ਅਣਪਛਾਤਿਆਂ ਨੇ ਮਟਰਾਂ ’ਤੇ ਸਪਰੇਅ ਕਰਕੇ ਕੀਤਾ ਹਜ਼ਾਰਾਂ ਦਾ ਨੁਕਸਾਨ
ਮਾਹਿਲਪੁਰ, 12 ਅਕਤੂਬਰ (ਰਜਿੰਦਰ ਸਿੰਘ)-ਬੀਤੀ ਦਿਨ ਪਿੰਡ ਝੂੰਗੀਆ ਵਿਖੇ ਅਣਪਛਾਤਿਆਂ ਵਲੋਂ ਇਕ ਕਿਸਾਨ ਪਰਿਵਾਰ ਦੇ ਖੇਤ ‘ਚ ਬੀਜੇ ਕਰੀਬ ਡੇਢ-ਦੋ ਕਨਾਲ ਮਟਰਾਂ ‘ਤੇ ਸਪਰੇਅ ਕਰਨ ਨਾਲ ਉਸ ਦਾ ਕਾਫੀ ਨੁਕਸਾਨ ਕਰ ਦਿੱਤਾ। ਜਾਣਕਾਰੀ ਅਨੁਸਾਰ ਪਿੰਡ ਝੁੰਗੀਆ ਦੀ ਵਸਨੀਕ ਕੁਲਵਿੰਦਰ ਕੌਰ ਨੇ ਦੱਸਿਆ ਕਿ ਉਸ ਦੇ ਪਤੀ ਅਵਤਾਰ ਸਿੰਘ ਦੇ ਮੌਤ ਹੋ ਚੁੱਕੀ ਹੈ, ਉਹ ਆਪਣੇ ਘਰ ਦਾ ਗੁਜ਼ਾਰਾ ਮੁਸ਼ਕਿਲ ਨਾਲ ਕਰਦੀ ਹੈ।
ਮਾਹਿਲਪੁਰ, 12 ਅਕਤੂਬਰ (ਰਜਿੰਦਰ ਸਿੰਘ)-ਬੀਤੀ ਦਿਨ ਪਿੰਡ ਝੂੰਗੀਆ ਵਿਖੇ ਅਣਪਛਾਤਿਆਂ ਵਲੋਂ ਇਕ ਕਿਸਾਨ ਪਰਿਵਾਰ ਦੇ ਖੇਤ ‘ਚ ਬੀਜੇ ਕਰੀਬ ਡੇਢ-ਦੋ ਕਨਾਲ ਮਟਰਾਂ ‘ਤੇ ਸਪਰੇਅ ਕਰਨ ਨਾਲ ਉਸ ਦਾ ਕਾਫੀ ਨੁਕਸਾਨ ਕਰ ਦਿੱਤਾ। ਜਾਣਕਾਰੀ ਅਨੁਸਾਰ ਪਿੰਡ ਝੁੰਗੀਆ ਦੀ ਵਸਨੀਕ ਕੁਲਵਿੰਦਰ ਕੌਰ ਨੇ ਦੱਸਿਆ ਕਿ ਉਸ ਦੇ ਪਤੀ ਅਵਤਾਰ ਸਿੰਘ ਦੇ ਮੌਤ ਹੋ ਚੁੱਕੀ ਹੈ, ਉਹ ਆਪਣੇ ਘਰ ਦਾ ਗੁਜ਼ਾਰਾ ਮੁਸ਼ਕਿਲ ਨਾਲ ਕਰਦੀ ਹੈ। ਉਸ ਨੇ ਦੱਸਿਆ ਕਿ ਉਸ ਕੋਲ ਤਿੰਨ ਕਨਾਲ ਜ਼ਮੀਨ ਹੈ, ਜਿਸ ‘ਚ ਉਨ੍ਹਾਂ ਦੇ ਮਟਰ ਬੀਜੇ ਹੋਏ ਸਨ। ਉਨ੍ਹਾਂ ਦੱਸਿਆ ਕਿ ਪਿਛਲੇ ਦਿਨ ਕੁਝ ਅਣਪਛਾਤੇ ਵਿਅਕਤੀਆਂ ਨੇ ਕਰੀਬ ਡੇਢ-ਦੋ ਕਨਾਲ ਮਟਰਾਂ ਦੀ ਫ਼ਸਲ ਉੱਪਰ ਸਪਰੇਅ ਕਰਕੇ ਉਨ੍ਹਾਂ ਦਾ ਹਜ਼ਾਰਾ ਰੁਪਏ ਨੁਕਸਾਨ ਕਰ ਦਿੱਤਾ। ਉਨ੍ਹਾਂ ਦੱਸਿਆ ਕਿ ਇਸ ਸੰਬੰਧੀ ਥਾਣਾ ਚੱਬੇਵਾਲ ਦੀ ਪੁਲਿਸ ਨੂੰ ਲਿਖਤੀ ਸੂਚਿਤ ਕਰ ਦਿੱਤਾ ਹੈ।