17-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-10-2026

ਕੰਪਨੀ ਵਲੋਂ ਪੈਸੇ ਨਾ ਮਿਲਣ ’ਤੇ ਕੰਪਨੀ ਦੇ ਗੇਟ ਮੂਹਰੇ ਦੇਵਾਂਗੇ ਧਰਨਾ-ਕਿਸਾਨ ਆਗੂ

ਮੁਕੇਰੀਆਂ, 17 ਅਕਤੂਬਰ (ਰਾਮਗੜ੍ਹੀਆ)-ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ, ਕਿਸਾਨ ਮਜ਼ਦੂਰ ਹਿਤਕਾਰੀ ਸਭਾ ਪੰਜਾਬ ਦੇ ਆਗੂ ਸੂਬਾ ਜਨਰਲ ਸਕੱਤਰ ਉਂਕਾਰ ਸਿੰਘ ਪੁਰਾਣਾ ਭੰਗਾਲਾ, ਜ਼ੋਨ ਸ਼ਹੀਦ ਬੀਬੀ ਸੁੰਦਰੀ ਦੇ ਮੀਤ ਪ੍ਰਧਾਨ ਸੁਖਵਿੰਦਰ ਸਿੰਘ ਗੁੱਨੋਪੁਰ, ਕੁਲਦੀਪ ਸਿੰਘ, ਸਤਨਾਮ ਸਿੰਘ, ਮਨਜੀਤ ਸਿੰਘ ਮੁਕੇਰੀਆਂ ਦੀ ਅਗਵਾਈ ਵਿਚ ਕਿਸਾਨ ਆਗੂਆਂ ਦੇ ਵਫਦ ਨੇ ਇਕ ਕੰਪਨੀ ਬਰਾਂਚ ਮੁਕੇਰੀਆਂ ਦੇ ਮੈਨੇਜਰ ਲਖਵਿੰਦਰ ਸਿੰਘ ਨੂੰ ਮੰਗ-ਪੱਤਰ ਦਿੱਤਾ। ਇਸ ਮੌਕੇ ਗੱਲਬਾਤ ਕਰਦਿਆਂ ਉਕਤ ਆਗੂਆਂ ਨੇ ਦੱਸਿਆ ਕਿ ਤਲਵਿੰਦਰ ਸਿੰਘ ਪੁੱਤਰ ਸਾਮ ਸਿੰਘ ਗੁਨੋਪੁਰ ਨੇ ਇਸ ਕੰਪਨੀ ਦੇ ਚੂਚੇ ਤਿਆਰ ਕਰਨ ਲਈ ਆਪਣੇ ਪੋਲਟਰੀ ਫਾਰਮ ਵਿਚ ਪਾਏ ਸਨ, ਹਾਦਸਾ ਹੋਣ ਕਾਰਨ ਕੁਝ ਮੁਰਗੇ ਮਰ ਗਏ।

