ਅਖਿਲ ਭਾਰਤੀ ਮਹਾਜਨ ਫਗੇਤਰਾ ਬਿਰਾਦਰੀ ਦਾ ਮੇਲਾ 20 ਨੂੰ
ਨੰਗਲ ਬਿਹਾਲਾਂ, 13 ਅਕਤੂਬਰ (ਵਿਨੋਦ ਮਹਾਜਨ)-ਅਖਿਲ ਭਾਰਤੀ ਮਹਾਜਨ ਫਗੇਤਰਾ ਬਿਰਾਦਰੀ ਦਾ ਸਾਲਾਨਾ ਮੇਲਾ 20 ਅਕਤੂਬਰ ਨੂੰ ਜੰਮੂ ਦੀ ਤਹਿਸੀਲ ਅਰਣਿਆ ਦੇ ਪਿੰਡ ਚੰਗੀਆ ਵਿਖੇ ਦਾਤੀ ਮਾਂ ਦੇ ਦਰਬਾਰ ਵਿਚ ਆਯੋਜਿਤ ਹੋਵੇਗਾ। ਇਸ ਸੰਬੰਧੀ ਦਾਤੀ ਮਾਂ ਦਰਬਾਰ ਦੇ ਕਮੇਟੀ ਮੈਂਬਰਾਂ ਨੇ ਦੱਸਿਆ ਕਿ ਦਸਹਿਰੇ ਵਾਲੇ ਦਿਨ ਕੜੀ ਸੁਰੱਖਿਆ ਵਿਚ ਆਯੋਜਿਤ ਹੋਣ ਵਾਲੇ ਇਸ ਵਿਸ਼ਾਲ ਮੇਲੇ ਵਿਚ ਦਾਤੀ ਮਾਂ ਦੇ ਦਰਬਾਰ ਮੱਥਾ ਟੇਕਣ ਪਹੁੰਚਣ ਵਾਲੇ ਸ਼ਰਧਾਲੂਆਂ ਲਈ ਲੰਗਰ ਤੇ ਸਿਹਤ ਸੇਵਾਵਾਂ ਦੀ ਪੁਖ਼ਤਾ ਵਿਵਸਥਾ ਕੀਤੀ ਗਈ ਹੈ।
ਅਜੀਤ ਡੈਸਕ
14-10-2026