14-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-10-2026

ਨਵਰਾਤਰਿਆਂ ਦੌਰਾਨ ਕੰਨਿਆ ਪੂਜਨ ਦੇ ਨਾਲ ਧੀਆਂ ਦੀ ਸੁਰੱਖਿਆ ਦਾ ਸੰਕਲਪ ਲੈਣਾ ਵੀ ਜ਼ਰੂਰੀ-ਅਰੋੜਾ

ਹੁਸ਼ਿਆਰਪੁਰ, 13 ਅਕਤੂਬਰ (ਹਰਪ੍ਰੀਤ ਕੌਰ)-ਨਵਰਾਤਰਿਆਂ ਦੇ ਪਵਿੱਤਰ ਤਿਉਹਾਰ ਦੀ ਸ਼ੁਰੂਆਤ ਦੇ ਨਾਲ ਹੀ ਦੇਸ਼ ਭਰ ਵਿਚ ਮਾਂ ਦੁਰਗਾ ਦੀ ਅਰਾਧਨਾ ਅਤੇ ਕੰਨਿਆ ਪੂਜਨ ਦੀਆਂ ਤਿਆਰੀਆਂ ਸ਼ੁਰੂ ਹੋ ਗਈਆਂ ਹਨ। ਭਾਰਤੀ ਸੰਸਕ੍ਰਿਤੀ ਵਿਚ ਕੰਨਿਆਵਾਂ ਨੂੰ ਮਾਂ ਲਕਸ਼ਮੀ ਤੇ ਦੇਵੀ ਸ਼ਕਤੀ ਦਾ ਸਰੂਪ ਮੰਨ ਕੇ ਉਨ੍ਹਾਂ ਦੀ ਪੂਜਾ ਕੀਤੀ ਜਾਂਦੀ ਹੈ ਪਰ ਇਹ ਚਿੰਤਾ ਦਾ ਵਿਸ਼ਾ ਹੈ ਕਿ ਇਕ ਪਾਸੇ ਸਮਾਜ ਕੰਨਿਆ ਪੂਜਨ ਕਰਕੇ ਧੀਆਂ ਨੂੰ ਸਨਮਾਨ ਦੇਣ ਦੀ ਪਰੰਪਰਾ ਨਿਭਾਉਂਦਾ ਹੈ, ਉਥੇ ਹੀ ਦੂਜੇ ਪਾਸੇ ਕੁੱਝ ਸਮਾਜ ਵਿਰੋਧੀ ਅਨਸਰ ਧੀਆਂ ਤੇ ਔਰਤਾਂ ਵਿਰੁੱਧ ਘਿਨਾਉਣੇ ਅਪਰਾਧ ਕਰਨ ਤੋਂ ਵੀ ਪਿੱਛੇ ਨਹੀਂ ਹਟਦੇ।

