19-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-10-2026

ਕਸਬਾ ਐਮਾਂ ਮਾਂਗਟ ਵਿਖੇ ਮਾਂ ਭਗਵਤੀ ਜਾਗਰਣ ਕਰਵਾਇਆ

ਐਮਾਂ ਮਾਂਗਟ, 18 ਅਕਤੂਬਰ (ਗੁਰਾਇਆ)-ਕਸਬਾ ਐਮਾਂ ਮਾਂਗਟ ਵਿਖੇ ਮਾਂ ਭਗਵਤੀ ਜਾਗਰਣ ਕਮੇਟੀ ਵਲੋਂ 17ਵਾਂ ਸਾਲਾਨਾ ਮਹਾਂਮਾਈ ਜਾਗਰਣ ਨਗਰ ਦੀਆਂ ਸੰਗਤਾਂ, ਦੁਕਾਨਦਾਰਾਂ ਤੇ ਐਨ. ਆਰ.

Ad Position 21
No active advertisement
ਅਜੀਤ ਡੈਸਕ 19-10-2026
ਐਮਾਂ ਮਾਂਗਟ, 18 ਅਕਤੂਬਰ (ਗੁਰਾਇਆ)-ਕਸਬਾ ਐਮਾਂ ਮਾਂਗਟ ਵਿਖੇ ਮਾਂ ਭਗਵਤੀ ਜਾਗਰਣ ਕਮੇਟੀ ਵਲੋਂ 17ਵਾਂ ਸਾਲਾਨਾ ਮਹਾਂਮਾਈ ਜਾਗਰਣ ਨਗਰ ਦੀਆਂ ਸੰਗਤਾਂ, ਦੁਕਾਨਦਾਰਾਂ ਤੇ ਐਨ. ਆਰ. ਆਈ. ਵੀਰਾਂ ਦੇ ਵੱਡੇ ਸਹਿਯੋਗ ਨਾਲ ਕਰਵਾਇਆ। ਇਸ ਸੰਬੰਧੀ ਪ੍ਰਬੰਧਕ ਅਜੈ ਕੁਮਾਰ ਬਾਬਾ, ਫ਼ਕੀਰ ਚੰਦ ਤੇ ਸੋਨੀ ਨੇ ਦੱਸਿਆ ਕਿ ਇਸ ਕਰਵਾਏ ਸਾਲਾਨਾ ਮਾਂ ਭਗਵਤੀ ਜਾਗਰਣ ਤੋਂ ਪਹਿਲਾਂ ਮਾਤਾ ਚਿੰਤਪੁਰਨੀ ਜੀ ਦੇ ਦਰਬਾਰ ਤੋਂ ਲਿਆਂਦੀ ਗਈ ਪਵਿੱਤਰ ਜੋਤ ਨਾਲ ਸ਼ੋਭਾ ਯਾਤਰਾ ਕੱਢੀ ਗਈ ਤੇ ਰਾਤ ਨੂੰ ਮਹਾਂਮਾਈ ਦਾ ਜਾਗਰਣ ਪ੍ਰਸਿੱਧ ਗਾਇਕ ਕਲਾਕਾਰ ‘ਵਾਇਸ ਆਫ਼ ਪੰਜਾਬ’ ਵਿਸ਼ਾਲ ਮਨੀ ਤੇ ਗਾਇਕ ਕਲਾਕਾਰ ਡਾ. ਨਰੇਸ਼ ਕੁਮਾਰ ਲਾਡਪੁਰ ਵਾਲਿਆਂ ਵਲੋਂ ਮਹਾਮਾਈ ਦੀਆਂ ਭੇਟਾਂ ਸੁਣਾ ਕੇ ਸੰਗਤਾਂ ਨੂੰ ਨਿਹਾਲ ਕੀਤਾ। ਇਸ ਮੌਕੇ ਪ੍ਰਬੰਧਕਾਂ ਵਲੋਂ ਜਾਗਰਣ ਕਲਾਕਾਰਾਂ ਨੂੰ ਚੁੰਨੀ ਤੇ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ। ਜਾਗਰਣ ’ਚ ਵਿਸ਼ੇਸ਼ ਸੇਵਾਵਾਂ ਨਿਭਾਉਣ ਵਾਲਿਆਂ ਨੂੰ ਵੀ ਸਨਮਾਨਿਤ ਕੀਤਾ। ਲੰਗਰ ਲਗਾਇਆ ਅਤੇ ਰਾਤ ਸਮੇਂ ਕੌਫ਼ੀ ਪਕੌੜੇ ਤੇ ਫਰੂਟ ਦੇ ਲੰਗਰ ਵੀ ਵਰਤਾਏ ਗਏ। ਇਸ ਮੌਕੇ ਪ੍ਰਬੰਧਕ ਅਜੈ ਕੁਮਾਰ ਬਾਬਾ, ਫ਼ਕੀਰ ਚੰਦ, ਸੁਖਦੇਵ ਸਿੰਘ, ਸਤਪਾਲ ਸੋਨੀ, ਪਰਮਜੀਤ ਸਿੰਘ ਪੰਮੀ, ਮਨੋਹਰ ਲਾਲ, ਫ਼ਕੀਰ ਸੋਨੀ, ਸੁਰੇਸ਼ ਕੁਮਾਰ ਪਿੰਕੂ, ਰਾਵਿੰਦਰ ਕੁਮਾਰ, ਸਰਪੰਚ ਜਗਮੋਹਨ ਲਾਲ, ਦੁਸ਼ਹਿਰਾ ਕਮੇਟੀ ਪ੍ਰਧਾਨ ਬੱਬਲ, ਰਾਜਿੰਦਰ ਸਿੰਘ, ਡਾ. ਗੁਰਦਿਆਲ ਸਿੰਘ, ਅਸ਼ੋਕ ਮਿਨਹਾਸ, ਦਲਜੀਤ ਸਿੰਘ, ਗਗਨਦੀਪ ਸਿੰਘ, ਹਰਸ਼ਦੀਪ ਮਨੀ, ਰਵੀ, ਗੋਪੀ, ਵਿਜੈ ਕੁਮਾਰ ਕਾਕਾ, ਅਜੈ ਕੁਮਾਰ, ਸੇਠੀ, ਅਵਿਨਵ, ਅਮਨ ਸੈਣੀ, ਬਲਵਿੰਦਰ ਮਿੰਧੀ, ਕਾਕਾ, ਰੋਹਿਤ, ਕੋਮਲ, ਮੁਕੇਸ਼, ਵਿਨੈ ਤੋਂ ਇਲਾਵਾ ਵੱਡੀ ਗਿਣਤੀ ਵਿਚ ਸੰਗਤਾਂ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਬਲਾਕ ਪੱਧਰੀ ਸਾਇੰਸ ਡਰਾਮਾ ਮੁਕਾਬਲੇ ਵਿਚ ਪਲਾਹੜ ਸਕੂਲ ਦੀ ਸ਼ਗੁਨ ਅੱਵਲ ਅਗਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ (ਬ) ਨੇ ਹਮੇਸ਼ਾ ਮਿਹਨਤੀ ਵਰਕਰਾਂ ਦਾ ਸਤਿਕਾਰ ਕੀਤਾ-ਹਰਜਿੰਦਰ ਸਿੰਘ ਧਾਮੀ
Ad Position 24