Ad Position 21
No active advertisement
ਅਜੀਤ ਡੈਸਕ 18-10-2026
ਮੁਕੇਰੀਆਂ, 17 ਅਕਤੂਬਰ (ਰਾਮਗੜ੍ਹੀਆ)-ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ, ਕਿਸਾਨ ਮਜ਼ਦੂਰ ਹਿਤਕਾਰੀ ਸਭਾ ਪੰਜਾਬ ਦੇ ਆਗੂ ਸੂਬਾ ਜਨਰਲ ਸਕੱਤਰ ਉਂਕਾਰ ਸਿੰਘ ਪੁਰਾਣਾ ਭੰਗਾਲਾ, ਜ਼ੋਨ ਸ਼ਹੀਦ ਬੀਬੀ ਸੁੰਦਰੀ ਦੇ ਮੀਤ ਪ੍ਰਧਾਨ ਸੁਖਵਿੰਦਰ ਸਿੰਘ ਗੁੱਨੋਪੁਰ, ਕੁਲਦੀਪ ਸਿੰਘ, ਸਤਨਾਮ ਸਿੰਘ, ਮਨਜੀਤ ਸਿੰਘ ਮੁਕੇਰੀਆਂ ਦੀ ਅਗਵਾਈ ਵਿਚ ਕਿਸਾਨ ਆਗੂਆਂ ਦੇ ਵਫਦ ਨੇ ਇਕ ਕੰਪਨੀ ਬਰਾਂਚ ਮੁਕੇਰੀਆਂ ਦੇ ਮੈਨੇਜਰ ਲਖਵਿੰਦਰ ਸਿੰਘ ਨੂੰ ਮੰਗ-ਪੱਤਰ ਦਿੱਤਾ। ਇਸ ਮੌਕੇ ਗੱਲਬਾਤ ਕਰਦਿਆਂ ਉਕਤ ਆਗੂਆਂ ਨੇ ਦੱਸਿਆ ਕਿ ਤਲਵਿੰਦਰ ਸਿੰਘ ਪੁੱਤਰ ਸਾਮ ਸਿੰਘ ਗੁਨੋਪੁਰ ਨੇ ਇਸ ਕੰਪਨੀ ਦੇ ਚੂਚੇ ਤਿਆਰ ਕਰਨ ਲਈ ਆਪਣੇ ਪੋਲਟਰੀ ਫਾਰਮ ਵਿਚ ਪਾਏ ਸਨ, ਹਾਦਸਾ ਹੋਣ ਕਾਰਨ ਕੁਝ ਮੁਰਗੇ ਮਰ ਗਏ। ਕੰਪਨੀ ਦੇ ਜਨਰਲ ਮੈਨੇਜਰ ਰਵਿੰਦਰ ਠਾਕੁਰ ਨੇ ਕਿਹਾ ਕਿ ਤੁਸੀਂ ਰਹਿੰਦੇ ਮੁਰਗਿਆਂ ਨੂੰ ਤਿਆਰ ਕਰੋ, ਨੁਕਸਾਨ ਹੋਏ ਮੁਰਗਿਆਂ ਦਾ ਤੁਹਾਡੇ ਕੋਲੋ ਕੋਈ ਪੈਸਾ ਨਹੀਂ ਕੱਟਿਆ ਜਾਵੇਗਾ। ਇਸ ਤੋਂ ਬਾਅਦ ਮੁਰਗੇ ਤਿਆਰ ਕਰਕੇ ਕੰਪਨੀ ਨੂੰ ਦੇ ਦਿੱਤੇ। ਕੰਪਨੀ ਨੇ ਪੈਸੇ ਵੱਟ ਲਏ ਅਤੇ ਚਾਰ-ਪੰਜ ਮਹੀਨੇ ਬੀਤ ਜਾਣ ਦੇ ਬਾਅਦ ਕੰਪਨੀ ਨੇ ਤਲਵਿੰਦਰ ਸਿੰਘ ਨੂੰ ਕੋਈ ਪੈਸਾ ਨਹੀਂ ਦਿੱਤਾ। ਕਿਸਾਨ ਜਥੇਬੰਦੀਆਂ ਦੇ ਆਗੂਆਂ ਨੇ ਮੁਕੇਰੀਆ ਬਰਾਂਚ ਦੇ ਮੈਨੇਜਰ ਲਖਵਿੰਦਰ ਸਿੰਘ ਨੂੰ ਮੰਗ ਪੱਤਰ ਦਿੰਦਿਆਂ ਕੰਪਨੀ ਨੂੰ 7 ਦਿਨ ਦਾ ਅਲਟੀਮੇਟਮ ਦਿੰਦਿਆਂ ਕਿਹਾ ਕਿ ਜੇਕਰ ਕੰਪਨੀ ਨੇ 7 ਦਿਨਾਂ ਵਿਚ ਤਲਵਿੰਦਰ ਸਿੰਘ ਨੂੰ ਪੈਸੇ ਨਾ ਦਿੱਤੇ ਤਾਂ ਕੰਪਟੀ ਦੇ ਮੁਕੇਰੀਆਂ ਦਫਤਰ ਸਾਹਮਣੇ ਹਜ਼ਾਰਾਂ ਕਿਸਾਨ ਮਜ਼ਦੂਰਾਂ ਨੂੰ ਨਾਲ ਲੈ ਕੇ ਵੱਡਾ ਮੋਰਚਾ ਲਗਾਇਆ ਜਾਵੇਗਾ। ਇਸ ਸਮੇ ਕਿਸਾਨ ਸੁਖਵਿੰਦਰ ਸਿੰਘ, ਕੁਲਦੀਪ ਸਿੰਘ, ਸਤਨਾਮ ਸਿੰਘ, ਸੁਖਵਿੰਦਰ ਸਿੰਘ, ਮਨਜੀਤ ਸਿੰਘ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਕੈਮਿਸਟ ਐਸੋਸੀਏਸ਼ਨ ਵਲੋਂ ਐੱਸ. ਐੱਚ. ਓ. ਗੜ੍ਹਦੀਵਾਲਾ ਨਾਲ ਮੀਟਿੰਗ ਅਗਲੀ ਖ਼ਬਰ ਨਸ਼ਾ ਤਸਕਰੀ ਤੇ ਅਪਰਾਧਿਕ ਘਟਨਾਵਾਂ ਰੋਕਣ ’ਚ ਸੂਬਾ ਸਰਕਾਰ ਨਾਕਾਮ-ਡਾ. ਰਾਏ
Ad Position 24