Ad Position 21
No active advertisement
ਅਜੀਤ ਡੈਸਕ 14-10-2026
ਹੁਸ਼ਿਆਰਪੁਰ, 13 ਅਕਤੂਬਰ (ਹਰਪ੍ਰੀਤ ਕੌਰ)-ਨਵਰਾਤਰਿਆਂ ਦੇ ਪਵਿੱਤਰ ਤਿਉਹਾਰ ਦੀ ਸ਼ੁਰੂਆਤ ਦੇ ਨਾਲ ਹੀ ਦੇਸ਼ ਭਰ ਵਿਚ ਮਾਂ ਦੁਰਗਾ ਦੀ ਅਰਾਧਨਾ ਅਤੇ ਕੰਨਿਆ ਪੂਜਨ ਦੀਆਂ ਤਿਆਰੀਆਂ ਸ਼ੁਰੂ ਹੋ ਗਈਆਂ ਹਨ। ਭਾਰਤੀ ਸੰਸਕ੍ਰਿਤੀ ਵਿਚ ਕੰਨਿਆਵਾਂ ਨੂੰ ਮਾਂ ਲਕਸ਼ਮੀ ਤੇ ਦੇਵੀ ਸ਼ਕਤੀ ਦਾ ਸਰੂਪ ਮੰਨ ਕੇ ਉਨ੍ਹਾਂ ਦੀ ਪੂਜਾ ਕੀਤੀ ਜਾਂਦੀ ਹੈ ਪਰ ਇਹ ਚਿੰਤਾ ਦਾ ਵਿਸ਼ਾ ਹੈ ਕਿ ਇਕ ਪਾਸੇ ਸਮਾਜ ਕੰਨਿਆ ਪੂਜਨ ਕਰਕੇ ਧੀਆਂ ਨੂੰ ਸਨਮਾਨ ਦੇਣ ਦੀ ਪਰੰਪਰਾ ਨਿਭਾਉਂਦਾ ਹੈ, ਉਥੇ ਹੀ ਦੂਜੇ ਪਾਸੇ ਕੁੱਝ ਸਮਾਜ ਵਿਰੋਧੀ ਅਨਸਰ ਧੀਆਂ ਤੇ ਔਰਤਾਂ ਵਿਰੁੱਧ ਘਿਨਾਉਣੇ ਅਪਰਾਧ ਕਰਨ ਤੋਂ ਵੀ ਪਿੱਛੇ ਨਹੀਂ ਹਟਦੇ। ਇਹ ਵਿਚਾਰ ਭਾਰਤ ਵਿਕਾਸ ਪ੍ਰੀਸ਼ਦ ਦੇ ਪ੍ਰਧਾਨ ਅਤੇ ਸਮਾਜ ਸੇਵੀ ਸੰਜੀਵ ਅਰੋੜਾ ਨੇ ਪ੍ਰੀਸ਼ਦ ਦੀ ਹੋਈ ਮੀਟਿੰਗ ਦੌਰਾਨ ਪ੍ਰਗਟ ਕੀਤੇ। ਅਰੋੜਾ ਨੇ ਕਿਹਾ ਕਿ ਕੰਨਿਆ ਪੂਜਨ ਤਾਂ ਹੀ ਸਾਰਥਕ ਹੈ, ਜਦੋਂ ਧੀਆਂ ਨੂੰ ਸਨਮਾਨ, ਸੁਰੱਖਿਆ ਤੇ ਬਰਾਬਰ ਦੇ ਅਧਿਕਾਰ ਦਿੱਤੇ ਜਾਣ। ਉਨ੍ਹਾਂ ਕਿਹਾ ਕਿ ਧੀਆਂ ਨੂੰ ਦੇਵੀ ਮੰਨਣ ਦੀ ਪਰੰਪਰਾ ਸਿਰਫ਼ ਧਾਰਮਿਕ ਰਸਮਾਂ ਤੱਕ ਸੀਮਤ ਨਹੀਂ ਰਹਿਣੀ ਚਾਹੀਦੀ, ਸਗੋਂ ਇਹ ਸੋਚ ਵਿਹਾਰ, ਪਰਿਵਾਰ ਤੇ ਸਮਾਜ ਵਿਚ ਵੀ ਦਿਖਾਈ ਦੇਣੀ ਚਾਹੀਦੀ ਹੈ। ਔਰਤਾਂ ਤੇ ਮਾਸੂਮ ਬੱਚੀਆਂ ਵਿਰੁੱਧ ਅਪਰਾਧ ਕਰਨ ਵਾਲਿਆਂ ਖਿਲਾਫ਼ ਕਾਨੂੰਨ ਅਨੁਸਾਰ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ। ਸਕੱਤਰ ਰਜਿੰਦਰ ਮੌਦਗਿਲ ਨੇ ਕਿਹਾ ਕਿ ਨਵਰਾਤਰਿਆਂ ’ਚ ਮਾਂ ਦੁਰਗਾ ਦੀ ਸ਼ਕਤੀ ਦੀ ਅਰਾਧਨਾ ਦੇ ਨਾਲ-ਨਾਲ ਧੀ ਲਈ ਸੁਰੱਖਿਅਤ ਮਾਹੌਲ ਯਕੀਨੀ ਵੀ ਬਣਾਉਣਾ ਪਵੇਗਾ। ਲੋਕੇਸ਼ ਖੰਨਾ ਨੇ ਕਿਹਾ ਕਿ ਔਰਤਾਂ ਤੇ ਬੱਚੀਆਂ ਵਿਰੁੱਧ ਅਪਰਾਧਾਂ ਦੀਆਂ ਸ਼ਿਕਾਇਤਾਂ ਨੂੰ ਗੰਭੀਰਤਾ ਨਾਲ ਲਿਆ ਜਾਣਾ ਚਾਹੀਦਾ ਹੈ। ਇਸ ਮੌਕੇ ਵਿਜੇ ਅਰੋੜਾ, ਦਵਿੰਦਰ ਅਰੋੜਾ, ਦੀਪਕ ਨਰੂਲਾ, ਲੋਕੇਸ਼ ਖੰਨਾ, ਅਸ਼ਵਨੀ ਕੁਮਾਰ ਦੱਤਾ, ਰਾਜ ਕੁਮਾਰ ਮਲਿਕ, ਜਗਦੀਸ਼ ਅਗਰਵਾਲ, ਐਨ.ਕੇ ਗੁਪਤਾ, ਨਵੀਨ ਕੋਹਲੀ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਪਰਵਿੰਦਰ ਸਿੰਘ ਝੋਟੇ ਦੇ ਕਤਲ ਨੇ ਨਸ਼ਿਆਂ ਖ਼ਿਲਾਫ਼ ਚਲਾਈ ਮੁਹਿੰਮ ਦੀ ਫ਼ੂਕ ਕੱਢੀ-ਐਡ: ਜੋਸ਼ੀ ਅਗਲੀ ਖ਼ਬਰ ਵਿਸ਼ਵਕਰਮਾ ਸਭਾ ਵਲੋਂ 64ਵੇਂ ਸਾਲਾਨਾ ਸਮਾਗਮ ਦਾ ਪੋਸਟਰ ਜਾਰੀ, 9 ਨੂੰ ਹੋਵੇਗਾ ਸਾਲਾਨਾ ਸਮਾਗਮ
Ad Position 24