10-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-10-2026

ਚੋਰਾਂ ਵਲੋਂ ਸਕੂਲ ’ਚੋਂ ਸਾਮਾਨ ਚੋਰੀ

ਮਾਹਿਲਪੁਰ, 9 ਅਕਤੂਬਰ (ਰਜਿੰਦਰ ਸਿੰਘ)-ਬੀਤੀ ਰਾਤ ਅਣਪਛਾਤੇ ਚੋਰਾਂ ਵਲੋਂ ਪਿੰਡ ਰਾਮਪੁਰ ਵਿਖੇ ਚੱਲ ਰਹੇ ਸਰਕਾਰੀ ਪ੍ਰਾਇਮਰੀ ਨੂੰ ਨਿਸ਼ਾਨਾ ਬਣਾਉਦੇਂ ਹੋਏ 1 ਸਿਲੰਡਰ, ਇਨਵਰਟਰ ਸਮੇਤ ਬੈਟਰੀ ਤੇ ਕੰਪਿਊਟਰ ਦਾ ਸਾਮਾਨ ਚੋਰੀ ਕਰ ਕੇ ਲੈ ਗਏ। ਜਾਣਕਾਰੀ ਦਿੰਦੇ ਹੋਏ ਸਕੂਲ ਇੰਚਾਰਜ ਰਣਬੀਰ ਕੌਰ ਤੇ ਇੰਚਾਰਜ ਸੀ.

Ad Position 21
No active advertisement
ਅਜੀਤ ਡੈਸਕ 10-10-2026
ਮਾਹਿਲਪੁਰ, 9 ਅਕਤੂਬਰ (ਰਜਿੰਦਰ ਸਿੰਘ)-ਬੀਤੀ ਰਾਤ ਅਣਪਛਾਤੇ ਚੋਰਾਂ ਵਲੋਂ ਪਿੰਡ ਰਾਮਪੁਰ ਵਿਖੇ ਚੱਲ ਰਹੇ ਸਰਕਾਰੀ ਪ੍ਰਾਇਮਰੀ ਨੂੰ ਨਿਸ਼ਾਨਾ ਬਣਾਉਦੇਂ ਹੋਏ 1 ਸਿਲੰਡਰ, ਇਨਵਰਟਰ ਸਮੇਤ ਬੈਟਰੀ ਤੇ ਕੰਪਿਊਟਰ ਦਾ ਸਾਮਾਨ ਚੋਰੀ ਕਰ ਕੇ ਲੈ ਗਏ। ਜਾਣਕਾਰੀ ਦਿੰਦੇ ਹੋਏ ਸਕੂਲ ਇੰਚਾਰਜ ਰਣਬੀਰ ਕੌਰ ਤੇ ਇੰਚਾਰਜ ਸੀ. ਐੱਸ. ਟੀ. ਸਤਵਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਅੱਜ ਸਵੇਰੇ ਸਕੂਲ ਟਾਈਮ ਆ ਕੇ ਵੇਖਿਆ ਕਿ ਅਣਪਛਾਤੇ ਚੋਰਾਂ ਵਲੋਂ ਸਕੂਲ ਦੇ ਗੇਟ ਅਤੇ ਕਮਰਿਆਂ ਨੂੰ ਲੱਗੇ ਜਿੰਦਰੇ ਤੋੜ ਕੇ ਸਿਲੰਡਰ, ਇਨਵਰਟਰ ਸਮੇਤ ਬੈਟਰੀ ਤੇ ਕੰਪਿਊਟਰ ਦਾ ਸਾਮਾਨ ਚੋਰੀ ਕਰ ਕੇ ਲੈ ਗਏ। ਉਨ੍ਹਾਂ ਦੱਸਿਆ ਕਿ ਇਸ ਸੰਬੰਧੀ ਪਿੰਡ ਦੇ ਸਰਪੰਚ ਹਰਚਰਨ ਸਿੰਘ ਚੰਨੀ ਨੂੰ ਸੂਚਿਤ ਕਰਕੇ ਥਾਣਾ ਮਾਹਿਲਪੁਰ ਨੂੰ ਲਿਖਤੀ ਸੂਚਿਤ ਕੀਤਾ। ਇਸ ਮੌਕੇ ਮੈਡਮ ਜਸਵਿੰਦਰ ਕੌਰ, ਬਚਿੱਤਰ ਸਿੰਘ, ਗੁਰਮੀਤ ਸਿੰਘ ਵੀ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਡੀ. ਸੀ. ਵਲੋਂ ਕਲਰਕ ਦੀ ਲਿਖਤੀ ਪ੍ਰੀਖਿਆ ਲਈ ਪਾਬੰਦੀ ਦੇ ਹੁਕਮ ਅਗਲੀ ਖ਼ਬਰ ਸੇਵਾ ਕੇਂਦਰਾਂ ’ਚ ਈ-ਸੇਵਾ ਸਾਈਟ ਨੂੰ ਡਿਜੀ ਪੰਜਾਬ ਵਿਚ ਬਦਲਣ ’ਤੇ ਲੋਕਾਂ ਦੀਆਂ ਵਧੀਆਂ ਮੁਸ਼ਕਿਲਾਂ
Ad Position 24