ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬੀਰਮਪੁਰ ਵਿਖੇ ਖੇਡ ਦਿਵਸ ਮਨਾਇਆ
ਗੜ੍ਹਸ਼ੰਕਰ, 18 ਅਕਤੂਬਰ (ਧਾਲੀਵਾਲ)-ਪੀ. ਐੱਮ.
ਗੜ੍ਹਸ਼ੰਕਰ, 18 ਅਕਤੂਬਰ (ਧਾਲੀਵਾਲ)-ਪੀ. ਐੱਮ. ਸ੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬੀਰਮਪੁਰ ਵਿਖੇ ਖੇਡ ਦਿਵਸ ਉਤਸ਼ਾਹ ਨਾਲ ਮਨਾਇਆ। ਸਮਾਗਮ ਵਿਚ ਸਕੂਲ ਦੇ ਵਿਦਿਆਰਥੀਆਂ ਦੇ ਨਾਲ ਨਾਲ ਪ੍ਰਾਇਮਰੀ ਸਕੂਲ ਬੀਰਮਪੁਰ ਦੇ ਸਟਾਫ਼ ਤੇ ਵਿਦਿਆਰਥੀਆਂ ਨੇ ਵੀ ਉਤਸ਼ਾਹ ਨਾਲ ਹਿੱਸਾ ਲਿਆ। ਇਸ ਮੌਕੇ ਖੇਡਾਂ ਰਾਹੀਂ ਵਿਦਿਆਰਥੀਆਂ ’ਚ ਸਰੀਰਿਕ ਤੰਦਰੁਸਤੀ, ਅਨੁਸ਼ਾਸਨ, ਟੀਮ ਭਾਵਨਾ ਤੇ ਆਪਸੀ ਸਹਿਯੋਗ ਦੀ ਭਾਵਨਾ ਨੂੰ ਉਤਸ਼ਾਹਿਤ ਕੀਤਾ। ਖੇਡ ਦਿਵਸ ਦੌਰਾਨ ਵਿਦਿਆਰਥੀਆਂ ਨੇ ਦੌੜਾਂ, ਰੱਸਾਕਸ਼ੀ, ਰਿਲੇਅ ਦੌੜ ਤੇ ਵੱਖ=-ਵੱਖ ਮਨੋਰੰਜਕ ਖੇਡਾਂ ਵਿਚ ਵੱਧ-ਚੜ੍ਹ ਕੇ ਹਿੱਸਾ ਲਿਆ। ਜੇਤੂ ਵਿਦਿਆਰਥੀਆਂ ਨੂੰ ਤਗਮੇ ਦੇ ਕੇ ਸਨਮਾਨਿਤ ਕੀਤਾ। ਇਸ ਮੌਕੇ ਸਮਾਜ ਸੇਵੀ ਸ. ਹਰਦੇਵ ਸਿੰਘ ਕਾਹਮਾ ਨੇ ਸ਼ਿਰਕਤ ਕਰਦੇ ਹੋਏ ਵਿਦਿਆਰਥੀਆਂ ਦੀ ਹੌਸਲਾ ਅਫਜਾਈਂ ਕੀਤੀ। ਇਸ ਮੌਕੇ ਪੱਤਰਕਾਰ ਦੀਦਾਰ ਸਿੰਘ ਸ਼ੇਤਰਾ, ਨਾਜ਼ਰ ਰਾਮ, ਡਾ. ਕੁਲਵਰਨ ਸਿੰਘ, ਡਾ. ਰਣਜੀਤ ਸਿੰਘ ਤੇ ਮਨਪ੍ਰੀਤ ਕੌਰ ਨੇ ਵਿਚਾਰ ਸਾਂਝੇ ਕੀਤੇ। ਇਸ ਮੌਕੇ ਬੁਲਾਰਿਆਂ ਵਲੋਂ ਸਕੂਲ ਦੀ ਬਿਹਤਰੀ ਲਈ ਸ. ਹਰਦੇਵ ਸਿੰਘ ਕਾਹਮਾ ਵਲੋਂ ਪਾਏ ਜਾ ਰਹੇ ਯੋਗਦਾਨ ਦੀ ਭਰਪੂਰ ਸ਼ਲਾਘਾ ਕੀਤੀ। ਇਸ ਮੌਕੇ ਹੈੱਡ ਮਾਸਟਰ ਸੁਖਵਿੰਦਰ ਕੁਮਾਰ ਨੇ ਪਹੁੰਚੀਆਂ ਸ਼ਖ਼ਸੀਅਤਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਸਮਾਗਮ ਦੀ ਸਫਲਤਾ ਲਈ ਸਟਾਫ਼ ਦੀ ਮਿਹਨਤ, ਸਮਰਪਣ, ਅਨੁਸ਼ਾਸਨ ਤੇ ਟੀਮ ਭਾਵਨਾ ਦਾ ਵੱਡਾ ਯੋਗਦਾਨ ਹੈ। ਇਸ ਮੌਕੇ ਸਰਪੰਚ ਸੁਰਿੰਦਰ ਦੁੱਗਰ, ਇੰਦਰਜੀਤ ਕੌਰ, ਹਰਜੀਤ ਕੌਰ, ਕਾਂਤਾ ਦੇਵੀ, ਸੰਜੀਵ ਕੁਮਾਰ, ਨੇਹਾ ਭਾਵਨਾ, ਰੇਨੂੰ ਬਾਲਾ, ਨੀਤੂ ਰਣਦੇਵ, ਨੀਤੂ ਬਾਲਾ, ਪੰਚ ਰਾਜ ਰਾਣੀ, ਪੰਚ ਰਾਹੁਲ ਹਾਜ਼ਰ ਹੋਏ। ਸਟੇਜ ਸੰਚਾਲਨ ਕਰਦਿਆਂ ਜਸਪਾਲ ਸਿੰਘ ਸ਼ੌਂਕੀ ਨੇ ਸਮਾਗਮ ਨੂੰ ਯਾਦਗਾਰੀ ਬਣਾਇਆ।