦੀ ਪ੍ਰਬੰਧਕੀ ਕਮੇਟੀ ਦੇ ਮੈਂਬਰਜ਼। ਤਸਵੀਰ : ਕਟੋਚ 02-10-2026
ਰਾਮਗੜ੍ਹ ਸੀਕਰੀ, 8 ਅਕਤੂਬਰ (ਕਟੋਚ)-ਬਲਾਕ ਤਲਵਾੜਾ ਦੇ ਇਤਿਹਾਸਕ ਪਿੰਡ ਭੰਬੋਤਾੜ ਵਿਖੇ ਕਰਵਾਇਆ ਦੋ ਰੋਜ਼ਾ ਛਿੰਝ ਮੇਲਾ ਅਮਿੱਟ ਯਾਦਾਂ ਛੰਡਦਾ ਹੋਇਆ ਮੁਕੰਮਲ ਹੋ ਗਿਆ। ਇਸ ਮੌਕੇ ਬਤੌਰ ਮੁੱਖ ਮਹਿਮਾਨ ਹਲਕਾ ਵਿਧਾਇਕ ਐਡ. ਕਰਮਵੀਰ ਸੰਘ ਘੁੰਮਣ ਵਲੋਂ ਸ਼ਮੂਲੀਅਤ ਕੀਤੀ ਗਈ। ਇਸ ਮੌਕੇ ਸਾਬਕਾ ਵਿਧਾਇਕ ਅਰੁਣ ਡੋਗਰਾ , ਚੌਧਰੀ ਮੋਹਨ ਲਾਲ, ਅੰਕਿਤ ਰਾਣਾ, ਮੁਨੀਸ਼ ਚੱਢਾ, ਨਿਰਮਲ ਸੰਘ ਪਹਿਲਵਾਨ, ਵੇਦ ਪ੍ਰਕਾਸ਼, ਸੰਨ੍ਹੀ ਮਹਿਤਾ ਆਦਿ ਇਲਾਕੇ ਦੇ ਆਗੂਆਂ ਵਲੋਂ ਮੇਲੇ ਦੀ ਰੌਣਕ ਨੂੰ ਵਧਾਇਆ। ਪ੍ਰਬੰਧਕ ਕਮੇਟੀ ਪ੍ਰਧਾਨ ਮੁਕੇਸ਼ ਕੁਮਾਰ, ਸੁਭਾਸ਼ ਚੰਦ, ਮਾਸਟਰ ਪਰਮਜੀਤ, ਮਾ. ਸੰਦੀਪ ਕੁਮਾਰ ਆਦਿ ਨੇ ਦੱਸਿਆ ਇਸ ਮੌਕੇ ਹੋਏ ਕੁਸ਼ਤੀ ਮੁਕਾਬਲਿਆਂ ਵਿਚ ਵੱਖ-ਵੱਖ ਸੂਬਿਆਂ ਤੋਂ ਕਰੀਬ 300 ਪਹਿਲਵਾਨਾਂ ਨੇ ਭਾਗ ਲਿਆ। ਇਸ ਮੌਕੇ ਖ਼ਿਤਾਬੀ ਮੁਕਾਬਲਾ ਪ੍ਰਸਿੱਧ ਪਹਿਲਵਾਨ ਈਰਾਨੀ ਅਤੇ ਸਾਹਿਲ ਘੋਹਾਲੀ ਵਿਚਕਾਰ ਹੋਇਆ ਜਦਕਿ ਦੂਜਾ ਮੁਕਾਬਲਾ ਸ਼ਾਨਵੀਰ ਘੋਹਾਲੀ ਅਤੇ ਹੋਲੀ ਈਰਾਨ ਵਿਚਕਾਰ ਹੋਇਆ ਜੋ ਕਿ ਦਰਸ਼ਕਾਂ ਵਿਚ ਖਿੱਚ ਦਾ ਕੇਂਦਰ ਰਿਹਾ। ਇਸ ਮੌਕੇ ਬਤੌਰ ਮੰਚ ਸੰਚਾਲਨ ਦੀ ਜ਼ਿੰਮੇਵਾਰੀ ਮਾਸਟਰ ਪਰਮਜੀਤ ਤੇ ਸੂਬੇਦਾਰ ਗੋਪਾਲ ਦਾਸ ਵਲੋਂ ਨਿਭਾਈ ਗਈ। ਜੇਤੂ ਪਹਿਲਵਾਨਾਂ ਨੂੰ ਕਰੀਬ 3 ਲੱਖ ਰੁਪਏ ਬਤੌਰ ਨਕਦ ਰਾਸ਼ੀ ਤੇ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ। ਇਸ ਮੌਕੇ ਵਿਧਾਇਕ ਘੁੰਮਣ ਨੇ ਸੰਬੋਧਨ ਕਰਦਿਆਂ ਕਿਹਾ ਕਿ ਅੱਜ ਦੇ ਦੌਰ ਵਿਚ ਅਜਿਹੇ ਮੇਲੇ ਕਰਵਾਉਣਾ ਬੇਹੱਦ ਜ਼ਰੂਰੀ ਹੈ। ਇਸ ਮੌਕੇ ਉਨ੍ਹਾਂ ਪਿੰਡ ਦੇ ਕਮਿਊਨਿਟੀ ਕੇਂਦਰ ਲਈ 5 ਲੱਖ ਰੁਪਏ ਦੇਣ ਦਾ ਐਲਾਨ ਕੀਤਾ। ਸਮਾਜ ਸੇਵੀ ਚੌਧਰੀ ਮੋਹਨ ਲਾਲ ਅਤੇ ਮੈਂਬਰ ਜ਼ਿਲ੍ਹਾ ਪ੍ਰੀਸ਼ਦ ਕੁਲਦੀਪ ਕੁਮਾਰ ਨੇ ਛਿੰਝ ਮੇਲੇ ਲਈ ਵੱਡਾ ਸਹਿਯੋਗ ਕੀਤਾ। ਇਸ ਮੌਕੇ ਸਰਪੰਚ ਕਮਲ ਕਿਸ਼ੋਰ, ਦੌਲਤ ਰਾਮ, ਸੋਹਣ ਸਿੰਘ, ਚੌਧਰੀ ਵੇਦ ਪ੍ਰਕਾਸ਼, ਕਿਰਪਾਲ ਸਿੰਘ, ਸੰਦੀਪ, ਸਰੂਪ, ਗੋਪੀ, ਸਤੀਸ਼, ਮੰਜੂ, ਬੱਬੂ, ਪੁਸ਼ਪਿੰਦਰ, ਸੂਬੇਦਾਰ ਅਸ਼ੋਕ ਅਤੇ ਰਮੇਸ਼ ਭੰਬੋਤਾ ਆਦਿ ਦਾ ਵਿਸ਼ੇਸ਼ ਸਹਿਯੋਗ ਰਿਹਾ।
Ad Position 22
No active advertisement
ਪਿਛਲੀ ਖ਼ਬਰ ਵਿਧਾਇਕ ਰਾਜਾ ਗਿੱਲ ਵਲੋਂ ਪਿੰਡ ਰੂਪੋਵਾਲ ਨੂੰ 5 ਲੱਖ ਦਾ ਚੈੱਕ ਭੇਟ ਅਗਲੀ ਖ਼ਬਰ ਪੈਨਸ਼ਨਰਜ਼ ਵੈੱਲਫ਼ੇਅਰ ਫੈਡਰੇਸ਼ਨ ਮੁਕੇਰੀਆਂ ਦੀ ਮਹੀਨਾਵਾਰ ਮੀਟਿੰਗ
Ad Position 24