ਝੋਣੋਵਾਲ ਦੇ ਛਿੰਝ ਮੇਲੇ ਦੀ ਮਾਲੀ (ਝੰਡੀ) ਦੀ ਕੁਸ਼ਤੀ ਦਿਨੇਸ਼ ਗੁਲੀਆ ਨੇ ਜਿੱਤੀ
ਬੀਣੇਵਾਲ, 20 ਅਕਤੂਬਰ (ਬੈਜ ਚੌਧਰੀ)-ਬੀਤ ਇਲਾਕੇ ਦੇ ਪਿੰਡ ਝੋਣੋਵਾਲ ਦਾ ਦੋ ਦਿਨਾਂ ਸਾਲਾਨਾ ਛਿੰਝ ਮੇਲਾ ਯਾਦਗਾਰੀ ਹੋ ਨਿੱਬੜਿਆ। ਮੇਲੇ ’ਚ ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼, ਯੂ.
ਦ
ਦਿੱਲੀ ਇੰਟਰਨੈਸ਼ਨਲ ਸਕੂਲ ‘ਚ ਦੁਸਹਿਰੇ ਦਾ ਤਿਉਹਾਰ ਮਨਾਉਣ ਮੌਕੇ ਸਕੂਲ ਦੇ ਸੰਚਾਲਕ ਅਤੇ ਵਿਦਿਆਰਥੀ। ਤਸਵੀਰ : ਰਾਜੀਵ ਭਾਰਦਵਾਜ
21-10-2026
ਬੀਣੇਵਾਲ, 20 ਅਕਤੂਬਰ (ਬੈਜ ਚੌਧਰੀ)-ਬੀਤ ਇਲਾਕੇ ਦੇ ਪਿੰਡ ਝੋਣੋਵਾਲ ਦਾ ਦੋ ਦਿਨਾਂ ਸਾਲਾਨਾ ਛਿੰਝ ਮੇਲਾ ਯਾਦਗਾਰੀ ਹੋ ਨਿੱਬੜਿਆ। ਮੇਲੇ ’ਚ ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼, ਯੂ.ਪੀ ਸਣੇ ਪੂਰੇ ਉੱਤਰ ਭਾਰਤ ਤੋਂ ਆਏ ਪਹਿਲਵਾਨਾਂ ਨੇ ਜੌਹਰ ਦਿਖਾਏ। ਮਾਲੀ (ਝੰਡੀ) ਦੀ ਕੁਸ਼ਤੀ ਦਿਨੇਸ਼ ਗੁਲੀਆ ਨੇ ਪਹਿਲਵਾਨ ਹਮੀਦ ਈਰਾਨ ਨੂੰ ਹਰਾ ਕੇ ਜਿੱਤੀ। ਇਸ ਕੁਸ਼ਤੀ ਤੇ ਕਮੇਟੀ ਵੱਲੋਂ ਬੁਲੇਟ ਮੋਟਰ ਸਾਈਕਲ ਇਨਾਮ ਵਜੋਂ ਦਿੱਤਾ ਗਿਆ। ਮਾਲੀ ਦੀ ਦੂਜੇ ਨੰਬਰ ਦੀ ਪਹਿਲਾ ਕੁਸ਼ਤੀ ’ਚ ਨਿਸ਼ਾਂਤ ਬਾਬਾ ਫਲਾਹੀ ਨੇ ਆਸ਼ੀਸ਼ ਮਾਮੂਪੁਰ ਨੂੰ ਹਰਾ ਕੇ 1 ਲੱਖ ਰੁਪਏ ਦਾ ਨਗਦ ਇਨਾਮ ਜਿੱਤਿਆ। ਮਾਲੀ ਦੀ ਦੂਜੇ ਨੰਬਰ ਦੀ ਦੂਸਰੀ ਕੁਸ਼ਤੀ ਅਭਿਨਾਇਕ ਯੂ.