19-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-10-2026

ਬਲਾਕ ਪੱਧਰੀ ਸਾਇੰਸ ਡਰਾਮਾ ਮੁਕਾਬਲੇ ਵਿਚ ਪਲਾਹੜ ਸਕੂਲ ਦੀ ਸ਼ਗੁਨ ਅੱਵਲ

ਰਾਮਗੜ੍ਹ ਸੀਕਰੀ, 18 ਅਕਤੂਬਰ (ਕਟੋਚ)-ਤਲਵਾੜਾ ਬਲਾਕ ਦਾ ਬਲਾਕ ਪੱਧਰੀ ਸਾਇੰਸ ਡਰਾਮਾ ਮੁਕਾਬਲੇ ਬੀਤੇ ਦਿਨ ਸਰਕਾਰੀ ਹਾਈ ਸਕੂਲ ਅਮਰੋਹ ਵਿਖੇ ਬੀ. ਐਨ.

Ad Position 21
No active advertisement
ਅਜੀਤ ਡੈਸਕ 19-10-2026
ਰਾਮਗੜ੍ਹ ਸੀਕਰੀ, 18 ਅਕਤੂਬਰ (ਕਟੋਚ)-ਤਲਵਾੜਾ ਬਲਾਕ ਦਾ ਬਲਾਕ ਪੱਧਰੀ ਸਾਇੰਸ ਡਰਾਮਾ ਮੁਕਾਬਲੇ ਬੀਤੇ ਦਿਨ ਸਰਕਾਰੀ ਹਾਈ ਸਕੂਲ ਅਮਰੋਹ ਵਿਖੇ ਬੀ. ਐਨ. ਓ. ਤਲਵਾੜਾ ਪ੍ਰਿੰ. ਜਪਿੰਦਰ ਕੁਮਾਰ ਤੇ ਹੈੱਡਮਿਸਟਰੈਸ ਮੈਡਮ ਰੀਤਿਕਾ ਠਾਕੁਰ ਦੀ ਦੇਖ-ਰੇਖ ਵਿਚ ਆਯੋਜਿਤ ਹੋਏ, ਜਿਸ ’ਚ ਬਲਾਕ ਤਲਵਾੜਾ ਅਧੀਨ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨੇ ਭਾਗ ਲਿਆ। ਮੁਕਾਬਲੇ ਵਿਚ ਸਰਕਾਰੀ ਸੀ. ਸੈਕੰਡਰੀ ਸਕੂਲ ਪਲਾਹੜ ਦੀ ਹੋਣਹਾਰ ਵਿਦਿਆਰਥਣ ਸ਼ਗੁਨ (ਸੱਤਵੀਂ ਜਮਾਤ) ਦਾ ਪ੍ਰਦਰਸ਼ਨ ਕਾਬਲੇ ਤਾਰੀਫ਼ ਰਿਹਾ ਤੇ ਉਸ ਨੇ ਬਲਾਕ ਵਿਚ ਪਹਿਲਾ ਸਥਾਨ ਹਾਸਿਲ ਕੀਤਾ। ਸਕੂਲ ਇੰਚਾਰਜ ਗਣੇਸ਼ ਰਾਜ ਤੇ ਉਪ ਇੰਚਾਰਜ ਗੁਰਮੇਲ ਸਿੰਘ ਨੇ ਉਕਤ ਜਾਣਕਾਰੀ ਦਿੰਦਿਆਂ ਦੱਸਿਆ ਕਿ ਵਿਦਿਆਰਥਣ ਸ਼ਗੁਨ ਦੀ ਇਸ ਉਪਲਬਧੀ ਦਾ ਸਿਹਰਾ ਸਕੂਲ ਦੇ ਮਿਹਨਤੀ ਸਟਾਫ਼ ਨੂੰ ਜਾਂਦਾ ਹੈ। ਇਸ ਮੌਕੇ ਸਕੂਲ ਦੀ ਅਧਿਆਪਕਾ ਸਪਨਾ ਕੁਮਾਰੀ ਨੂੰ ਸਰਬੋਤਮ ਡਾਇਰੈਕਟਰ ਵੀ ਐਲਾਨਿਆ।
Ad Position 22
No active advertisement
ਪਿਛਲੀ ਖ਼ਬਰ ਰਿੰਪੀ ਪਾਠਕ ਭਾਰਤੀ ਜਨਤਾ ਪਾਰਟੀ ਸਰਕਲ ਮੇਘੋਵਾਲ ਦੇ ਪ੍ਰਧਾਨ ਬਣੇ ਅਗਲੀ ਖ਼ਬਰ ਕਸਬਾ ਐਮਾਂ ਮਾਂਗਟ ਵਿਖੇ ਮਾਂ ਭਗਵਤੀ ਜਾਗਰਣ ਕਰਵਾਇਆ
Ad Position 24