ਪ੍ਰੇਮ ਕੁਮਾਰ ਸ਼ਰਮਾ ਵਲੋਂ ਸਾਂਝੀ ਰਸੋਈ ਲਈ 11 ਹਜ਼ਾਰ ਦੀ ਰਾਸ਼ੀ ਭੇਟ
ਹੁਸ਼ਿਆਰਪੁਰ, 12 ਅਕਤੂਬਰ (ਨਰਿੰਦਰ ਸਿੰਘ ਬੱਡਲਾ)-ਡਿਪਟੀ ਕਮਿਸ਼ਨਰ-ਕਮ-ਪ੍ਰਧਾਨ ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਹੁਸ਼ਿਆਰਪੁਰ ਆਸ਼ਿਕਾ ਜੈਨ ਦੀ ਯੋਗ ਅਗਵਾਈ ਹੇਠ ਚਲਾਈ ਜਾ ਰਹੀ ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਵਲੋਂ ਮੁਹੱਲਾ ਈਸ਼ ਨਗਰ ਹੁਸ਼ਿਆਰਪੁਰ ਵਿਖੇ ‘ਸਾਂਝੀ ਰਸੋਈ’ ਦਾ ਸੰਚਾਲਨ ਕੀਤਾ ਜਾ ਰਿਹਾ ਹੈ। ਇਸ ਰਸੋਈ ਰਾਹੀਂ ਆਮ ਲੋਕਾਂ ਨੂੰ ਕੇਵਲ ਰੁਪਏ 10 ਪ੍ਰਤੀ ਥਾਲੀ ਦੀ ਮਾਮੂਲੀ ਦਰ ‘ਤੇ ਦੁਪਹਿਰ ਦਾ ਪੌਸ਼ਟਿਕ ਖਾਣਾ ਮੁਹੱਈਆ ਕਰਵਾਇਆ ਜਾ ਰਿਹਾ ਹੈ।
ਹੁਸ਼ਿਆਰਪੁਰ, 12 ਅਕਤੂਬਰ (ਨਰਿੰਦਰ ਸਿੰਘ ਬੱਡਲਾ)-ਡਿਪਟੀ ਕਮਿਸ਼ਨਰ-ਕਮ-ਪ੍ਰਧਾਨ ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਹੁਸ਼ਿਆਰਪੁਰ ਆਸ਼ਿਕਾ ਜੈਨ ਦੀ ਯੋਗ ਅਗਵਾਈ ਹੇਠ ਚਲਾਈ ਜਾ ਰਹੀ ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਵਲੋਂ ਮੁਹੱਲਾ ਈਸ਼ ਨਗਰ ਹੁਸ਼ਿਆਰਪੁਰ ਵਿਖੇ ‘ਸਾਂਝੀ ਰਸੋਈ’ ਦਾ ਸੰਚਾਲਨ ਕੀਤਾ ਜਾ ਰਿਹਾ ਹੈ। ਇਸ ਰਸੋਈ ਰਾਹੀਂ ਆਮ ਲੋਕਾਂ ਨੂੰ ਕੇਵਲ ਰੁਪਏ 10 ਪ੍ਰਤੀ ਥਾਲੀ ਦੀ ਮਾਮੂਲੀ ਦਰ ‘ਤੇ ਦੁਪਹਿਰ ਦਾ ਪੌਸ਼ਟਿਕ ਖਾਣਾ ਮੁਹੱਈਆ ਕਰਵਾਇਆ ਜਾ ਰਿਹਾ ਹੈ। ਪ੍ਰੇਮ ਕੁਮਾਰ ਸ਼ਰਮਾ ਮਾਰਫ਼ਤ ਭੀਮ ਸਵੀਟ ਸ਼ਾੱਪ ਹੁਸ਼ਿਆਰਪੁਰ ਵਲੋਂ ਜਨਮ ਦਿਨ ਮੌਕੇ ‘ਬੁੱਕ-ਏ-ਡੇ’ ਤਹਿਤ ਸਾਂਝੀ ਰਸੋਈ ਲਈ ਰਕਮ 11,000 ਰੁਪਏ ਦਾ ਯੋਗਦਾਨ ਪਾਇਆ। ਇਸ ਮੌਕੇ ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਦੇ ਸਕੱਤਰ ਮੰਗੇਸ਼ ਸੂਦ ਨੇ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਇਸ ਨੇਕ ਕਾਰਜ ਨਾਲ ਜੁੜਨ। ਇਸ ਵ ਿਸ਼ੇਸ਼ ਮੌਕੇ ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਹੁਸ਼ਿਆਰਪੁਰ ਦੇ ਵਾਇਸ ਚੇਅਰਮੈਨ, ਐਚ. ਡਬਲਿਊ. ਐਸ. ਰਾਜੀਵ ਬਜਾਜ, ਰਾਕੇਸ਼ ਕਪਿ ਲਾ, ਤਿਲਕ ਰਾਜ ਧੀਮਾਨ ਵਲੋਂ ਦਾਨੀ ਸੱਜਣਾਂ ਨੂੰ ਸਨਮਾਨਿਤ ਕੀਤਾ।