17-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-10-2026

ਸਿਲਵਰ ਓਕ ਸਕੂਲ ਵਿਖੇ ਕੇ. ਜੀ. ਵਿੰਗ ਦਾ ਇਨਾਮ ਵੰਡ ਸਮਾਰੋਹ ਕਰਵਾਇਆ

ਟਾਂਡਾ ਉੜਮੁੜ, 17 ਅਕਤੂਬਰ (ਭਗਵਾਨ ਸਿੰਘ ਸੈਣੀ)-ਸਿਲਵਰ ਓਕ ਇੰਟਰਨੈਸ਼ਨਲ ਸੀਨੀਅਰ ਸੈਕੰਡਰੀ ਸਕੂਲ ਸ਼ਾਹਬਾਜ਼ਪੁਰ ਵਿਖੇ ਕੇ. ਜੀ.

Ad Position 21
No active advertisement
ਗੁਰਜੀਤ ਸਿੰਘ ਤੇ ਅਮਨਪ੍ਰੀਤ ਕੌਰ ਵਾਸੀ ਪਿੰਡ ਜਲੋਟਾ ਨੇ ਵਿਆਹ ਦੀ ਤੀਜੀ ਵਰ੍ਹੇਗੰਢ ਮਨਾਈ। 18-10-2026
ਟਾਂਡਾ ਉੜਮੁੜ, 17 ਅਕਤੂਬਰ (ਭਗਵਾਨ ਸਿੰਘ ਸੈਣੀ)-ਸਿਲਵਰ ਓਕ ਇੰਟਰਨੈਸ਼ਨਲ ਸੀਨੀਅਰ ਸੈਕੰਡਰੀ ਸਕੂਲ ਸ਼ਾਹਬਾਜ਼ਪੁਰ ਵਿਖੇ ਕੇ. ਜੀ. ਵਿੰਗ ਦਾ ਇਨਾਮ ਵੰਡ ਸਮਾਰੋਹ ਆਯੋਜਿਤ ਕੀਤਾ। ਸੰਸਥਾ ਦੇ ਚੇਅਰਮੈਨ ਤਰਲੋਚਨ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਹੇਠ ਪ੍ਰਿੰਸੀਪਲ ਮੁਨੀਸ਼ਾ ਸੰਗਰ ਦੀ ਅਗਵਾਈ ’ਚ ਸੈਸ਼ਨ 2025-26 ’ਚ ਪੜ੍ਹਾਈ ਦੇ ਖੇਤਰ ਵਿਚ ਸ਼ਾਨਦਾਰ ਮੱਲਾਂ ਮਾਰਨ ਵਾਲੇ ਬੱਚਿਆਂ ਦਾ ਸਕੂਲ ਵਲੋਂ ਸਨਮਾਨ ਕੀਤਾ। ਇਨਾਮ ਵੰਡ ਸਮਾਰੋਹ ਮੌਕੇ ਸੰਸਥਾ ਦੇ ਚੇਅਰਮੈਨ ਤਰਲੋਚਨ ਸਿੰਘ ਤੇ ਵਾਈਸ ਚੇਅਰਪਰਸਨ ਮੈਡਮ ਕਮਲੇਸ਼ ਕੌਰ ਨੇ ਮੁੱਖ ਮਹਿਮਾਨ ਦੇ ਤੌਰ ’ਤੇ ਸ਼ਿਰਕਤ ਕੀਤੀ। ਇਸ ਖਾਸ ਮੌਕੇ ਬੱਚਿਆਂ ਦੇ ਮਾਪਿਆਂ ਨੇ ਵੀ ਹਾਜ਼ਰੀ ਭਰੀ। ਛੋਟੇ-ਛੋਟੇ ਬੱਚਿਆਂ ਦੇ ਮਾਪੇ ਆਪਣੇ ਬੱਚਿਆਂ ਨੂੰ ਸਟੇਜ ’ਤੇ ਸਨਮਾਨਿਤ ਹੁੰਦੇ ਦੇਖ ਕੇ ਬਹੁਤ ਮਾਣ ਮਹਿਸੂਸ ਕਰ ਰਹੇ ਸਨ। ਮਾਪਿਆਂ ਨਾਲ ਗੱਲਬਾਤ ਕਰਨ ’ਤੇ ਉਨ੍ਹਾਂ ਦੱਸਿਆ ਕਿ ਅਜਿਹੇ ਪ੍ਰੋਗਰਾਮ ਸਕੂਲ ਸਮੇਂ-ਸਮੇਂ ’ਤੇ ਕਰਵਾਉਂਦਾ ਰਹਿੰਦਾ ਹੈ। ਸੰਸਥਾ ਤੇ ਚੇਅਰਮੈਨ ਤਰਲੋਚਨ ਸਿੰਘ ਨੇ ਕਿਹਾ ਕਿ ਸਿਲਵਰ ਓਕ ਸਕੂਲ ਦੇ ਬੱਚੇ ਖੇਡਾਂ ਦੇ ਨਾਲ ਨਾਲ ਪੜ੍ਹਾਈ ਵਿਚ ਵੀ ਮੱਲਾਂ ਮਾਰ ਰਹੇ ਹਨ। ਉਨ੍ਹਾਂ ਦੱਸਿਆ ਕਿ ਅੱਜ ਦਾ ਇਹ ਸਮਾਰੋਹ ਉਨ੍ਹਾਂ ਬੱਚਿਆਂ ਦੇ ਸਨਮਾਨ ਵਿਚ ਰੱਖਿਆ ਗਿਆ ਹੈ, ਜਿਨ੍ਹਾਂ ਨੇ ਅਧਿਆਪਕਾਂ ਦੇ ਦਿਸ਼ਾ ਨਿਰਦੇਸ਼ਾਂ ਹੇਠ ਸਖ਼ਤ ਮਿਹਨਤ ਕਰਕੇ ਵਧੀਆ ਪੁਜੀਸ਼ਨਾਂ ਹਾਸਿਲ ਕੀਤੀਆਂ। ਪ੍ਰਿੰਸੀਪਲ ਮੁਨੀਸ਼ਾ ਸੰਗਰ ਨੇ ਖੁਸ਼ੀ ਦਾ ਇਜ਼ਹਾਰ ਕਰਤੇ ਹੋਏ ਸਮੂਹ ਮਾਪਿਆਂ ਨੂੰ ਬੱਚਿਆਂ ਦੀ ਉਪਲਬਧੀ ’ਤੇ ਮੁਬਾਰਕਬਾਦ ਦਿੱਤੀ। ਇਸ ਮੌਕੇ ਮੈਨੇਜਰ ਗਜਿੰਦਰ ਪਾਲ ਸਿੰਘ, ਤਰਨ ਸੈਣੀ, ਬਿਕਰਮਜੀਤ ਸਿੰਘ ਭੇਲਾ, ਅਮਰਜੀਤ ਕੌਰ ਸੈਣੀ, ਜਗਬੰਧਨ ਸਿੰਘ, ਬਲਜੀਤ, ਪਰਮਜੀਤ, ਸੁਮੀਤ, ਕੰਚਨ, ਗੁਰਪ੍ਰੀਤ, ਨੀਨਾ, ਮਨੀਸ਼ਾ, ਰੁਪਿੰਦਰ, ਅਨੁਰਾਧਾ, ਪੁਸ਼ਪਾ, ਅਮਨਜੋਤ, ਅਮਨ, ਅਮਰਪ੍ਰੀਤ, ਰਜਿੰਦਰ, ਪੂਜਾ, ਸ਼ਵੇਤਾ, ਪਰਵੀਨ, ਪ੍ਰਭਜੀਤ, ਚੇਤਨਾ, ਹਰਨਾਮ, ਈਸ਼ਾ, ਮਨਦੀਪ, ਅਮਨ ਤੇ ਹੋਰ ਸਟਾਫ ਮੈਂਬਰ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਡਾ. ਰਵਜੋਤ ਸਿੰਘ ਦੀ ਅਗਵਾਈ ’ਚ ਅਨੇਕਾਂ ਵਿਅਕਤੀ ਆਮ ਆਦਮੀ ਪਾਰਟੀ ’ਚ ਸ਼ਾਮਿਲ ਅਗਲੀ ਖ਼ਬਰ ਅੰਡਰ-15 ਵੁਮੈਨ ਕ੍ਰਿਕਟ ਦੇ ਪੰਜਾਬ ਕੈਂਪ ਲਈ ਹੁਸ਼ਿਆਰਪੁਰ ਦੇ 3 ਖਿਡਾਰਨਾਂ ਦੀ ਚੋਣ
Ad Position 24