ਪੀ ਨੇ ਚਿਰਾਗ਼ ਮਿਰਚਪੁਰ ਨੂੰ ਹਰਾ ਕੇ ਜਿੱਤੀ। ਇਸ ਕੁਸ਼ਤੀ ਤੇ ਵੀ ਕਮੇਟੀ ਵੱਲੋਂ ਪਹਿਲਵਾਨਾਂ ਨੂੰ 1 ਲੱਖ ਰੁਪਏ ਨਗਦ ਇਨਾਮ ਦਿੱਤਾ ਗਿਆ। ਛਿੰਝ ਮੇਲੇ ਵਿਚ ਕਾਂਗਰਸ ਦੇ ਹਲਕਾ ਇੰਚਾਰਜ ਅਮਰਪ੍ਰੀਤ ਸਿੰਘ ਮਿੰਟੂ ਲਾਲੀ, ਗੁਰਤੇਜ ਸਿੰਘ ਪੰਨੂੰ, ਸੁਰਿੰਦਰ ਸਿੰਘ ਭੁੱਲੇਵਾਲ ਰਾਠਾਂ ਸਾਬਕਾ ਵਿਧਾਇਕ, ਲਵ ਕੁਮਾਰ ਗੋਲਡੀ ਸਾਬਕਾ ਵਿਧਾਇਕ ਅਤੇ ਵਾਰਿਸ ਪੰਜਾਬ ਦੇ ਆਗੂ ਵਿਸ਼ੇਸ਼ ਤੌਰ ’ਤੇ ਸ਼ਾਮਲ ਹੋਏ। ਇਸ ਦੌਰਾਨ ਅਮਰਪ੍ਰੀਤ ਸਿੰਘ ਲਾਲੀ ਤੇ ਹੋਰਨਾਂ ਆਗੂਆਂ ਨੇ ਕਮੇਟੀ ਦੇ ਉਪਰਾਲੇ ਦੀ ਸ਼ਲਾਘਾ ਕੀਤੀ। ਇਸ ਮੌਕੇ ਬਲਵਿੰਦਰ ਸਿੰਘ ਸੋਢੀ ਬੋਪਾਰਾਏ ਸਰਪੰਚ, ਅਜੈਬ ਸਿੰਘ ਬੋਪਾਰਾਏ, ਰਾਜਵਿੰਦਰ ਸਿੰਘ ਸਾਬਕਾ ਸਰਪੰਚ, ਜੀਵਨ ਸਿੰਘ ਪੰਚ, ਗੁਰਦੀਪ ਸਿੰਘ ਪੰਚ, ਅਵਤਾਰ ਸਿੰਘ ਪੰਚ, ਮੱਖਣ ਸਿੰਘ ਪੰਚ, ਸਤਪਾਲ ਪੰਚ, ਰਘੁਵੀਰ ਸਿੰਘ ਪੰਚ, ਅਮਨਦੀਪ ਚੇਚੀ ਬੀਣੇਵਾਲ, ਅਵਤਾਰ ਸਿੰਘ ਸਰਪੰਚ ਨਾਨੋਵਾਲ, ਜਗਦੇਵ ਸਿੰਘ ਮਾਨਸੋਵਾਲ ਸਰਕਲ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਬ), ਮਾਸਟਰ ਪਵਨ ਸ਼ਰਮਾ, ਰਾਜੀਵ ਕੁਮਾਰ ਰਿੰਕੂ, ਮੋਹਨ ਲਾਲ ਬਿੱਲੂ, ਸਰਵਣ ਕਸਾਣਾ ਸੰਮਤੀ ਮੈਂਬਰ, ਨੰਬਰਦਾਰ ਹੁਸਨ ਲਾਲ ਮੀਤ ਪ੍ਰਧਾਨ ਜ਼ਿਲ੍ਹਾ ਕਾਂਗਰਸ ਕਮੇਟੀ, ਰਾਣਾ ਜਗਮੋਹਨ ਸਿੰਘ, ਸੰਦੀਪ ਰਾਣਾ ਪ੍ਰਧਾਨ ਬਲਾਕ ਕਾਂਗਰਸ, ਪਰਮਜੀਤ ਪੰਮਾ ਸਰਪੰਚ, ਸੋਮਨਾਥ ਰਾਣਾ ਸਰਪੰਚ ਮਜਾਰੀ , ਅਜੇ ਖੇਪੜ, ਲੱਡੂ ਅਟਵਾਲ ਨੈਣਵਾਂ, ਦੀਪੂ ਬੀਣੇਵਾਲ, ਕੁਲਦੀਪ ਸਿੰਘ ਸੰਮਤੀ ਮੈਂਬਰ,ਮਲਕੀਤ ਸਿੰਘ ਨੰਬਰਦਾਰ ਆਦਿ ਸਮੇਤ ਵੱਡੀ ਗਿਣਤੀ ’ਚ ਖੇਡ ਪ੍ਰੇਮੀ ਹਾਜ਼ਰ ਸਨ।